ਬਿਜਲੀ ਘਰ ਮਿਆਣੀ ''ਚ ਕਰਮਚਾਰੀਆਂ ਨੇ ਦਿੱਤਾ ਸਰਕਾਰ ਖਿਲਾਫ ਧਰਨਾ

Thursday, Mar 01, 2018 - 12:30 PM (IST)

ਬਿਜਲੀ ਘਰ ਮਿਆਣੀ ''ਚ ਕਰਮਚਾਰੀਆਂ ਨੇ ਦਿੱਤਾ ਸਰਕਾਰ ਖਿਲਾਫ ਧਰਨਾ

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਜੁਆਇੰਟ ਫੋਰਮ ਦੇ ਸੱਦੇ 'ਤੇ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਨਾਲ ਜੁੜੇ ਉਪਮੰਡਲ ਬਿਜਲੀ ਘਰ ਮਿਆਣੀ ਦੇ ਕਰਮਚਾਰੀਆਂ ਨੇ ਅੱਜ ਸਰਕਾਰ ਅਤੇ ਮੈਨਜਮੈਂਟ ਵਿਰੁੱਧ ਰੋਸ ਧਰਨਾ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ। ਧਨਵੰਤ ਸਿੰਘ ਬਾਜਵਾ ਦੀ ਅਗਵਾਈ 'ਚ ਹੋਈ ਇਸ ਰੋਸ ਰੈਲੀ 'ਚ ਸਰਕਾਰ ਅਤੇ ਮੈਨਜਮੈਂਟ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਸ ਕਰ ਰਹੇ ਬਿਜਲੀ ਕਰਮਚਾਰੀਆਂ ਨੇ ਕਿਹਾ ਕੇ ਉਨ੍ਹਾਂ ਨੇ ਇਹ ਪ੍ਰਦਰਸ਼ਨ ਫਰਵਰੀ ਮਹੀਨੇ ਦੀ ਤਨਖਾਹ ਅਤੇ ਡੀ. ਏ. ਦੀਆਂ ਕਿਸ਼ਤਾਂ ਨਾ ਜਾਰੀ ਕਰਨ ਦੇ ਵਿਰੋਧ ਦੇ ਨਾਲ-ਨਾਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਨ, ਵਰਕ ਚਾਰਜ ਕਾਮਿਆਂ ਨੂੰ ਰੈਗੂਲਰ ਨਾ ਕਰਨ, ਨਵੀਂ ਭਰਤੀ ਅਜੇ ਤੱਕ ਨਾ ਕੀਤੇ ਜਾਣ ਦੇ ਵਿਰੋਧ 'ਚ ਕੀਤਾ ਹੈ। ਉਨ੍ਹਾਂ ਨੇ ਇਸ ਮੌਕੇ ਆਊਟ ਸੋਰਸਿੰਗ ਬੰਦ ਕਰਨ ਅਤੇ ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਹੱਕ 'ਚ ਵੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਨਗੇ।


Related News