ਚੰਡੀਗੜ੍ਹ : ਕੇਂਦਰੀ ਮੰਤਰੀ ਸਮਰਿਤੀ ਇਰਾਨੀ-ਖੱਟੜ ਨੇ ਚਾਰ ਹਜ਼ਾਰ ਲੋਕਾਂ 'ਚ ਬੈਠ ਕੇ ਕੀਤਾ ਯੋਗਾ

06/21/2018 11:47:37 AM

ਚੰਡੀਗੜ੍ਹ/ ਹਰਿਆਣਾ— ਪੰਜਾਬ ਅਤੇ ਹਰਿਆਣਾ 'ਚ ਅੱਜ ਅੰਤਰਰਾਸ਼ਟਰੀ 'ਯੋਗ ਦਿਵਸ' ਮਨਾਇਆ ਗਿਆ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੰਡੀਗੜ੍ਹ ਅਤੇ ਝੱਜਰ 'ਚ ਹੋਏ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲਿਆ। ਦੋਵਾਂ ਰਾਜਾਂ ਦੀ ਸੰਯੁਕਤ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-17 'ਚ ਆਯੋਜਿਤ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਸ਼ਾਸ਼ਕ ਵੀ.ਪੀ. ਸਿੰਘ ਬਦਨੌਰ ਸਨ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਚਾਰ ਹਜ਼ਾਰ ਲੋਕਾਂ 'ਚ ਬੈਠ ਕੇ ਯੋਗਾ ਕੀਤਾ। ਇਸ 'ਚ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਅਤੇ ਚੰਡੀਗੜ੍ਹ ਭਾਜਪਾ ਇਕਾਈ ਦੇ ਮੁਖੀ ਸੰਜੇ ਟੰਡਨ ਵੀ ਮੌਜ਼ੂਦ ਸਨ। ਹਰਿਆਣਾ ਦੇ ਝੱਜਰ 'ਚ ਰਾਜ ਪੱਧਰ ਦੇ ਪ੍ਰੋਗਰਾਮ 'ਚ ਮੁੱਖ ਮੰਤਰੀ ਖੱਟੜ ਅਤੇ ਖੇਤੀਬਾੜੀ ਮੰਤਰੀ ਓ.ਪੀ. ਧਨਖੜ ਨੇ ਕਈ ਲੋਕਾਂ ਨਾਲ ਯੋਗ ਕੀਤਾ। ਇਸ 'ਚ ਬੱਚੇ ਵੀ ਸ਼ਾਮਲ ਸਨ। 
ੱਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ 'ਤੇ ਅਧਾਰਿਤ ਸੇਮੀਨਾਰ ਦਾ ਆਯੋਜਨ ਬਹਾਦੁਰਗੜ੍ਹ ਰੋਡ 'ਤੇ ਨਹਿਰੂ ਸਰਕਾਰੀ ਪੋਸਟ ਗ੍ਰੇਜੂਏਟ ਕਾਲਜ 'ਚ ਕੀਤਾ ਗਿਆ। ਪੰਜਾਬ 'ਚ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਮੋਹਾਲੀ ਦੇ ਸਪੋਰਟਸ ਕੰਪਲੈਕਸ 'ਚ ਕੀਤਾ ਦਿਆ।


Related News