ਮਾਂ ਸੀ ਲਵ ਮੈਰਿਜ ਦੇ ਖਿਲਾਫ, ਨੂੰਹ ਨੇ ਕੀਤੀ ਕੁੱਟਮਾਰ ਤਾਂ ਪੁੱਤ ਨੇ ਤਲਵਾਰ ਨਾਲ ਕੀਤਾ ਵਾਰ
Monday, Oct 30, 2017 - 09:58 AM (IST)
ਤਰਨਤਾਰਨ (ਰਮਨ) — ਖਡੂਰ ਸਾਹਿਬ ਦੇ ਪਿੰਡ ਚੰਬਾ ਕਲਾਂ 'ਚ ਨੌਜਵਾਨ ਨੇ ਪਤਨੀ ਦੇ ਨਾਲ ਮਿਲ ਕੇ ਆਪਣੀ ਮਾਂ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਮਹਿਲਾ ਜ਼ਖਮੀ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅੰਗ੍ਰੇਜ਼ ਸਿੰਘ ਦੇ ਲੜਕੇ ਚਮਕੌਰ ਸਿੰਘ ਨੇ ਸੁਖਵੰਤ ਕੌਰ ਨਾਮਕ ਨੌਜਵਾਨ ਦੇ ਨਾਲ ਲਵ ਮੈਰਿਜ ਕਰਵਾਈ ਸੀ। ਅਗ੍ਰੇਜ਼ ਸਿੰਘ ਦੀ ਪਤਨੀ ਰਜਵੰਤ ਕੌਰ ਨੇ ਆਪਣੇ ਲੜਕੇ ਨੂੰ ਉਕਤ ਵਿਆਹ ਨਾਲ ਪਹਿਲਾਂ ਹੀ ਮਨਾ ਕੀਤਾ ਸੀ ਪਰ ਉਹ ਨਹੀਂ ਮੰਨਿਆ। ਚਮਕੌਰ ਸਿੰਘ ਤੇ ਉਸ ਦੀ ਪਤਨੀ ਸੁਖਵੰਤ ਕੌਰ ਦਾ ਘਰ 'ਚ ਵਿਵਾਦ ਰਹਿਣ ਲੱਗਾ। 27 ਅਕਤੂਬਰ ਨੂੰ ਚਮਕੌਰ ਸਿੰਘ ਨੇ ਆਪਣੀ ਮਾਂ ਰਜਵੰਤ ਕੌਰ ਦੇ ਨਾਲ ਵਿਵਾਦ ਕੀਤਾ। ਵਿਵਾਦ ਦੌਰਾਨ ਨੌਜਵਾਨ ਨੇ ਆਪਣੀ ਮਾਂ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਦ ਕਿ ਸੁਖਵੰਤ ਕੌਰ ਨੇ ਰਜਵੰਤ ਕੌਰ ਦੇ ਮੂੰਹ 'ਤੇ ਥਪੜ ਮਾਰੇ। ਰਜਵੰਤ ਕੌਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
