ਚੀਨ ’ਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ, GNDU ਦੇ ਐਥਲੀਟਾਂ ਨੇ ਮੈਡਲ ਹਾਸਲ ਕਰ ਕੇ ਕੀਤਾ ਦੇਸ਼ ਦਾ ਨਾਂ ਰੌਸ਼ਨ

Saturday, Aug 12, 2023 - 06:38 PM (IST)

ਚੀਨ ’ਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ, GNDU ਦੇ ਐਥਲੀਟਾਂ ਨੇ ਮੈਡਲ ਹਾਸਲ ਕਰ ਕੇ ਕੀਤਾ ਦੇਸ਼ ਦਾ ਨਾਂ ਰੌਸ਼ਨ

ਅੰਮ੍ਰਿਤਸਰ  (ਸੰਜੀਵ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਥਲੀਟਾਂ ਨੇ ਅੰਤਰਰਾਸ਼ਟਰੀ ਮੰਚ ’ਤੇ ਕਮਾਲ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਖੇਡ ਜਗਤ ’ਚ ਇਕ ਮਾਅਰਕਾ ਮਾਰਿਆ ਹੈ। 28 ਜੁਲਾਈ ਤੋਂ 8 ਅਗਸਤ 2023 ਤੱਕ ਚੇਂਗਦੂ, ਚੀਨ ਵਿਚ ਹੋਈਆਂ ਇੰਟਰਨੈਸ਼ਨਲ ਯੂਨੀਵਰਸਿਟੀ ਸਪੋਰਟਸ ਫੈਡਰੇਸ਼ਨ (ਫਿਸੂ) ਦੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ 2023 ਵਿਚ ਕੁੱਲ 12 ਤਗਮੇ ਜਿੱਤ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਆਪਣੇ ਅਥਲੀਟਾਂ ਦੀਆਂ ਪ੍ਰਾਪਤੀਆਂ ’ਤੇ ਮਾਣ ਪ੍ਰਗਟ ਕਰਦਿਆਂ ਐਥਲੀਟਾਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਯੂਨੀਵਰਸਿਟੀ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ 28 ਜੁਲਾਈ ਨੂੰ ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੂ ਵਿਚ ਇਨ੍ਹਾਂ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ 31ਵੇਂ ਸਮਰ ਐਡੀਸ਼ਨ ਦੀ ਰਸਮੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ ਦੇ ਨਹਿਰੀ ਪਾਣੀ ਦਾ ਜਿੰਪਾ ਨੇ ਉੱਚ ਅਧਿਕਾਰੀਆਂ ਸਮੇਤ ਦੌਰਾ ਕੀਤਾ, ਦਿੱਤੇ ਇਹ ਦਿਸ਼ਾ-ਨਿਰਦੇਸ਼     

ਦੋ ਸਾਲਾਂ ਦੀ ਉਡੀਕ ਤੋਂ ਬਾਅਦ, ਚੇਂਗਦੂ 2021 ਫਿਸੂ ਵਿਸ਼ਵ ਯੂਨੀਵਰਸਿਟੀ ਖੇਡਾਂ ਸ਼ੁਰੂ ਹੋ ਗਈਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਥਲੀਟਾਂ ਨੇ ਸ਼ਾਨਦਾਰ 7 ਗੋਲਡ ਮੈਡਲ, 3 ਸਿਲਵਰ ਮੈਡਲ, ਅਤੇ 2 ਕਾਂਸੀ ਦੇ ਮੈਡਲ ਹਾਸਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਧਾਕ ਜਮਾਈ ਜਿਸ ਨਾਲ ਭਾਰਤ ਦਾ ਨਾਂ ਵਿਸ਼ਵ ਪੱਧਰ ’ਤੇ ਉਚਾ ਹੋਇਆ ਹੈ। ਇਸ ਪ੍ਰਾਪਤੀ ਨੇ ਭਾਰਤ ਨੂੰ ਤਮਗਾ ਸੂਚੀ ਵਿੱਚ 7ਵੇਂ ਸਥਾਨ ’ਤੇ ਲਿਆ ਦਿੱਤਾ ਹੈ, ਜੋ ਕਿ 60 ਸਾਲਾਂ ਦੇ ਅਰਸੇ ਵਿੱਚ ਦੇਸ਼ ਦੇ ਪਿਛਲੇ 18 ਤਮਗਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਇੱਕ ਪ੍ਰਭਾਵਸ਼ਾਲੀ ਪ੍ਰਾਪਤੀ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਪਟਿਆਲਾ ਸਮੇਤ ਇਨ੍ਹਾਂ ਸ਼ਹਿਰਾਂ ਨੂੰ ਜਲਦ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News