ਵਿਸ਼ਵ ਕਬੱਡੀ ਕੱਪ: ਇੰਗਲੈਂਡ ਨੂੰ ਹਰਾ ਕੇ ਕੈਨੇਡਾ ਨੇ ਫਾਈਨਲ 'ਚ ਬਣਾਈ ਜਗ੍ਹਾ

12/08/2019 1:15:33 PM

ਰੋਪੜ/ਆਨੰਦਪੁਰ ਸਾਹਿਬ—  ਅੱਜ ਰੋਪੜ ਜ਼ਿਲੇ 'ਚ ਸਥਿਤ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਚਰਨ ਗੰਗਾ ਸਪੋਰਟਸ ਸਟੇਡੀਅਮ 'ਚ ਕੈਨੇਡਾ ਦਾ ਇੰਗਲੈਂਡ ਵਿਚਾਲੇ ਖੇਡਿਆ ਗਿਆ। ਜਿੱਥੇ ਇਸ ਮੈਚ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ 'ਚ ਪਹੁੰਚ ਗਈ। ਇੰਗਲੈਂਡ ਵਲੋਂ ਪਹਿਲਾ ਅੰਕ ਹਾਸਲ ਕਰ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਮੈਚ ਦੀ ਸ਼ਰੂਆਤ 'ਚ ਇੰਗਲੈਂਡ ਨੇ ਲਗਾਤਾਰ 3 ਅੰਕ ਜੋੜ ਕੇ ਕੈਨੇਡਾ 'ਤੇ ਬੜ੍ਹਤ ਬਣਾਈ। ਬਾਅਦ 'ਚ ਕੈਨੇਡਾ ਨੇ ਇੰਗਲੈਂਡ ਨੂੰ ਸਖਤ ਜਵਾਬ ਦਿੱਤਾ ਅਤੇ ਲਗਾਤਾਰ ਅੰਕ ਜੋੜ ਕੇ ਸਕੋਰ 5-5 ਦੀ ਬਰਾਬਰੀ 'ਤੇ ਲੈ ਆਇਆ। ਦੋਵਾਂ ਟੀਮਾਂ ਵਲੋਂ ਮੈਚ ਦੀ ਸ਼ੁਰੂਆਤ 'ਚ ਜ਼ਬਰਦਸਤ ਖੇਡ ਦੇਖਣ ਨੂੰ ਮਿਲੀ। ਕੈਨੇਡਾ ਨੇ ਇੰਗਲੈਂਡ 'ਤੇ ਦਬਾਅ ਬਣਾਉਂਦੇ ਹੋਏ ਆਪਣੇ ਖਾਤੇ 'ਚ ਅੰਕਾਂ ਦਾ ਵਾਧਾ ਕੀਤਾ ਅਤੇ 2 ਅੰਕਾਂ ਦੇ ਫਰਕ ਨਾਲ ਸਕੋਰ 5-7 ਕੀਤਾ। ਕੈਨੈਡਾ ਦੀ ਇਹ ਬੜ੍ਹਤ ਜ਼ਿਆਦਾ ਦੇਰ ਤੱਕ ਨਹੀਂ ਰਹੀ ਅਤੇ ਇੰਗਲੈਂਡ ਨੇ ਚੰਗੀ ਆਪਣੀ ਚੰਗੀ ਖੇਡ ਨਾਲ ਸਕੋਰ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਵਾਟਰ ਬ੍ਰੇਕ ਤੋਂ ਪਹਿਲਾਂ ਦੋਵਾਂ ਟੀਮਾਂ ਦਾ ਸਕੋਰ 9-9 ਦੀ ਬਰਾਬਰੀ 'ਤੇ ਸੀ ਪਰ ਇੰਗਲੈਂਡ ਨੇ 1 ਅੰਕ ਹਾਸਲ ਕਰ ਵਾਟਰ ਬ੍ਰੇਕ ਤੱਕ ਆਪਣਾ ਸਕੋਰ 9-10 ਕਰ ਲਿਆ। ਵਾਟਰ ਬ੍ਰੇਕ ਤੋਂ ਬਾਅਦ ਕੈਨੇਡਾ ਇਕ ਅਲੱਗ ਹੀ ਰੰਗ 'ਚ ਦਿਖਾਈ ਦਿੱਤੀ। ਕੈਨੇਡਾ ਨੇ ਇੰਗਲੈਂਡ ਖਿਲਾਫ 5 ਅੰਕ ਹਾਸਲ ਕਰ ਮੈਚ 'ਚ 14-11 ਆਪਣੇ ਆਪ ਨੂੰ ਅੱਗੇ ਕਰ ਲਿਆ। ਇਸ ਤੋਂ ਬਾਅਦ ਇੰਗਲੈਂਡ ਦੇ ਰੇਡਰਾਂ ਵਲੋਂ ਸ਼ਾਨਦਾਰ ਰੇਡਾਂ ਪਾ ਕੇ ਕੁਝ ਹੀ ਪਲਾਂ 'ਚ ਇਹ ਸਕੋਰ ਇਕ ਵਾਰ 16-16 ਦੀ ਬਰਾਬਰੀ 'ਤੇ ਕਰ ਦਿੱਤਾ। ਕੈਨਡਾ ਦੇ ਖਿਡਾਰੀਆਂ ਨੇ ਇੰਗਲੈਂਡ ਖਿਲਾਫ ਪੂਰੇ ਜ਼ੋਰ ਨਾਲ ਇਕ ਵਾਰ ਫਿਰ ਖੇਡ ਦਿਖਾਈ ਅਤੇ ਸਕੋਰ 20-17 ਕਰ ਹਾਫ ਟਾਈਮ ਤੱਕ ਇਸ ਮੈਚ 'ਚ ਅੱਗੇ ਰਹੀ।

ਹਾਫ ਟਾਈਮ ਤੋਂ ਬਾਅਦ ਦੋਵੇਂ ਟੀਮਾਂ ਇਕ ਵਾਰ ਫਿਰ ਤੋਂ ਮੈਦਾਨ 'ਤੇ ਆਹਣੇ ਸਾਹਮਣੇ ਹੋਇਆ। ਹਾਫ ਟਾਈਮ ਤੋਂ ਪਹਿਲਾਂ ਮੈਚ 'ਚ ਅੱਗੇ ਚੱਲ ਰਹੀ ਇੰਗਲੈਂਡ ਦੀ ਟੀਮ ਇਸ ਵਾਰ ਸੁਸਤ ਨਜ਼ਰ ਆਈ ਅਤੇ ਕੈਨੇਡਾ ਦੇ ਹੱਥੋਂ ਕਈ ਅੰਕ ਗਵਾਏ। ਦੂਜੇ ਪਾਸੇ ਪੂਰੇ ਜੋਸ਼ ਦੇ ਨਾਲ ਉਤਰੀ ਕੈਨੇਡਾ ਦੀ ਟੀਮ ਇੰਗਲੈਂਡ 'ਤੇ ਹਾਵੀ ਦਿੱਸੀ ਅਤੇ 30-21 ਦੇ ਸਕੋਰ ਨਾਲ ਮੈਚ 'ਚ ਵੱਡੀ ਬੜ੍ਹਤ ਬਣਾ ਕੇ ਅੱਗੇ ਰਹੀ। ਮੈਚ ਦੇ ਆਖਰੀ ਪਲਾਂ 'ਚ ਇੰਗਲੈਂਡ ਨੇ ਮੈਚ 'ਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਇਸ ਤੋਂ ਬਾਅਦ ਕੈਨੇਡਾ ਦੀ ਟੀਮ ਨੇ ਇੰਗਲੈਂਡ ਖਿਲਾਫ ਮੈਚ 'ਚ ਪੂਰੀ ਤਰ੍ਹਾਂ ਮਜ਼ਬੂਤ ਫੜ ਬਣਾ ਲਈ ਅਤੇ 45-29 ਦੇ ਸਕੋਰ ਨਾਲ ਇੰਗਲੈਂਡ ਨੂੰ ਹਰਾ ਕੇ ਆਪਣੀ ਫਾਈਨਲ ਦੀ ਰੱਸਤਾ ਪੱਕਾ ਕੀਤਾ।PunjabKesari

ਇਸ ਤੋਂ ਪਹਿਲਾਂ ਅੱਜ ਰੋਪੜ ਜ਼ਿਲੇ 'ਚ ਸਥਿਤ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦੇ ਸੈਮੀਫਾਈਨਲ ਮੈਚਾਂ ਦਾ ਉਦਘਾਟਨ ਕਰਨ ਸਪੀਕਰ ਰਾਣਾ ਕੇ. ਪੀ. ਸਿੰਘ ਪਹੁੰਚੇ। ਇੱਥੇ ਉਨ੍ਹਾਂ ਦੇ ਚਰਨ ਗੰਗਾ ਸਪੋਰਟਸ ਸਟੇਡੀਅਮ ਪੁੱਜਣ ਤੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਜ਼ਿਲਾ ਪ੍ਰਸ਼ਾਸਨ ਵਲੋਂ ਸੁਆਗਤ ਕੀਤਾ। ਇਸ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਬੱਡੀ ਟੂਰਨਾਮੈਂਟ ਦੇ ਸੈਮੀਫਾਈਨਲ ਮੈਚਾਂ ਦਾ ਕੀਤਾ ਉਦਘਾਟਨ ਕੀਤਾ।

ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜ਼ਿਨਾਂ ਵਿਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ। ਇਨਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਸੀ, ਪੂਲ ‘ਏ’ ਵਿਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਹਨ ਜਦਕਿ ਪੂਲ ‘ਬੀ’ ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਸੀ।


Related News