ਮਜ਼ਦੂਰ ਸੰਘ ਵੱਲੋਂ ਕੇਂਦਰੀ ਬਜਟ ਵਿਰੁੱਧ ਰੋਸ ਰੈਲੀ

Saturday, Feb 03, 2018 - 01:07 AM (IST)

ਮਜ਼ਦੂਰ ਸੰਘ ਵੱਲੋਂ ਕੇਂਦਰੀ ਬਜਟ ਵਿਰੁੱਧ ਰੋਸ ਰੈਲੀ

ਦਸੂਹਾ, (ਝਾਵਰ)- ਭਾਰਤੀ ਮਜ਼ਦੂਰ ਯੂਨੀਅਨ ਵੱਲੋਂ ਅੱਜ ਐੱਸ.ਡੀ.ਐੱਮ ਦਫ਼ਤਰ ਸਾਹਮਣੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਬਜਟ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬਜਟ ਨੂੰ ਲੈ ਮੱਧ ਵਰਗ ਵੱਲੋਂ ਬਹੁਤ ਨਿਰਾਸ਼ਾ ਪਾਈ ਗਈ। ਖਾਸ ਕਰਕੇ ਮਜ਼ਦੂਰ ਮੁਲਾਜ਼ਮਾਂ ਤੇ ਭਾਰਤ ਸਰਕਾਰ ਵੱਲੋਂ ਕੁਹਾੜਾ ਚਲਾਇਆ ਗਿਆ ਹੈ। ਆਂਗਨਵਾੜੀ, ਆਸ਼ਾ ਵਰਕਰ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ ਬਾਰੇ ਕੋਈ ਪ੍ਰਵੀਜਨ ਨਹੀਂ ਰੱਖੀ ਗਈ। ਭਾਰਤੀ ਮਜ਼ਦੂਰ ਸੰਘ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਅੱਗ ਧਰਨਾ ਲਗਾ ਕੇ ਰੋਸ ਰੈਲੀ ਕਰਦੇ ਹੋਏ ਬਜਟ ਦੀ ਨਿਖੇਧੀ ਕੀਤੀ ਗਈ ਤੇ ਬਜਟ ਨੂੰ ਸੋਧ ਕਰਨ ਦੀ ਮੰਗ ਕਰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਨੂੰ ਬਜਟ ਵਿਰੋਧੀ ਮੰਗ ਪੱਤਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੂੰ ਭੇਜਣ ਲਈ ਦਿੱਤੀ ਗਈ। 
ਰੈਲੀ ਨੂੰ ਸੰਬੋਧਨ ਕਰਦਿਆਂ ਮਹਿੰਦਰ ਪ੍ਰਧਾਨ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਨੇ ਕਿਹਾ ਕਿ ਨਰਿੰਦਰ ਮੋਦੀ ਬਜਟ ਸਰਮਾਏਦਾਰੀ ਸੋਚ ਰੱਖਦਾ ਹੈ। ਇਸ ਸਮੇਂ ਜਸਬੀਰ ਸਿੰਘ, ਰੂਪ ਸਿੰਘ, ਰੂਪ ਲਾਲ, ਸੁਮੇਰ ਬਾਜਵਾ, ਰਾਮਪਾਲ, ਰਾਮ ਪ੍ਰਕਾਸ਼, ਰਾਮ ਲਾਲ, ਭਜਨ ਲਾਲ, ਬਿੰਦਰ, ਲਾਡੀ ਆਦਿ ਹਾਜ਼ਰ ਸਨ।


Related News