ਨਸ਼ੇ ਵਾਲੇ ਪਾਊਡਰ ਸਣੇ ਮਹਿਲਾ ਤੇ ਇਕ ਵਿਅਕਤੀ ਅਡ਼ਿੱਕੇ
Wednesday, Aug 15, 2018 - 06:42 AM (IST)
ਜਗਰਾਓਂ, (ਸ਼ੇਤਰਾ)– ਥਾਣਾ ਸਿਟੀ ਪੁਲਸ ਨੇ ਅੱਜ ਇਕ ਬਾਈਕ ਸਵਾਰ ਮਹਿਲਾ ਤੇ ਇਕ ਵਿਅਕਤੀ ਨੂੰ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਬੱਸ ਅੱਡਾ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੁਖਬੇਗ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਕੱਚਾ ਮਲਕ ਰੋਡ ’ਤੇ ਪਹੁੰਚੇ ਤਾਂ ਇਕ ਹੀਰੋ ਹਾਂਡਾ ਮੋਟਰਸਾਈਕਲ ’ਤੇ ਸਵਾਰ ਇਕ ਵਿਅਕਤੀ ਤੇ ਮਹਿਲਾ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਇਨ੍ਹਾਂ ਨੇ ਪੁੱਛਗਿੱਛ ’ਚ ਆਪਣਾ ਨਾਂ ਗਗਨਦੀਪ ਸਿੰਘ ਵਾਸੀ ਤਲਵੰਡੀ ਮੱਲ੍ਹੀਆਂ (ਮੋਗਾ) ਅਤੇ ਕਮਲਜੀਤ ਕੌਰ ਉਰਫ ਕਮਲ ਦੱਸਿਆ। ਤਲਾਸ਼ੀ ਲੈਣ ’ਤੇ ਇਨ੍ਹਾਂ ਕੋਲੋਂ 80 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਚੌਕੀ ਇੰਚਾਰਜ ਅਨੁਸਾਰ ਦੋਹਾਂ ਮੁਲਜ਼ਮਾਂ ਵਿਰੁਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
