Year Ender: ਸਾਲ 2021 ਦੀਆਂ ਇਨ੍ਹਾਂ ਘਟਨਾਵਾਂ ਨੇ ਵਲੂੰਧਰੇ ਪੰਜਾਬ ਦੇ ਹਿਰਦੇ, ਆਪਣਿਆਂ ਨੇ ਦਿੱਤੀ ਭਿਆਨਕ ਮੌਤ

Sunday, Dec 26, 2021 - 07:51 PM (IST)

Year Ender: ਸਾਲ 2021 ਦੀਆਂ ਇਨ੍ਹਾਂ ਘਟਨਾਵਾਂ ਨੇ ਵਲੂੰਧਰੇ ਪੰਜਾਬ ਦੇ ਹਿਰਦੇ, ਆਪਣਿਆਂ ਨੇ ਦਿੱਤੀ ਭਿਆਨਕ ਮੌਤ

ਜਲੰਧਰ (ਵੈੱਬ ਡੈਸਕ) - ਸਾਲ 2021 ਨੂੰ ਖ਼ਤਮ ਹੋਣ ’ਚ ਕੁਝ ਹੀ ਦਿਨ ਬਚੇ ਹਨ। ਇਸ ਸਾਲ ਜਿੱਥੇ ਕਈ ਸਿਆਸੀ ਮੁੱਦੇ ਗਰਮਾਏ ਰਹੇ, ਉਥੇ ਹੀ ਕਈ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਵੀ ਵਾਪਰੀਆਂ ਜੋਕਿ ਪਰਿਵਾਰਾਂ ਨੂੰ ਡੂੰਘੇ ਜ਼ਖ਼ਮ ਦੇ ਗਈਆਂ। ਇਸ ਸਾਲ ਕਈਆਂ ਪਰਿਵਾਰਾਂ ਨੇ ਤੈਸ਼ ’ਚ ਆ ਕੇ ਰੰਜਿਸ਼ ਦੇ ਤਹਿਤ ਜਾਂ ਫਿਰ ਘਰੇਲੂ ਝਗੜਿਆਂ ਅਤੇ ਨਾਜਾਇਜ਼ ਸੰਬੰਧਾਂ ਦੇ ਖ਼ਾਤਿਰ ਆਪਣਿਆਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਅੱਜ ਅਸੀਂ ਤੁਹਾਨੂੰ ਉਨ੍ਹਾਂ ਵੱਡੇ ਕਤਲਾਂ ਬਾਰੇ ਦੱਸਣ ਜਾ ਰਹੇ ਹਨ, ਜਿਨ੍ਹਾਂ ’ਚ ਪਰਿਵਾਰਾਂ ਨੇ ਆਪਣਿਆਂ ਨੂੰ ਹੀ ਦਰਦਨਾਕ ਮੌਤ ਦੇ ਦਿੱਤੀ। 

ਨਵਾਂਸ਼ਹਿਰ ’ਚ ਮਾਮੇ ਨੇ 8 ਸਾਲਾ ਭਾਣਜੇ ਦਾ ਕੀਤਾ ਸੀ ਕਤਲ
ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ’ਚ ਦਿਲ ਨੂੰ ਵਲੂੰਧਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਸੀ। ਇਥੇ ਰਿਸ਼ਤੇ ’ਚ ਲੱਗਦੇ ਮਾਮੇ ਵੱਲੋਂ 8 ਸਾਲਾ ਭਾਣਜੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਕਤਲ ਦੇ ਬਾਅਦ ਲਾਸ਼ ਨੂੰ ਬੋਰੀ ’ਚ ਪਾ ਕੇ ਪਿੰਡ ਦੇ ਹੀ ਖ਼ੂਹ ’ਚ ਸੁੱਟ ਦਿੱਤਾ ਸੀ। 8 ਸਾਲਾ ਸਾਹਿਲ ਆਪਮੇ ਮਾਮੇ ਦੇ ਕੋਲ ਹੀ ਰਹਿੰਦਾ ਸੀ। ਇਸ ਘਟਨਾ ਨੇ ਰਿਸ਼ਤਿਆਂ ਨੂੰ ਵੀ ਸ਼ਰਮਸਾਰ ਕੀਤਾ ਅਤੇ ਪੰਜਾਬ ਦੇ ਹਿਰਦੇ ਵੀ ਵਲੂੰਧਰ ਕੇ ਰੱਖ ਦਿੱਤੇ।   

PunjabKesari

ਜਲੰਧਰ ’ਚ ਚਾਚੇ ਨੇ ਹੀ ਭਤੀਜੇ ਦੀ ਸੁਪਾਰੀ ਦੇ ਕੇ ਕਰਵਾਇਆ ਕਤਲ 
ਦਕੋਹਾ (ਨੰਗਲ ਸ਼ਾਮਾ) ਪੁਲਸ ਚੌਂਕੀ ਦੇ ਅਧੀਨ ਪੈਂਦੇ ਪਤਾਰਾ ਗੇਟ ਦੇ ਕੋਲ 17 ਸਾਲਾ ਮੁੰਡੇ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਉਸ ਦੀ ਬਾਂਹ ’ਤੇ ਟੈਟੂ ਲਿਖਿਆ ਮਿਲਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਚਾਚੇ ਵੱਲੋਂ ਭਤੀਜੇ ਦੀ ਸੁਪਾਰੀ ਦੇ ਕੇ ਕਤਲ ਕਰਵਾਇਆ ਗਿਆ ਸੀ। ਪਰਿਵਾਰਕ ਰੰਜਿਸ਼ ਕਾਰਨ ਰਾਹੁਲ ਦੇ ਆਪਣੇ ਚਾਚੇ ਨੇ ਹੀ ਉਸ ਨੂੰ ਜਾਨ ਤੋਂ ਮਾਰਨ ਦੀ ਸੁਪਾਰੀ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੀ ਸੀ। ਇਸ ਵਾਰਦਾਤ ਨੂੰ ਕਰੀਬ 6 ਲੋਕਾਂ ਨੇ ਅੰਜਾਮ ਦਿੱਤਾ ਸੀ। 

ਇਹ ਵੀ ਪੜ੍ਹੋ: ਬਲਾਚੌਰ 'ਚ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਸਹੁਰਿਆਂ 'ਤੇ ਲਾਏ ਗੰਭੀਰ ਇਲਜ਼ਾਮ

PunjabKesari

ਕਪੂਰਥਲਾ ’ਚ ਪੋਤਰਿਆਂ ਨੇ ਦਾਦੀ ਤੇ ਪਿਓ ਦਾ ਕੀਤਾ ਸੀ ਕਤਲ 
ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਕਪੂਰਥਲਾ ’ਚ ਵੀ ਵਾਪਰੀ, ਜਿੱਥੇ ਪੋਤਰਿਆਂ ਵੱਲੋਂ ਹੀ ਆਪਣੀ ਦਾਦੀ ਅਤੇ ਪਿਤਾ ਦਾ ਕਤਲ ਕਰ ਕੀਤਾ ਗਿਆ। ਇਹ ਵਾਰਦਾਤ ਸੁਭਾਨਪੁਰ ਦੇ ਪਿੰਡ ਜੈਰਾਮਪੁਰ ਵਿਖੇ 14 ਮਾਰਚ ਨੂੰ ਵਾਪਰੀ। ਇਥੋਂ ਮਾਂ-ਪੁੱਤ ਦੀਆਂ ਸੜੀਆਂ ਹੋਈਆਂ ਸ਼ੱਕੀ ਹਾਲਾਤ ’ਚ ਲਾਸ਼ਾਂ ਮਿਲੀਆਂ ਸਨ। ਹਰਭਜਨ ਕੌਰ ਪਤਨੀ ਪੂਰਨ ਸਿੰਘ ਅਤੇ ਉਸ ਦਾ ਪੁੱਤਰ ਹਰਵਿੰਦਰ ਸਿੰਘ ਘਰ ਵਿਚ ਸ਼ੱਕੀ ਹਾਲਾਤ ’ਚ ਅੱਗ ਲੱਗਣ ਕਾਰਨ ਮੌਤ ਦਾ ਸ਼ਿਕਾਰ ਹੋਏ ਸਨ। ਪੁਲਸ ਜਾਂਚ ’ਚ ਪਤਾ ਲੱਗਾ ਸੀ ਕਿ ਮਾਂ-ਪੁੱਤ ਦਾ ਨੂੰਹ ਹਰਵਿੰਦਰ ਕੌਰ ਪੋਤਰਾ ਨਵਰੂਪ ਸਿੰਘ ਅਤੇ ਚੰਨਵੀਰ ਸਿੰਘ ਦੇ ਨਾਲ ਘਰੇਲੂ ਕਲੇਸ਼ ਚੱਲਦਾ ਸੀ। ਹਰਭਜਨ ਕੌਰ ਆਪਣੇ ਪੁੱਤ ਹਰਵਿੰਦਰ ਸਿੰਘ ਦੇ ਨਾਲ ਜੈਰਾਮਪੁਰ ਵਿਖੇ ਰਹਿੰਦੀ ਸੀ ਅਤੇ ਫਰਵਰੀ 2021 ’ਚ ਉਸ ਨੇ ਆਪਣੀ 4 ਕਿੱਲੇ ਜ਼ਮੀਨ ਠੇਕੇ ’ਤੇ ਆਪਣੇ ਪੋਤਿਆਂ ਨੂੰ ਨਾ ਦੇਣ ਦੇ ਨਾਲ-ਨਾਲ ਉਸ ਦੇ ਘਰ ਭਗਵਾਨਪੁਰ ’ਚ ਰੱਖੇ ਪਸ਼ੂਆਂ ਨੂੰ ਵੀ ਜੈਰਾਮਪੁਰ ਲਿਆਉਣ ਵਾਸਤੇ ਆਪਣੇ ਪੋਤਿਆਂ ਨੂੰ ਕਹਿ ਦਿੱਤਾ ਸੀ। ਜਿਸ ’ਤੇ ਪੋਤਰੇ ਨਵਰੂਪ ਸਿੰਘ ਨੇ ਆਪਣੀ ਦਾਦੀ ਹਰਭਜਨ ਕੌਰ ਦੇ ਚਪੇੜਾਂ ਮਾਰੀਆਂ ਸਨ। ਇਸ ਦੇ ਬਾਅਦ ਜਦੋਂ ਇਹ ਮਾਮਲਾ ਪੰਚਾਇਤ ਦੇ ਕੋਲ ਪੁੱਜਾ ਤਾਂ ਪੰਚਾਇਤ ਦੇ ਕਹਿਣ ’ਤੇ ਨਵਰੂਪ ਸਿੰਘ ਨੇ ਆਪਣੀ ਦਾਦੀ ਹਰਭਜਨ ਕੌਰ ਕੋਲੋਂ ਮੁਆਫ਼ੀ ਮੰਗੀ ਅਤੇ ਹਰਭਜਨ ਕੌਰ ਨੇ ਨਵਰੂਪ ਸਿੰਘ ਦੇ ਜੁੱਤੀਆਂ ਮਾਰੀਆਂ ਸਨ। ਇਸੇ ਰੰਜਿਸ਼ ’ਚ ਨਵਰੂਪ ਨੇ ਬੇਇੱਜ਼ਤੀ ਮਹਿਸੂਸ ਕੀਤੀ। ਇਸੇ ਹੀ ਰੰਜਿਸ਼ ’ਤੇ ਘਰ ਦੀ ਤੰਗੀ ਕਾਰਨ ਉਸ ਨੇ ਆਪਣੇ ਦੋਸਤ ਹਰਜੋਤ ਸਿੰਘ ਪੁੱਤਰ ਸੁੱਖਵਿੰਦਰ ਸਿੰਘ ਅਤੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ 14-15 ਦੀ ਦਰਮਿਆਨੀ ਰਾਤ ਜੈਰਾਮਪੁਰ ਡੇਰਿਆਂ ’ਚ ਪੁੱਜ ਕੇ ਦਾਦੀ ਹਰਭਜਨ ਕੌਰ ਅਤੇ ਆਪਣੇ ਪਿਤਾ ਹਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਇਸ ਦੇ ਬਾਅਦ ਲਾਸ਼ਾਂ ’ਤੇ ਗੈਸ ਸਿਲੰਡਰ ਰੱਖਣ ਦੇ ਬਾਅਦ ਟਰੈਕਟਰ ’ਚੋਂ ਤੇਲ ਕੱਢ ਕੇ ਲਾਸ਼ਾਂ ’ਤੇ ਕਮਰੇ ’ਚ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ ਸੀ। 

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਮਜੀਠੀਆ ’ਤੇ ਸ਼ਬਦੀ ਹਮਲਾ, ਕਿਹਾ-ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ

PunjabKesari

ਫਗਵਾੜਾ ’ਚ ਕੁੜੀ ਨੂੰ ਮਿਲਣ ਆਏ ਪਰਿਵਾਰ ’ਤੇ ਸਹੁਰੇ ਨੇ ਚਲਾਈਆਂ ਸੀ ਗੋਲ਼ੀਆਂ, ਭੈਣ ਦੀ ਹੋਈ ਸੀ ਮੌਤ 
ਫਗਵਾੜਾ ਵਿਖੇ ਪਟਿਆਲਾ ਤੋਂ ਆਪਣੀ ਕੁੜੀ ਦੇ ਘਰ ਆਏ ਪਰਿਵਾਰਕ ਮੈਂਬਰਾਂ ’ਤੇ ਕੁੜੀ ਦੇ ਸਹੁਰੇ ਨੇ ਗੋਲ਼ੀਆਂ ਚਲਾ ਦਿੱਤੀਆਂ ਸਨ। ਇਸ ਦੌਰਾਨ ਕੁੜੀ ਦੀ ਭੈਣ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਫਗਵਾੜਾ ਦੇ ਪਿੰਡ ਚਹੇੜੂ ’ਚ ਅਕਤੂਬਰ ਮਹੀਨੇ ’ਚ ਪਹਿਲਾਂ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ ਅਤੇ ਬਾਅਦ ’ਚ ਉਹ ਗਾਇਬ ਹੋ ਗਿਆ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਪਤੀ ਦੀ ਵੀ ਲਾਸ਼ ਬਰਾਮਦ ਹੋਈ ਸੀ। 

PunjabKesari

ਅਬੋਹਰ ’ਚ ਨਵੇਂ ਵਿਆਹੇ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਸੀ ਕਤਲ
ਅਬੋਹਰ ਵਿਚ ਆਪਣਿਆਂ ਵੱਲੋਂ ਕਤਲ ਕਰਨ ਦੇਣ ਦੀ ਅਜਿਹੀ ਵਾਰਦਾਤ ਵਾਪਰੀ, ਜਿਸ ਨੇ ਲੋਕਾਂ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ। ਇਥੋਂ ਦੇ ਪਿੰਡ ਸੱਪਾਂਵਾਲੀ ’ਚ ਕੁੜੀ ਪੱਖ ਦੇ ਲੋਕਾਂ ਨੇ ਨਵੇਂ ਵਿਆਹੇ ਜੋੜੇ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਪਿੰਡ ਦੇ ਵਿਚ ਚੋਰਾਹੇ ’ਚ ਸੁੱਟ ਦਿੱਤੀਆਂ ਸਨ। ਇਹ ਵਾਰਦਾਤ ਵੀ ਅਕਤੂਬਰ ਮਹੀਨੇ ’ਚ ਵਾਪਰੀ ਸੀ। ਕੁੜੀ-ਮੁੰਡਾ ਦੋਵੇਂ ਇਕੱਠੇ ਪੜ੍ਹਦੇ ਸਨ ਅਤੇ ਦਿੱਲੀ ’ਚ ਦੋਹਾਂ ਨੇ ਕੋਰਟ ਮੈਰਿਜ ਕਰਵਾਈ ਸੀ। ਕੁੜੀ ਦੇ ਰਿਸ਼ਤੇਦਾਰਾਂ ਨੇ ਹੀ ਦੋਵਾਂ ਨੂੰ ਫੜ ਲਿਆ ਸੀ ਅਤੇ ਦੋਹਾਂ ਦਾ ਕਤਲ ਕਰਕੇ ਪਿੰਡ ਦੇ ਚੋਰਾਹੇ ’ਚ ਲਾਸ਼ਾਂ ਨੂੰ ਸੁੱਟ ਦਿੱਤਾ ਸੀ। 

PunjabKesari

ਨਾਜਇਜ਼ ਸੰਬੰਧਾਂ ਦੇ ਚੱਲਦਿਆਂ ਪਤੀ ਨੇ ਕੀਤਾ ਸੀ ਪਤਨੀ ਦਾ ਕਤਲ 
ਸਾਹਨੇਵਾਲ ਵਿਖੇ ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਆਪਣੀ ਪਤਨੀ ਦਾ ਪਤੀ ਨੇ ਹੀ ਕਤਲ ਕਰ ਦਿੱਤਾ ਸੀ। ਪਤਨੀ ਕਿਰਨ ਦੇਵੀ ਦਾ ਕਤਲ ਕਰਨ ਦੇ ਬਾਅਦ ਪਤੀ ਰਾਜ ਨਿਸ਼ਾਦ ਸਾਈਕਲ ਲੈ ਕੇ ਘਟਨਾ ਵਾਲੇ ਸਥਾਨ ਤੋਂ ਫਰਾਰ ਹੋ ਗਿਆ ਸੀ। ਉਕਤ ਵਿਅਕਤੀ ਇਕ ਨਿੱਜੀ ਬੱਸ ਰਾਹੀਂ ਯੂ. ਪੀ. ਭੱਜਣ ਦੀ ਫਿਰਾਕ ’ਚ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਗਿ੍ਰਫ਼ਤਾਰ ਕਰ ਲਿਆ ਸੀ। 

ਪਟਿਆਲਾ ’ਚ ਮੰਗੇਤਰ ਨੇ ਕੀਤਾ ਸੀ ਕੁੜੀ ਦਾ ਕਤਲ 
ਪਟਿਆਲਾ ਵਿਖੇ ਉਸ ਸਮੇਂ ਰਿਸ਼ਤਿਆਂ ਦਾ ਘਾਣ ਕੀਤਾ ਗਿਆ ਜਦੋਂ ਇਥੇ ਇਕ ਮੰਗੇਤਰ ਵੱਲੋਂ ਆਪਣੀ ਹੀ ਮੰਗੇਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਨਵਨਿੰਦਰ ਪ੍ਰੀਤਪਾਲ ਸਿੰਘ ਨੇ ਆਪਣੀ ਮੰਗੇਤਰ ਛਪਿੰਦਰਪਾਲ ਕੌਰ ਦਾ ਕਤਲ ਕਰਕੇ ਉਸ ਦੀ ਲਾਸ਼ ਬੈੱਡਰੂਮ ’ਚ ਟੋਆ ਪੁੱਟ ਕੇ ਦੱਬ ਦਿੱਤੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਕਾਤਲ ਪਹਿਲਾਂ ਵੀ ਵਿਆਇਆ ਹੋਇਆ ਸੀ। ਨੌਜਵਾਨ ਨੇ ਮੰਗੇਤਰ ਦਾ ਹੀ ਕਤਲ ਨਹੀਂ ਸੀ ਕੀਤਾ ਸਗੋਂ ਇਸ ਦੇ ਪਹਿਲਾਂ ਉਸ ਨੇ ਆਪਣੀ ਪਤਨੀ ਸੁਖਦੀਪ ਕੌਰ ਦਾ ਵੀ ਨਾਈਟ੍ਰੋਜਨ ਗੈਸ ਮਾਸਕ ਨਾਲ ਸਾਹ ਘੁੱਟ ਕੇ ਕਤਲ ਕੀਤਾ ਸੀ। ਗਿ੍ਰਫ਼ਤਾਰ ਹੋਣ ਉਪਰੰਤ ਦੋਵੇਂ ਕਤਲ ਦੋਸ਼ੀ ਨੇ ਕਬੂਲੇ ਸਨ। 

PunjabKesari

ਨੂਰਮਹਿਲ ’ਚ ਪਹਿਲਾਂ ਸੱਸ, ਪਤਨੀ ਤੇ ਫਿਰ ਪ੍ਰੇਮੀ ਨੂੰ ਮਾਰੀ ਸੀ ਗੋਲੀ 
ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਸਭ ਤੋਂ ਪਹਿਲਾਂ ਆਪਣੀ ਪਤਨੀ, ਫਿਰ ਸੱਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਣ ਉਪਰੰਤ ਲੁਧਿਆਣਾ ਤੋਂ ਘਰੋਂ ਨਿਕਲ ਕੇ ਨੂਰਮਹਿਲ ਪੁੱਜ ਕੇ ਉਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਨਾਲ ਪਤਨੀ ਦੇ ਨਾਜਾਇਜ਼ ਸੰਬੰਧ ਸਨ। ਇਸ ਘਟਨਾ ’ਚ ਮੁਲਜ਼ਮ ਦੀ ਪਤਨੀ ਅਤੇ ਸੱਸ ਬੱਚ ਗਈਆਂ ਸਨ ਅਤੇ ਰੋਹਿਤ ਦੀ ਮੌਤ ਹੋ ਗਈ ਸੀ। 

PunjabKesari

ਪਟਿਆਲਾ ’ਚ ਮਾਮੇ ਨੇ ਭਾਣਜੀ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ
ਪਟਿਆਲਾ ਦੇ ਤੇਜ਼ਬਾਗ ਕਾਲੋਨੀ ’ਚ ਇਕ ਮਾਸੂਮ ਬੱਚੀ ਦਾ ਉਸ ਦੇ ਮਾਮੇ ਵੱਲੋਂ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚੀ ਆਪਣੀ ਮਾਂ ਦੇ ਨਾਲ ਨਾਨਕੇ ਆਈ ਹੋਈ ਸੀ, ਜਿੱਥੇ ਉਸ ਦੇ ਮਾਮੇ ਪੰਕਜ ਨੇ ਉਸ ਦਾ ਕਤਲ ਕਰ ਦਿੱਤਾ ਸੀ। ਪੰਕਜ ਡਿਪਰੈਸ਼ਨ ਦਾ ਮਰੀਜ਼ ਸੀ ਅਤੇ ਅਕਸਰ ਵੀਡੀਓ ਗੇਮ ਖੇਡਦਾ ਰਹਿੰਦਾ ਸੀ। ਉਸ ਨੇ ਸਾਢੇ ਤਿੰਨ ਸਾਲ ਦੀ ਬੱਚੀ ਦੇ ਢਿੱਡ ਵਿਚ ਸੂਏ ਨਾਲ ਤਿੱਖੇ ਵਾਰ ਕਰਕੇ ਦਰਦਨਾਕ ਮੌਤ ਦਿੱਤੀ ਸੀ। ਇਸ ਵਾਰਦਾਤ ਨੇ ਵੀ ਪੰਜਾਬ ਦੇ ਲੋਕਾਂ ਦੇ ਮਨਾਂ ’ਚ ਦਹਿਸ਼ਤ ਦਾ ਫੈਲਾ ਦਿੱਤੀ ਸੀ। 

ਬਰਨਾਲਾ ’ਚ ਸ਼ਰਾਬੀ ਪਤੀ ਨੇ ਕੀਤਾ ਪਤਨੀ ਦਾ ਕਤਲ 
ਇਥੋਂ ਦੇ ਪਿੰਡ ਭੂਰੇ ’ਚ ਸ਼ਰਾਬੀ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲ ਦਾ ਕਾਰਨ ਪਤਨੀ ਦੇ ਚਰਿੱਤਰ ’ਤੇ ਸ਼ੱਕ ਦਾ ਸੀ। 

PunjabKesari

ਤਰਨਤਾਰਨ ’ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤੀ ਨੇ ਦਿੱਤੀ ਪਤਨੀ ਨੂੰ ਦਰਦਨਾਕ ਮੌਤ 
ਤਰਨਤਾਰਨ ਦੇ ਪਿੰਡ ਸੱਕਿਆਂਵਾਲਾ ’ਚ ਜਸਵਿੰਦਰ ਸਿੰਘ ਉਰਫ਼ ਬੱਬਾ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕੀਤਾ ਸੀ। ਇੰਨਾ ਹੀ ਨਹੀਂ ਕਤਲ ਕਰਨ ਦੇ ਬਾਅਦ ਉਸ ਦੀਆਂ ਅਸਥੀਆਂ ਨੂੰ ਦਰਿਆ ਵਿਚ ਰੋੜ ਦਿੱਤੀਆਂ ਸਨ। ਪਹਿਲਾਂ ਖ਼ੁਦ ਪਤੀ ਨੇ ਹੀ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਤਾਂ ਫਿਰ ਜਦੋਂ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਇਸ ਦਾ ਇਸ ਵਾਰਦਾਤ ਦਾ ਖ਼ੁਲਾਸਾ ਹੋਇਆ। 

PunjabKesari

ਲੁਧਿਆਣਾ ’ਚ ਬੇਰਹਿਮ ਗੁਆਂਢਣ ਨੇ ਮਿੱਟੀ ’ਚ ਦੱਬ ਕੇ ਮਾਰੀ ਸੀ ਢਾਈ ਸਾਲਾਂ ਬੱਚੀ 
ਇਸ ਦੇ ਇਲਾਵਾ ਪੰਜਾਬ ਨੂੰ ਝਿੰਜੋੜ ਦੇਣ ਵਾਲੀ ਘਟਨਾ ਲੁਧਿਆਣਾ ਦੇ ਸ਼ਿਮਲਾਪੁਰੀ ’ਚ ਹਾਲ ਹੀ ’ਚ ਵਾਪਰੀ ਸੀ। ਇਥੇ ਇਕ ਢਾਈ ਸਾਲਾ ਬੱਚੀ ਨੂੰ ਮੂੰਹ ਬੋਲੀ ਭੂਆ ਗੁਆਂਢਣ ਨੇ ਹੀ ਮਿੱਟੀ ’ਚ ਦੱਬ ਕੇ ਮਾਰ ਦਿੱਤਾ ਸੀ। 

ਇਹ ਵੀ ਪੜ੍ਹੋ: ਰੰਧਾਵਾ ਦਾ ਕੇਜਰੀਵਾਲ ’ਤੇ ਵੱਡਾ ਹਮਲਾ, ਕਿਹਾ-ਤੁਸੀਂ ਕਦੋਂ ਤੋਂ ਡਰੱਗ ਦੇ ਦੋਸ਼ੀ ਨੂੰ ‘ਜੀ-ਜੀ’ ਕਹਿਣਾ ਸ਼ੁਰੂ ਕੀਤੈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News