ਸ਼ਾਤਰ ਔਰਤਾਂ ਦੇ ਗੈਂਗ ਨੇ ਲੁੱਟਿਆ ਸ਼ੋਅਰੂਮ, ਕੈਮਰੇ ''ਚ ਕੈਦ ਹੋਈ ਕਰਤੂਤ

Thursday, Nov 21, 2019 - 04:24 PM (IST)

ਸ਼ਾਤਰ ਔਰਤਾਂ ਦੇ ਗੈਂਗ ਨੇ ਲੁੱਟਿਆ ਸ਼ੋਅਰੂਮ, ਕੈਮਰੇ ''ਚ ਕੈਦ ਹੋਈ ਕਰਤੂਤ

ਲੁਧਿਆਣਾ (ਨਰਿੰਦਰ) : ਇੱਥੇ ਮਾਡਲ ਟਾਊਨ ਇਲਾਕੇ 'ਚ ਸਥਿਤ ਇਕ ਕੱਪੜਿਆਂ ਦੇ ਸ਼ੋਅਰੂਮ ਨੂੰ ਸ਼ਾਤਰ ਦਿਮਾਗ ਔਰਤਾਂ ਨੇ ਲੁੱਟ ਲਿਆ ਅਤੇ ਲੱਖਾਂ ਦਾ ਕੱਪੜਾ ਲੈ ਕੇ ਰਫੂਚੱਕਰ ਹੋ ਗਈਆਂ। ਔਰਤਾਂ ਦੀ ਇਹ ਸਾਰੀ ਕਰਤੂਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਸ਼ੋਅਰੂਮ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਤੜਕੇ ਸਵੇਰੇ ਔਰਤਾਂ ਦੇ ਇਸ ਗੈਂਗ ਨੇ ਦੁਕਾਨ ਦੇ ਬਾਹਰੋਂ ਪਹਿਲਾਂ ਗੱਤੇ ਚੁੱਕਣੇ ਸ਼ੁਰੂ ਕੀਤੇ ਅਤੇ ਫਿਰ ਇਸ ਬਹਾਨੇ ਦੁਕਾਨ ਦੇ ਬਾਹਰ ਸੰਨ ਲਾ ਕੇ ਚੋਰੀ ਕੀਤੀ ਅਤੇ ਮਹਿੰਗੇ ਕੱਪੜੇ ਅਤੇ ਹੋਰ ਸਮਾਨ ਚੋਰੀ ਕਰ ਲਿਆ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 20-30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਨੇ ਸਿਰਫ ਮਹਿੰਗੇ ਕੱਪੜਿਆਂ ਵਾਲੇ ਕੈਬਿਨ 'ਚ ਹੀ ਹੱਥ ਸਾਫ ਕੀਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਸੀ। ਇਸ ਘਟਨਾ ਤੋਂ ਬਾਅਦ ਪੂਰੇ ਬਾਜ਼ਾਰ 'ਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ।


author

Babita

Content Editor

Related News