ਸ਼ਾਤਰ ਜਨਾਨੀਆਂ ਦੀ ਕਰਤੂਤ ਉਡਾਵੇਗੀ ਹੋਸ਼, ਘਰ ਬੁਲਾ ਕੇ ਉਤਰਵਾਉਂਦੀਆਂ ਕੱਪੜੇ ਬਣਾਉਂਦੀਆਂ ਅਸ਼ਲੀਲ ਵੀਡੀਓ

Friday, Nov 24, 2023 - 06:38 PM (IST)

ਸ਼ਾਤਰ ਜਨਾਨੀਆਂ ਦੀ ਕਰਤੂਤ ਉਡਾਵੇਗੀ ਹੋਸ਼, ਘਰ ਬੁਲਾ ਕੇ ਉਤਰਵਾਉਂਦੀਆਂ ਕੱਪੜੇ ਬਣਾਉਂਦੀਆਂ ਅਸ਼ਲੀਲ ਵੀਡੀਓ

ਗੁਰਦਾਸਪੁਰ (ਹਰਮਨ) : ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਵਿਅਕਤੀ ਨੂੰ ਕੋਠੀ ਵੇਚਣ ਦੇ ਬਹਾਨੇ ਘਰ ਵਿਚ ਬੁਲਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਕੇ ਪੈਸੇ ਠੱਗਣ ਦੇ ਦੋਸ਼ਾਂ ਹੇਠ ਇਕ ਮਹਿਲਾ ਖ਼ਿਲਾਫ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਰਵਨ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਕਿ 27 ਅਕਤੂਬਰ ਨੂੰ ਕਿਸੇ ਅਣਪਛਾਤੀ ਔਰਤ ਦਾ ਮੁੱਦਈ ਨੂੰ ਫੋਨ ਆਇਆ ਕਿ ਮੈਂ ਆਪਣੀ ਰਿਹਾਇਸ਼ੀ ਕੋਠੀ ਵੇਚਣਾ ਚਾਹੁੰਦੀ ਹਾਂ ਤੁਸੀ ਗੁਰਦਾਸਪੁਰ ਵਿਖੇ ਕੋਠੀ ਵੇਖਣ ਲਈ ਆ ਜਾਣਾ। ਉਹ ਕੁਝ ਦਿਨਾਂ ਬਾਅਦ ਉਕਤ ਔਰਤ ਵੱਲੋਂ ਦੱਸੇ ਸਥਾਨ ’ਤੇ ਕੋਠੀ ਵੇਖਣ ਲਈ ਗਿਆ ਤਾਂ ਕੋਠੀ ਵਿਚ 2 ਔਰਤਾਂ ਸਨ ਜੋ ਕਿ ਮੁੱਦਈ ਨੂੰ ਕੋਠੀ ਦਿਖਾਉਣ ਲਈ ਅੰਦਰ ਲੈ ਗਈਆਂ। ਜਦੋਂ ਮੁੱਦਈ ਅੰਦਰ ਗਿਆ ਤਾਂ ਇਕ ਔਰਤ ਨੇ ਦਰਵਾਜ਼ਾ ਬਾਹਰੋਂ ਬੰਦ ਕਰਕੇ ਉਸ ਨੂੰ ਇਕ ਔਰਤ ਨਾਲ ਅੰਦਰ ਡੱਕ ਦਿੱਤਾ ਅਤੇ ਅੰਦਰ ਵਾਲੀ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਮੁਦਈ ਨੂੰ ਵੀ ਕੱਪੜੇ ਉਤਾਰਨ ਲਈ ਕਿਹਾ ਪਰ ਮੁਦਈ ਨੇ ਇਨਕਾਰ ਕਰ ਦਿੱਤਾ। 

ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰ ਰਹੇ ਕੈਨੇਡਾ ਜਾਣ ਦੀ ਤਿਆਰੀ ਤਾਂ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ

ਇਸ ਦੌਰਾਨ ਇਕ ਨੌਜਵਾਨ ਅੰਦਰ ਆਇਆ ਜਿਸਨੇ ਵੀਡੀਓ ਬਣਾਉਣੀ ਸ਼ੂਰੂ ਕਰ ਦਿੱਤੀ ਅਤੇ ਦੋ ਔਰਤਾਂ ਅਤੇ ਇਕ ਨੌਜਵਾਨ ਮੌਕੇ ’ਤੇ ਆ ਗਏ ਜੋ ਉਸ ਨੂੰ ਡਰਾ ਧਮਕਾ ਕੇ ਕਹਿਣ ਲੱਗੇ ਕਿ ਤੂੰ ਸਾਨੂੰ ਪੈਸੇ ਦੇ ਨਹੀਂ ਤਾਂ ਤੇਰੀ ਵੀਡਓ ਵਾਇਰਲ ਕਰ ਦੇਵਾਂਗੇ। ਉਸ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਬਲੈਕਮੇਲ ਕਰਕੇ ਅਤੇ ਡਰਾ ਧਮਕਾ ਕੇ 30 ਅਕਤੂਬਰ ਨੂੰ 39,000 ਰੁਪਏ ਅਤੇ 2 ਨਵੰਬਰ ਨੂੰ 60,000 ਰੁਪਏ ਲੈ ਲਏ। ਉਨ੍ਹਾਂ ਨੇ 23 ਨਵੰਬਰ ਨੂੰ ਮੁਦਈ ਨੂੰ ਫਿਰ ਫੋਨ ਕਰਕੇ ਬਲ਼ੈਕਮੇਲ ਕਰਨ ਦਾ ਡਰਾਵਾ ਦੇ ਕੇ ਗੁਰਦਾਸਪੁਰ ਐੱਸ. ਡੀ. ਕਾਲਜ ਨੇੜੇ ਬੁਲਾ ਰਹੇ ਸਨ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਫੋਨ ਕਰਨ ਵਾਲੀ ਔਰਤ ਦਾ ਨਾਮ ਜਸਵਿੰਦਰ ਕੌਰ ਹੈ ਜੋ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਪੁਲਸ ਨੇ ਉਕਤ ਔਰਤ ਖ਼ਿਲਾਫ ਪਰਚਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ ਜੋ ਕੀਤਾ ਸੁਣ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News