3 ਕਿਲੋ 250 ਗ੍ਰਾਮ ਗਾਂਜੇ ਸਮੇਤ ਔਰਤ ਕਾਬੂ

08/22/2017 7:48:28 AM

ਕਪੂਰਥਲਾ, (ਭੂਸ਼ਣ)- ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਭਾਰੀ ਮਾਤਰਾ 'ਚ ਗਾਂਜੇ ਦੀ ਖੇਪ ਸਮੇਤ ਬਿਹਾਰ ਨਿਵਾਸੀ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮਹਿਲਾ ਬਰਾਮਦ ਗਾਂਜਾ ਬਿਹਾਰ ਤੋਂ ਲੈ ਕੇ ਆਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਡੋਗਰਾਂਵਾਲ ਟੀ-ਪਵਾਇੰਟ 'ਤੇ ਪੁਲਸ ਟੀਮ ਨਾਲ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਬਿਹਾਰ ਨਿਵਾਸੀ ਇਕ ਮਹਿਲਾ ਭਾਰੀ ਮਾਤਰਾ 'ਚ ਗਾਂਜੇ ਦੀ ਖੇਪ ਲੈ ਕੇ ਇਸ ਰਸਤੇ ਤੋਂ ਨਿਕਲਣ ਵਾਲੀ ਹੈ ਅਤੇ ਉਹ ਕਿਸੇ ਗਾਹਕ ਦੀ ਤਲਾਸ਼ 'ਚ ਹੈ, ਜਿਸ 'ਤੇ ਜਦੋਂ ਪੁਲਸ ਨੇ ਮਹਿਲਾ ਪੁਲਸ ਦੀ ਮਦਦ ਨਾਲ ਉਕਤ ਮਹਿਲਾ ਨੂੰ ਕਾਬੂ ਕਰ ਕੇ ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਨਾਮ ਰੀਨਾ ਦੇਵੀ ਪਤਨੀ ਦਲੀਪ ਮੰਡਲ ਨਿਵਾਸੀ ਪਿੰਡ ਸਿਮਰੀਆ ਜ਼ਿਲਾ ਭਾਗਲਪੁਰ ਬਿਹਾਰ ਹਾਲ ਨਿਵਾਸੀ ਝੁੱਗੀਆਂ ਨਵੀਂ ਦਾਣਾ ਮੰਡੀ ਦੱਸਿਆ। ਮੁਲਜ਼ਮ ਮਹਿਲਾ ਦੀ ਤਲਾਸ਼ੀ ਦੌਰਾਨ ਉਸ ਤੋਂ 3 ਕਿੱਲੋ 250 ਗ੍ਰਾਮ ਗਾਂਜਾ ਬਰਾਮਦ ਹੋਇਆ। ਮਹਿਲਾ ਨੇ ਖੁਲਾਸਾ ਕੀਤਾ ਕਿ ਉਹ ਲੰਮੇ ਸਮੇਂ ਤੋਂ ਨਸ਼ਾ ਵੇਚਣ ਦਾ ਧੰਦਾ ਕਰਦੇ ਆ ਰਹੇ ਹਨ ਅਤੇ ਬਰਾਮਦ ਗਾਂਜਾ ਉਹ ਬਿਹਾਰ ਤੋਂ ਲੈ ਕੇ ਆਈ ਹੈ। ਇਹ ਵੀ ਪਤਾ ਚੱਲਿਆ ਕਿ ਉਕਤ ਮਹਿਲਾ ਦਾ ਪਤੀ ਪਹਿਲਾਂ ਹੀ ਲੁਧਿਆਣਾ ਜੇਲ 'ਚ ਬੰਦ ਹੈ। ਮੁਲਜ਼ਮ ਮਹਿਲਾ ਤੋਂ ਪੁੱਛਗਿਛ ਦਾ ਦੌਰ ਜਾਰੀ ਹੈ।  


Related News