ਮੋਗਾ ਨਗਰ ਨਿਗਮ ਗੇਟ ਦੇ ਬਾਹਰ ਕੀਤੀ ਗਲਤ ਕਾਰ ਪਾਰਕਿੰਗ, ਲਗਾ ਭਾਰੀ ਜਾਮ
Thursday, Nov 14, 2019 - 11:09 AM (IST)

ਮੋਗਾ ( ਵਿਪਨ, ਗੋਪੀ ) - ਮੋਗਾ ਨਗਰ ਨਿਗਮ ਗੇਟ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬੀਤੀ ਦੇਰ ਰਾਤ ਵਿਅਕਤੀ ਵਲੋਂ ਗਲਤ ਢੰਗ ਨਾਲ ਉਥੇ ਕਾਰ ਪਾਰਕਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਕਾਰ ਇਨ੍ਹੀ ਗਲਤ ਢੰਗ ਨਾਲ ਪਾਰਕਿੰਗ ਕੀਤੀ ਗਈ ਸੀ ਕਿ ਦਮਕਲ ਵਿਭਾਗ ਦੀਆਂ ਗੱਡੀਆਂ ਨੂੰ ਕਈ ਘੰਟਿਆਂ ਤੱਕ ਮੋਗਾ ਨਗਰ ਨਿਗਮ ਗੇਟ ਦੇ ਬਾਹਰ ਹੀ ਖੜੀਆਂ ਰਹੀਆਂ। ਸੜਕ 'ਤੇ ਵਾਹਨ ਨਾ ਲੰਘਣ ਕਾਰਨ ਟ੍ਰੈਫਿਕ ਜਾਮ ਹੋ ਗਿਆ, ਜਿਸ ਕਾਰਨ ਲੋਕਾਂ ਦੇ ਨਾਲ-ਨਾਲ ਐਬੂਲੈਂਸ ਚਾਲਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਇਰ ਬ੍ਰਿਗੇਡ ਦੇ ਡਰਾਇਵਰ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਗਲਤ ਪਾਰਕਿੰਗ ਦੀ ਇਸ ਸਮੱਸਿਆ ਨੂੰ ਬਰਦਾਸ਼ਤ ਕਰ ਰਹੇ ਹਨ। ਗੱਡੀ ਖੜ੍ਹੀ ਕਰਨ ਦਾ ਬੋਰਡ ਲੱਗਾ ਹੋਣ ਦੇ ਬਾਵਜੂਦ ਕੋਈ ਇਥੇ ਗਲਤ ਢੰਗ ਨਾਲ ਕਾਰ ਖੜ੍ਹੀ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਕੋਈ ਘਟਨਾ ਵਾਪਰ ਜਾਵੇ ਤਾਂ ਉਹ ਅੱਗ ਬੁਝਾਉਣ ਲਈ ਕਿਸ ਤਰ੍ਹਾਂ ਜਾਣਗੇ। ਘਟਨਾ ਸਥਾਨ 'ਤੇ ਕੁਝ ਸਮਾਂ ਦੇਰ ਨਾਲ ਜਾਣ 'ਤੇ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਹਨ ਅਤੇ ਮਾਰਨ ਲੱਗ ਜਾਂਦੇ ਹਨ।
ਮੌਕੇ 'ਤੇ ਪੁੱਜੀ ਪੁਲਸ ਦੇ ਅਧਿਕਾਰੀ ਸੰਦੀਪ ਸਿੰਘ ਨਾਲ ਜਦੋਂ ਇਸ ਸਬੰਧ 'ਚ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੋ ਪਾਰਕਿੰਗ 'ਤੇ ਖੜ੍ਹੀ ਕਾਰ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਆ ਗਏ। ਉਨ੍ਹਾਂ ਕਾਰ ਨੂੰ ਇਕ ਪਾਸੇ ਕਰਕੇ ਉਸ ਦਾ ਚਾਲਾਨ ਵੀ ਕੱਟਿਆ। ਗੱਡੀ ਦੀ ਤਲਾਸ਼ੀ ਲੈਣ 'ਤੇ ਉਸ 'ਚ ਕਾਗਜ਼ ਵੀ ਨਹੀਂ ਸਨ।