ਖਹਿਰਾ ਦੀ ਪੁਲਸ ਵਿਭਾਗ ਨੂੰ ਲਿਖਤੀ ਸ਼ਿਕਾਇਤ, ED ਅਫਸਰਾਂ ਖ਼ਿਲਾਫ਼ ਦਰਜ ਹੋਵੇ ਪਰਚਾ
Monday, Mar 15, 2021 - 12:07 AM (IST)
ਭੁਲੱਥ, (ਰਜਿੰਦਰ)- ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀਆਂ ਰਿਹਾਇਸ਼ਾਂ ’ਤੇ ਛਾਪੇਮਾਰੀ ਕਰਨ ਵਾਲੇ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਅਫਸਰਾਂ ਖ਼ਿਲਾਫ਼ ਪਰਚਾ ਦਰਜ ਕਰਨ ਲਈ ਪੁਲਸ ਵਿਭਾਗ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਜਿਸ ਬਾਰੇ ਗੱਲਬਾਤ ਕਰਦਿਆਂ ਵਿਧਾਇਕ ਖਹਿਰਾ ਨੇ ਦੱਸਿਆ ਕਿ ਅੱਜ ਮੈਂ ਚੰਡੀਗੜ੍ਹ ਅਤੇ ਕਪੂਰਥਲਾ ਦੇ ਐੱਸ. ਐੱਸ. ਪੀਜ਼. ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੇਰੀਆਂ ਰਿਹਾਇਸ਼ਾਂ ’ਤੇ 9 ਮਾਰਚ ਨੂੰ ਛਾਪੇਮਾਰੀ ਕਰਨ ਵਾਲੇ ਈ. ਡੀ. ਅਫਸਰਾਂ ਖ਼ਿਲਾਫ਼ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕੀਤੇ ਜਾਣ ਦਾ ਮੁਕੱਦਮਾ ਦਰਜ ਕਰਨ ਬਾਰੇ ਮੰਗ ਕੀਤੀ ਹੈ।
ਇਹ ਵੀ ਪੜ੍ਹੋ:- 'ਅਕਾਲੀ ਸਰਕਾਰ ’ਚ ਉਪ ਮੁੱਖ ਮੰਤਰੀ ਹੁੰਦੇ ਹੋਏ ਵੀ ਆਪਣੇ ਹੀ ਹਲਕੇ ਦਾ ਵਿਕਾਸ ਨਹੀਂ ਕਰਵਾ ਸਕੇ ਸੁਖਬੀਰ'
ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਈ. ਡੀ. ਅਫਸਰਾਂ ਨੇ ਆਪਣੇ ਕੋਵਿਡ ਨੈਗੇਟਿਵ ਹੋਣ ਦੇ ਸਰਟੀਫ਼ਿਕੇਟ ਨਹੀਂ ਦਿਖਾਏ, ਬਿਨਾਂ ਦਸਤਾਨਿਆਂ, ਬਿਨਾਂ ਮਾਸਕਾਂ ਅਤੇ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੇ ਬਗੈਰ ਘਰਾਂ ਦੀ ਹਰ ਵਸਤੂ ਨਾਲ ਛੇੜਛਾੜ ਕੀਤੀ, ਜਿਸ ਦੇ ਨਤੀਜੇ ਵਜੋਂ ਮੇਰਾ ਇਕ ਪੀ. ਐੱਸ. ਓ. (ਸੁਰੱਖਿਆ ਕਰਮਚਾਰੀ) ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜੋ ਕਿ ਰੇਡ ਵਾਲੇ ਦਿਨ ਰਾਮਗੜ ਵਿਖੇ ਉਨ੍ਹਾਂ ਦੀ ਸਹਾਇਤਾ ਕਰ ਰਿਹਾ ਸੀ।
ਇਹ ਵੀ ਪੜ੍ਹੋ:- ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਮੌਤ, ਪਿੰਡ ਦੇ ਲੋਕਾਂ ਨੇ ਪੁਲਸ ਤੇ ਕੈਪਟਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਉਕਤ ਪੀ. ਐੱਸ. ਓ. ਰੇਡ ਤੋਂ ਬਾਅਦ ਸਾਡੇ ਸੰਪਰਕ ਵਿਚ ਸੀ। ਅਜਿਹਾ ਕਰ ਕੇ ਈ. ਡੀ. ਅਫਸਰਾਂ ਨੇ ਮੇਰੇ ਪਰਿਵਾਰ ਅਤੇ ਸਟਾਫ਼ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਜਿਸ ਲਈ ਈ. ਡੀ. ਦੇ ਸਾਰੇ ਅਫਸਰਾਂ ਖ਼ਿਲਾਫ਼ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।