ਮਹਿਲਾ ਦਿਵਸ ''ਤੇ ਵਿਸ਼ੇਸ਼ : ਹੁਣ ਅਬਲਾ ਨਹੀਂ, ਚੰਨ ''ਤੇ ਪਹੁੰਚ ਚੁੱਕੀ ਹੈ ਔਰਤ

Thursday, Mar 08, 2018 - 12:14 PM (IST)

ਅੰਮ੍ਰਿਤਸਰ (ਨਵਦੀਪ) - 'ਨਾਰੀ ਨਿੰਦਾ ਨਾ ਕਰੋ, ਨਾਰੀ ਨਰ ਕੀ ਖਾਨ, ਨਾਰੀ ਸੇ ਨਰ ਹੋਤ ਹੈ, ਨਾਰੀ ਬੜੀ ਮਹਾਨ।' ਇਨ੍ਹਾਂ ਸ਼ਬਦਾਂ ਰਾਹੀਂ ਕਵੀ ਨੇ ਨਾਰੀ ਦਾ ਵਿਖਿਆਨ ਕਰਦੇ ਹੋਏ ਗਾਗਰ 'ਚ ਸਾਗਰ ਭਰ ਦਿੱਤਾ ਹੈ। ਨਾਰੀ ਅਬਲਾ ਨਹੀਂ ਰਹੀ, ਹੁਣ ਚੰਨ 'ਤੇ ਪਹੁੰਚ ਚੁੱਕੀ ਹੈ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਦੇਸ਼ ਨੂੰ ਪਹਿਲੀ ਆਈ. ਪੀ. ਐੱਸ. ਕਿਰਨ ਬੇਦੀ ਹੋਵੇ ਜਾਂ ਦੇਸ਼ ਦੀ ਪਹਿਲੀ ਮਹਿਲਾ ਡੀ. ਜੀ. ਪੀ. ਕੰਚਨ ਭੱਟਾਚਾਰੀਆ, ਦੇਸ਼ ਦੀ ਪਹਿਲੀ ਮਹਿਲਾ ਟੀ. ਵੀ. ਡਾਇਰੈਕਟਰ ਕਵਿਤਾ ਚੌਧਰੀ ਹੋਵੇ ਜਾਂ ਫਿਰ ਦੁਨੀਆ ਨੂੰ ਹਾਸਾ ਵੰਡਣ ਵਾਲੀ ਭਾਰਤੀ ਸਿੰਘ ਉਰਫ ਲੱਲੀ। ਇਹੀ ਨਹੀਂ, ਸਾਬਕਾ ਵਿਧਾਇਕਾ ਅਤੇ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਅਤੇ ਪੰਜਾਬ ਕਾਂਗਰਸ ਦੀ ਕਮਾਨ ਸੰਭਾਲ ਰਹੀ ਮਮਤਾ ਦੱਤਾ ਜਿਥੇ ਰਾਜਨੀਤੀ ਦੇ ਉੱਚੇ ਅਹੁਦੇ 'ਤੇ ਹਨ, ਉਥੇ ਹੀ ਨਗਰ ਦੇ ਵਿਕਾਸ ਦੀ ਨਿਗਮ ਵਿਚ ਨੀਂਹ ਮਹਿਲਾ ਕਮਿਸ਼ਨਰ ਸੋਨਾਲੀ ਗਿਰੀ ਮਜ਼ਬੂਤ ਕਰ ਰਹੀ ਹੈ। ਮਹਿਲਾ ਦਿਵਸ 'ਤੇ ਜਗ ਬਾਣੀ ਨੇ ਸ਼ਹਿਰ ਦੀਆਂ ਉਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਘੱਟ ਸਮੇਂ ਵਿਚ ਦੇਸ਼-ਦੁਨੀਆ 'ਚ ਉੱਚਾ ਮੁਕਾਮ ਹਾਸਲ ਕੀਤਾ ਹੈ।  

ਮਿਹਨਤ ਤੇ ਵਿਸ਼ਵਾਸ ਨਾਲ ਮਿਲਦੈ ਮੁਕਾਮ - ਡਾ. ਅਮਨਦੀਪ ਕੌਰ, ਐੱਮ. ਡੀ. ਅਮਨਦੀਪ ਹਸਪਤਾਲ
ਦੇਸ਼-ਦੁਨੀਆ 'ਚ ਕਾਮਯਾਬੀ ਬਟੋਰ ਚੁੱਕੀ ਡਾ. ਅਮਨਦੀਪ ਕੌਰ ਮਹਿਲਾ ਦਿਵਸ 'ਤੇ ਮੂਲਮੰਤਰ ਦਿੰਦੇ ਹੋਏ ਕਹਿੰਦੀ ਹੈ ਕਿ ਮਿਹਨਤ ਅਤੇ ਵਿਸ਼ਵਾਸ ਨਾਲ ਹੀ ਹਰ ਮੁਕਾਮ ਮਿਲਦਾ ਹੈ। ਔਰਤਾਂ ਨੂੰ ਦੋਹਰੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਔਰਤਾਂ ਹਰ ਖੇਤਰ ਵਿਚ ਨੰਬਰ ਵਨ ਹਨ, ਜ਼ਰੂਰਤ ਸੋਚ ਬਦਲਣ ਦੀ ਹੈ। 

PunjabKesari
ਬੇਟੀਆਂ ਦੇਸ਼ ਲਈ ਸਰਹੱਦ 'ਤੇ - ਨੀਰਾ ਸ਼ਰਮਾ, ਪ੍ਰਿੰਸੀਪਲ ਡੀ. ਏ. ਵੀ. ਪਬਲਿਕ
ਬੇਟੀਆਂ ਦੇਸ਼ ਦੀ ਰੱਖਿਆ ਲਈ ਸਰਹੱਦ 'ਤੇ ਖੜ੍ਹੀਆਂ ਹਨ, ਇਹ ਦੇਸ਼ ਦੀ ਖੁਸ਼ਕਿਸਮਤੀ ਹੈ। ਦੇਸ਼ 'ਚ ਬੇਟੀਆਂ ਹੁਣ ਚੰਨ 'ਤੇ ਪਹੁੰਚ ਚੁੱਕੀਆਂ ਹਨ। ਅਜਿਹੇ 'ਚ ਬੇਟੀਆਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਉਹ ਆਪਣੇ-ਆਪ ਰਸਤਾ ਚੁਣਨ ਅਤੇ ਦੇਸ਼ ਨੂੰ ਵਿਕਾਸ ਦੇ ਰਸਤੇ 'ਤੇ ਅੱਗੇ ਲਿਜਾਣ।

PunjabKesari
ਡਰ ਦੇ ਅੱਗੇ ਜਿੱਤ ਹੈ - ਅੰਜਨਾ ਸੇਠ, ਡਾਇਰੈਕਟਰ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ
ਸਾਡਾ ਪਰਿਵਾਰ ਆਜ਼ਾਦੀ 'ਚ ਵੰਡਿਆ ਹੈ। ਮੁੰਬਈ ਵਿਚ ਵਸੀ, ਉਥੇ ਹੀ ਸਿੱਖਿਆ ਲਈ। ਹੁਣ ਸਿੱਖਿਆ ਦਾ ਪ੍ਰਸਾਰ ਕਰ ਰਹੀ ਹਾਂ। ਜ਼ਿੰਦਗੀ 'ਚ ਇਕ ਸਬਕ ਸਿੱਖਿਆ ਹੈ ਕਿ ਡਰ ਦੇ ਅੱਗੇ ਜਿੱਤ ਹੈ। 

PunjabKesari
ਧੀ ਬਚਾਉਣ ਦੀ ਨਹੀਂ, ਉਨ੍ਹਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ - ਰਾਸ਼ੀ ਸਾਮਰਾ, ਡਾਇਰੈਕਟਰ ਪਾਇਨੀਅਰ ਸਕੂਲ
ਧੀ ਬਚਾਉਣ ਦੀ ਨਹੀਂ ਸਗੋਂ ਉਸ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ। ਬੇਟੀਆਂ ਦੇਸ਼ ਦਾ ਭਵਿੱਖ ਹਨ। ਧੀ ਨੂੰ ਬਚਾਉਣ ਦੀ ਮੰਗ ਕਰ ਕੇ ਬੇਟੀਆਂ ਦੇ ਮਨੋਬਲ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ।  

PunjabKesari
ਬੇਟੀਆਂ 2 ਘਰਾਂ ਦਾ ਚਿਰਾਗ - ਸੁਨੀਤਾ ਕਿਰਨ, ਡੀ. ਈ. ਓ. ਅੰਮ੍ਰਿਤਸਰ
ਜ਼ਿਲਾ ਸਿੱਖਿਆ ਅਧਿਕਾਰੀ ਕਹਿੰਦੀ ਹੈ ਕਿ ਸਿੱਖਿਆ ਦੀ ਕਿਰਨ ਹਰ ਘਰ 'ਚ ਹੋਵੇ। ਦੇਸ਼ ਦੇ ਵਿਕਾਸ ਲਈ ਬੇਟੀਆਂ ਨੂੰ ਪੜ੍ਹਾਉਣਾ ਬੇਹੱਦ ਜ਼ਰੂਰੀ ਹੈ। ਬੇਟੀਆਂ ਇਕ ਨਹੀਂ ਸਗੋਂ 2 ਘਰ ਦਾ ਚਿਰਾਗ ਹੁੰਦੀਆਂ ਹਨ। ਬੇਟੀਆਂ ਬੇਟਿਆਂ ਤੋਂ ਵੱਧ ਕੇ ਹਨ। 

PunjabKesari
ਔਰਤ ਸਿੱਖਿਅਤ ਹੋਵੇਗੀ ਤਾਂ ਦੇਸ਼ ਸਿੱਖਿਅਤ ਹੋਵੇਗਾ - ਗੌਰੀ ਬਾਂਸਲ, ਮੈਂਬਰ ਪੰਜਾਬ ਫਿੱਕੀ ਫਲੋ
ਦੇਸ਼ ਦੇ ਵਿਕਾਸ ਨਾਲ ਜੁੜੀ ਫਿੱਕੀ ਵਰਗੀ ਵੱਡੀ ਸੰਸਥਾ ਲਈ ਪੰਜਾਬ ਵਿਚ ਕੰਮ ਕਰ ਰਹੀ ਗੌਰੀ ਬਾਂਸਲ ਕਹਿੰਦੀ ਹੈ ਕਿ ਮਹਿਲਾ ਦਿਵਸ 'ਤੇ ਸਾਨੂੰ ਮਿਲ ਕੇ ਔਰਤਾਂ ਦੇ ਵਿਕਾਸ ਲਈ ਗੱਲ ਕਰਨੀ ਚਾਹੀਦੀ ਹੈ। ਔਰਤਾਂ ਸਿੱਖਿਅਤ ਹੋਣਗੀਆਂ ਤਾਂ ਦੇਸ਼ ਸਿੱਖਿਅਤ ਹੋਵੇਗਾ। ਮਹਿਲਾ ਘਰ ਦੀ ਹੀ ਨਹੀਂ ਸਗੋਂ ਦੇਸ਼ ਦੀ ਵੀ ਪਹਿਰੇਦਾਰ ਹੈ।

PunjabKesari
ਬੇਟੀਆਂ ਵਧਣਗੀਆਂ ਤਾਂ ਦੇਸ਼ ਵਧੇਗਾ - ਮਨੀਸ਼ਾ ਧਾਨੁਕਾ, ਪ੍ਰਿੰਸੀਪਲ ਸਟਾਲਵਾਰਟ ਵਰਲਡ ਸਕੂਲ
ਹਮੇਸ਼ਾ ਚਿਹਰੇ 'ਤੇ ਮੁਸਕਾਨ, ਅਨੁਸ਼ਾਸਨ, ਪਿਆਰ ਅਤੇ ਸਿੱਖਿਆ ਨਾਲ ਸੰਸਕਾਰ ਵੰਡ ਰਹੀ ਮਨੀਸ਼ਾ ਧਾਨੁਕਾ ਨੇ ਭਰਤ ਨਾਟੀਅਮ 'ਚ ਦੇਸ਼ ਜਿੱਤ ਲਿਆ ਸੀ। ਉਹ ਕਹਿੰਦੀ ਹੈ ਕਿ ਬੇਟੀਆਂ ਆਸਮਾਨ ਤੱਕ ਪਹੁੰਚ ਚੁੱਕੀਆਂ ਹਨ। ਬੇਟੀਆਂ ਵਧਣਗੀਆਂ ਤਾਂ ਦੇਸ਼ ਵਧੇਗਾ।

PunjabKesari
ਹਰ ਘੜੀ ਅਨਮੋਲ - ਕੰਚਨ ਮਹਿਰਾ, ਡਾਇਰੈਕਟਰ ਸੀਨੀਅਰ ਸਟੱਡੀ ਸਕੂਲ
ਹਰ ਘੜੀ ਅਨਮੋਲ ਹੈ। ਸਿੱਖਿਆ ਨੂੰ ਆਧਾਰ ਬਣਾ ਕੇ ਸਾਨੂੰ ਹਰ ਘੜੀ ਅੱਗੇ ਵੱਧਣ ਦੀ ਸੋਚ ਜਗਾਉਣੀ ਹੋਵੇਗੀ ਅਤੇ ਸਮਾਜ ਨੂੰ ਰਸਤਾ ਦਿਖਾਉਣਾ ਹੋਵੇਗਾ।

PunjabKesari
ਕਾਨੂੰਨ ਬਰਾਬਰ ਦੇ ਹੱਕ ਦਿੰਦਾ ਹੈ ਔਰਤਾਂ ਨੂੰ - ਇੰਸਪੈਕਟਰ ਕੰਵਲਜੀਤ ਕੌਰ, ਇੰਚਾਰਜ ਮਹਿਲਾ ਥਾਣਾ
ਕਾਨੂੰਨ ਔਰਤਾਂ ਨੂੰ ਬਰਾਬਰ ਦੇ ਹੱਕ ਦਿੰਦਾ ਹੈ। ਔਰਤਾਂ ਨੂੰ ਅਧਿਕਾਰ ਸਮਝਣੇ ਹੋਣਗੇ। ਔਰਤਾਂ ਹਰ ਖੇਤਰ ਵਿਚ ਅੱਗੇ ਆਉਣ, ਇਸ ਦੇ ਲਈ ਬੇਟੀਆਂ ਦੀ ਨਵੀਂ ਪੀੜ੍ਹੀ ਨੂੰ ਸਾਨੂੰ ਹੋਰ ਬਿਹਤਰ ਸੰਸਕਾਰ ਦੇਣੇ ਹੋਣਗੇ।

PunjabKesari
 


Related News