1972 ''ਚ ਹੋਈ ਵਿਸ਼ਵ ਵਾਤਾਵਰਣ ਦਿਵਸ ਦੀ ਸ਼ੁਰੂਆਤ

06/05/2019 2:59:17 PM

* ਦੁਨੀਆ ਦੀ 92 ਫੀਸਦੀ ਆਬਾਦੀ ਨੂੰ ਸਾਹ ਲੈਣ ਲਈ ਸਾਫ ਹਵਾ ਨਸੀਬ ਨਹੀਂ ਹੋ ਰਹੀ ਹੈ।
* ਹਵਾ ਪ੍ਰਦੂਸ਼ਣ ਦੇ ਕਾਰਨ ਹਰ ਸਾਲ ਗਲੋਬਲ ਇਕਾਨੋਮੀ ਨੂੰ 5 ਟ੍ਰਿਲੀਅਨ ਡਾਲਰ ਦਾ ਘਾਟਾ ਪੈਂਦਾ ਹੈ।
* ਸਾਲ 2020 ਤੱਕ ਜ਼ਮੀਨੀ ਪੱਧਰ ਦਾ ਓਜ਼ੋਨ ਪ੍ਰਦੂਸ਼ਣ ਲੈਵਲ 26 ਫੀਸਦੀ ਤੱਕ ਘੱਟ ਹੋਣ ਦੇ ਆਸਾਰ ਹਨ।

ਜਲੰਧਰ : ਪੂਰੀ ਦੁਨੀਆ 'ਚ ਫੈਲ ਰਹੇ ਪ੍ਰਦੂਸ਼ਣ ਦੀ ਚਿੰਤਾ 'ਚ ਸੰਯੁਕਤ ਰਾਸ਼ਟਰ ਸੰਘ ਨੇ 1972 'ਚ ਸੰਸਾਰਿਕ ਪੱਧਰ 'ਤੇ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਨੀਂਹ ਰੱਖੀ ਸੀ। ਇਸ ਦੀ ਸ਼ੁਰੂਆਤ ਸਵੀਡਨ ਦੀ ਰਾਜਧਾਨੀ ਸਟਾਕਹੋਮ 'ਚ ਹੋਈ। ਇਥੇ ਦੁਨੀਆ 'ਚ ਪਹਿਲੀ ਵਾਰ ਵਿਸ਼ਵ ਵਾਤਵਰਣ ਸੰਮੇਲਨ ਆਯੋਜਿਤ ਹੋਇਆ, ਜਿਸ 'ਚ 119 ਦੇਸ਼ਾਂ ਨੇ ਹਿੱਸਾ ਲਿਆ ਸੀ। ਇਸ ਸੰਮੇਲਨ ਦੌਰਾਨ ਇਕ ਹੀ ਪ੍ਰਿਥਵੀ ਦਾ ਸਿਧਾਂਤ ਦਿੱਤਾ ਗਿਆ। ਉਦੋਂ ਤੋਂ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਭਾਰਤ 'ਚ ਵਾਤਾਵਰਣ ਦੀ ਸੁਰੱਖਿਆ ਲਈ ਵਾਤਾਵਰਣ ਸੁਰੱਖਿਆ ਐਕਟ 19 ਨਵੰਬਰ 1986 ਨੂੰ ਲਾਗੂ ਹੋਇਆ ਸੀ। ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਚੀਨ ਵਿਚ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਵਾਤਾਵਰਣ ਦਿਵਸ ਦਾ ਥੀਮ ਹਵਾ ਪ੍ਰਦੂਸ਼ਣ ਨੂੰ ਲੈ ਕੇ ਹੈ। ਇਸ ਥੀਮ ਦਾ ਨਾਂ 'ਬੀਟ ਏਅਰ ਪਾਲਿਊਸ਼ਨ' ਰੱਖਿਆ ਗਿਆ ਹੈ।

ਇਸ ਤਰ੍ਹਾਂ ਘੱਟ ਕਰ ਸਕਦੇ ਹਾਂ ਹਵਾ ਪ੍ਰਦੂਸ਼ਣ : 
* ਆਵਾਜਾਈ ਲਈ ਪਬਲਿਕ ਟਰਾਂਸਪੋਰਟ, ਸ਼ੇਅਰਡ ਕਾਰ ਅਤੇ ਸਾਈਕਲ ਦੀ ਵਰਤੋਂ ਕਰੋਂ
*  ਡੀਜ਼ਲ ਅਤੇ ਪੈਟਰੋਲ ਵਾਲੀ ਕਾਰ ਦੀ ਜਗ੍ਹਾ ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨ ਦੀ ਵਰਤੋਂ ਕਰੋ।
*  ਲੋੜ ਨਾ ਹੋਵੇ ਤਾਂ ਕਾਰ ਦਾ ਇੰਜਣ ਬੰਦ ਕਰ ਦਿਓ।
*  ਮਿਥੇਨ ਗੈਸ ਨੂੰ ਘੱਟ ਕਰਨ ਲਈ ਮੀਟ ਅਤੇ ਡੇਅਰੀ ਪ੍ਰੋਡਕਟ ਦੀ ਵਰਤੋਂ ਘੱਟ ਕਰੋ।
*  ਆਰਗੈਨਿਕ ਫੂਡ ਨੂੰ ਕੰਪੋਸਟ ਕਰੋ ਅਤੇ ਨਾਨ-ਆਰਗੈਨਿਕ ਚੀਜ਼ਾਂ ਦੀ ਦੁਬਾਰਾ ਵਰਤੋਂ ਕਰੋ।
*  ਹੋਮ ਹੀਟਿੰਗ ਸਿਸਟਮ ਵਧੀਆ ਕੁਆਲਿਟੀ ਦਾ ਲਓ।
*  ਲੋੜ ਨਾ ਹੋਵੇ ਤਾਂ ਘਰ ਦੀਆਂ ਲਾਈਟਾਂ ਅਤੇ ਇਲੈਟ੍ਰਿਕ ਅਪਲਾਇੰਸਿਜ਼ ਨੂੰ ਸਵਿਚ ਆਫ ਕਰ ਦਿਓ।
*  ਨਾਨ-ਟਾਕਸਿਕ ਪੇਂਟ ਅਤੇ ਫਰਨਿਸ਼ਿੰਗ ਦੀ ਵਰਤੋਂ ਕਰੋ।


Anuradha

Content Editor

Related News