ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਗ੍ਰਿਫ਼ਤਾਰ ਕੀਤੀ ਜਨਾਨੀ, ਚਿੱਟਾ ਵੇਚਣ ਦਾ ਤਰੀਕਾ ਸੁਣ ਉੱਡਣਗੇ ਹੋਸ਼

Tuesday, May 17, 2022 - 10:02 PM (IST)

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਗ੍ਰਿਫ਼ਤਾਰ ਕੀਤੀ ਜਨਾਨੀ, ਚਿੱਟਾ ਵੇਚਣ ਦਾ ਤਰੀਕਾ ਸੁਣ ਉੱਡਣਗੇ ਹੋਸ਼

ਫਿਲੌਰ (ਭਾਖੜੀ) : ਸੋਸ਼ਲ ਮੀਡੀਆ ’ਤੇ ਸ਼ਰੇਆਮ ਨਸ਼ਾ ਵੇਚਣ ਵਾਲੀ ਇਕ ਔਰਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਮਵਾਰ ਨੂੰ ਪੁਲਸ ਨੇ ਉਕਤ ਔਰਤ ਨੂੰ 25 ਗ੍ਰਾਮ ਚੂਰਾ ਪੋਸਤ ਸਮੇਤ ਕਾਬੂ ਕਰਕੇ ਉਸ ਖ਼ਿਲਾਫ ਮਾਮਲਾ ਦਰਜ ਕਰ ਲਿਆ। ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਵਲੋਂ ਜਾਰੀ ਕੀਤੇ ਗਏ ਫ਼ੋਨ ਨੰਬਰ ’ਤੇ ਵਾਇਰਲ ਹੋਈ ਵੀਡੀਓ ਕਿਸੇ ਨੇ ਭੇਜੀ ਸੀ, ਜਿਸ ਤੋਂ ਬਾਅਦ ਅੱਜ ਪੁਲਸ ਨੇ ਜਾਲ ਵਿਛਾ ਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਗੰਨਾ ’ਚ ਨਸ਼ੇ ਵਾਲਾ ਪਦਾਰਥ ਚਿੱਟਾ ਧੜੱਲੇ ਨਾਲ ਵੇਚਿਆ ਜਾ ਰਿਹਾ ਸੀ। ਰੱਝੀ ਨਾਂ ਦੀ ਔਰਤ ਤੇਜ਼ੀ ਨਾਲ ਸਰਗਰਮ ਹੋ ਰਹੀ ਸੀ, ਜਿਸ ਨੂੰ ਗਾਹਕ ਸਿੱਧਾ ਫੋਨ ਕਰਕੇ ਚਿੱਟਾ ਲੈਂਦੇ ਸੀ। ਗਾਹਕਾਂ ਵਲੋਂ ਦੱਸੇ ਪਤੇ ’ਤੇ ਚਿੱਟਾ ਦੇਣ ਪੁੱਜ ਜਾਂਦੀ ਸੀ, ਜਿਸ ਦੇ ਘਰ ਦੇ ਬਾਹਰ ਚਿੱਟਾ ਲੈਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸਨ। ਇਕ ਲੜਕੇ ਨੇ ਕੈਮਰਾ ਆਨ ਕਰਕੇ ਪਹਿਲਾਂ ਰੱਝੀ ਨੂੰ ਫੋਨ ਕੀਤਾ, ਫਿਰ ਰਿਕਾਰਡਿੰਗ ਕਰਨ ਤੋਂ ਬਾਅਦ ਕੈਮਰਾ ਕੱਪੜਿਆਂ ’ਚ ਛੁਪਾ ਲਿਆ ਅਤੇ ਪੂਰੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਦਾ ਕਹਿਰ ਜਾਰੀ, 24 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਣ ਮੌਤ, ਹੱਥ ’ਚ ਲੱਗੀ ਰਹਿ ਗਈ ਸਰਿੰਜ

ਸਮੱਗਲਰ ਮਹਿਲਾ ਉਂਗਲੀ ਦੇ ਇਕ ਨਹੂੰ ’ਚ ਛੁਪਾ ਕੇ ਲਿਜਾਂਦੀ ਸੀ 1000 ਦਾ ਚਿੱਟਾ
ਚਿੱਟੇ ਦੀ ਸਮੱਗਲਿੰਗ ’ਚ ਅੱਜ ਔਰਤਾਂ ਵੀ ਕਾਫੀ ਸਰਗਰਮ ਹੋ ਰਹੀਆਂ ਹਨ। ਫੜੀ ਗਈ ਮੁਲਜ਼ਮ ਮਹਿਲਾ ਨੇ ਪੁੱਛਣ ’ਤੇ ਖੁਲਾਸਾ ਕੀਤਾ ਕਿ ਉਸ ਨੇ ਉਂਗਲੀਆਂ ਦੇ ਨਹੁੰ ਵਧਾਏ ਹਨ। ਉਹ ਇਕ ਨਹੁੰ ’ਚ 1 ਹਜ਼ਾਰ ਦਾ ਚਿੱਟਾ ਅਸਾਨੀ ਨਾਲ ਛੁਪਾ ਕੇ ਲੈ ਜਾਂਦੀ ਸੀ। ਜੇਕਰ ਰਸਤੇ ’ਚ ਪੁਲਸ ਰੋਕ ਕੇ ਤਲਾਸ਼ੀ ਵੀ ਲੈਂਦੀ ਤਾਂ ਕੁਝ ਨਹੀਂ ਪਤਾ ਲੱਗਦਾ ਸੀ ਕਿ ਮਾਲ ਕਿੱਥੇ ਹੈ।

ਇਹ ਵੀ ਪੜ੍ਹੋ : ਮਾਮੂਲੀ ਝਗੜੇ ’ਚ ਹੈਵਾਨ ਬਣ ਗਿਆ ਪਤੀ, ਪਤਨੀ ਨੂੰ ਦਿੱਤੀ ਦਿਲ ਕੰਬਾਉਣ ਵਾਲੀ ਮੌਤ

ਮੁੱਖ ਮੰਤਰੀ ਵਲੋਂ ਜਾਰੀ ਨੰਬਰ ’ਤੇ ਵੀਡੀਓ ਭੇਜਣ ਤੋਂ ਬਾਅਦ ਹੋਈ ਕਾਰਵਾਈ
ਘਰ ਬੈਠ ਕੇ ਸ਼ਰੇਆਮ ਚਿੱਟਾ ਵੇਚਣ ਵਾਲੀ ਇਸ ਮਹਿਲਾ ਦੀ ਇਹ ਵੀਡੀਓ ਇਕ ਹਫਤੇ ਤੋਂ ਵਾਇਰਲ ਹੋ ਰਹੀ ਸੀ, ਜਿਸ ਨੂੰ ਦੇਖਣ ਤੋਂ ਬਾਅਦ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਨ ਨੂੰ ਕਿਹਾ, ਜਿਸ ਤੋਂ ਬਾਅਦ ਲਗਾਤਾਰ ਔਰਤ ’ਤੇ ਪੁਲਸ ਨਜ਼ਰ ਰੱਖਣ ਲੱਗੀ। ਅੱਜ ਜਿਉਂ ਹੀ ਔਰਤ ਗਾਹਕ ਨੂੰ ਚਿੱਟਾ ਵੇਚਣ ਨਿਕਲੀ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਰੱਝੀ 10 ਹਜ਼ਾਰ ਦਾ ਮਾਲ ਦੋਵੇਂ ਹੱਥਾਂ ’ਚ ਛੁਪਾ ਕੇ ਲਿਜਾਂਦੀ ਸੀ। ਗਾਹਕ ਨੂੰ ਵੀ ਬਿਨਾਂ ਤੋਲੇ ਚਿੱਟਾ ਉਂਗਲੀ ਦੇ ਨਹੁੰ ਨਾਲ ਭਰ ਕੇ ਦਿੰਦੀ ਸੀ। ਵਾਇਰਲ ਵੀਡੀਓ ’ਚ ਵੀ ਉਹ ਨਾਖੁਨ ਨਾਲ ਚਿੱਟਾ ਭਰ ਕੇ ਗਾਹਕ ਨੂੰ ਦੇ ਰਹੀ ਹੈ।

ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਗ੍ਰਿਫ਼ਤਾਰ ਕੀਤੇ ਪਤੀ-ਪਤਨੀ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News