ਪਿੱਪਲ ਦੇ ਦਰੱਖਤ ਦਾ ਇਕ ਹਿੱਸਾ ਟੁੱਟ ਕੇ ਥੱਲੇ ਡਿੱਗਣ ਨਾਲ ਔਰਤ ਜ਼ਖਮੀ

Thursday, Sep 21, 2017 - 12:16 PM (IST)

ਪਿੱਪਲ ਦੇ ਦਰੱਖਤ ਦਾ ਇਕ ਹਿੱਸਾ ਟੁੱਟ ਕੇ ਥੱਲੇ ਡਿੱਗਣ ਨਾਲ ਔਰਤ ਜ਼ਖਮੀ


ਗਿੱਦੜਬਾਹਾ (ਕੁਲਭੂਸ਼ਨ) - ਮਿਊਂਸੀਪਲ ਪਾਰਕ ਦੇ ਬਾਹਰ ਲੱਗੇ ਪਿੱਪਲ ਦੇ ਦਰੱਖਤ ਦਾ ਇਕ ਵੱਡਾ ਹਿੱਸਾ ਟੁੱਟ ਕੇ ਡਿੱਗ ਗਿਆ, ਜਿਸ ਨਾਲ ਰਾਹ ਜਾਂਦੀ ਔਰਤ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਸੜਕ ਕਿਨਾਰੇ ਖੜ੍ਹਾ ਇਕ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਉਕਤ ਪਾਰਕ ਦੇ ਬਾਹਰ ਲੱਗਾ ਪਿੱਪਲ ਦਾ ਦਰੱਖਤ ਕਈ ਸਾਲ ਪੁਰਾਣਾ ਹੈ ਤੇ ਅੱਜ ਸ਼ਾਮ ਉਸ ਦਾ ਇਕ ਵੱਡਾ ਹਿੱਸਾ ਟੁੱਟ ਕੇ ਸੜਕ 'ਤੇ ਡਿੱਗ ਗਿਆ, ਜਿਸ ਨਾਲ ਰਾਹ ਜਾਂਦੀ ਔਰਤ ਵੀਰਪਾਲ ਕੌਰ ਪਤਨੀ ਵਿਜੇ ਕੁਮਾਰ ਵਾਸੀ ਵਾਰਡ ਨੰ. 12 ਗਿੱਦੜਬਾਹਾ ਜ਼ਖਮੀ ਹੋ ਗਈ, ਜੋ ਕਿ ਜ਼ੇਰੇ ਇਲਾਜ ਹੈ।

ਦੂਜੇ ਪਾਸੇ ਜਿਸ ਜਗ੍ਹਾ 'ਤੇ ਉਕਤ ਦਰੱਖਤ ਦਾ ਹਿੱਸਾ ਡਿੱਗਾ, ਉਸ ਜਗ੍ਹਾ ਅਕਸਰ ਬਹੁਤ ਹੀ ਭੀੜ ਰਹਿੰਦੀ ਹੈ ਪਰ ਅੱਜ ਪ੍ਰਮਾਤਮਾ ਦੀ ਮਿਹਰ ਸਦਕਾ ਜਿਸ ਵੇਲੇ ਉਕਤ ਦਰੱਖਤ ਦਾ ਹਿੱਸਾ ਡਿੱਗਾ, ਉਸ ਸਮੇਂ ਉਕਤ ਔਰਤ ਤੋਂ ਇਲਾਵਾ ਕੋਈ ਹੋਰ ਵਿਅਕਤੀ ਮੌਜੂਦ ਨਹੀਂ ਸੀ।  ਉਧਰ ਉਕਤ ਦਰੱਖਤ ਦੇ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਜਿਨ੍ਹਾਂ ਨਾਲ ਸਬੰਧਿਤ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਤੇ ਆਵਾਜਾਈ 'ਚ ਵਿਘਨ ਪਿਆ।


Related News