9 ਲੁਟੇਰਿਆਂ ਨੇ ਕਿਸਾਨ ਦੇ ਖੂਹ ’ਤੇ ਸੁੱਤੇ ਕਾਮੇ ਨੂੰ ਬੰਦੀ ਬਣਾ ਕੇ ਪਸ਼ੂ, ਮਹਿੰਗੇ ਕਬੂਤਰ ਤੇ ਮੋਬਾਇਲ ਲੁੱਟਿਆ
Thursday, Jun 04, 2026 - 02:02 PM (IST)
ਗੋਰਾਇਆ (ਮੁਨੀਸ਼)- ਇਲਾਕੇ ’ਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ। ਨੇੜਲੇ ਪਿੰਡ ਧੁਲੇਤਾ ਵਿਖੇ 9 ਲੁਟੇਰਿਆਂ ਨੇ ਇਕ ਕਿਸਾਨ ਦੇ ਖੂਹ ’ਤੇ ਸੁੱਤੇ ਉਸ ਦੇ ਕਾਮੇ (ਵਰਕਰ) ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਫਿਰ ਉਸ ਨੂੰ ਪਿਸਤੌਲ ਦੀ ਨੋਕ ’ਤੇ ਬੰਦੀ ਬਣਾ ਕੇ 6 ਪਸ਼ੂ, ਮਹਿੰਗੇ ਭਾਅ ਦੇ ਕਬੂਤਰ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਗੋਲ਼ੀਆਂ ਮਾਰ ਕਤਲ ਕੀਤੇ ਜਿਮ ਟ੍ਰੇਨਰ ਦੇ ਮਾਮਲੇ 'ਚ ਨਵਾਂ ਮੋੜ! ਇਸ ਗਰੁੱਪ ਨੇ ਲਈ ਜ਼ਿੰਮੇਵਾਰੀ
ਹਸਪਤਾਲ ’ਚ ਜ਼ੇਰੇ ਇਲਾਜ ਪੀੜਤ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਖੂਹ ’ਤੇ ਲੁਟੇਰੇ ਆਏ। ਜਦੋਂ ਉਸ ਨੇ ਦੋ ਜਣਿਆਂ ਨੂੰ ਵੇਖ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸੜਕ ਵਾਲੇ ਪਾਸੇ ਖੜ੍ਹੇ 5 ਹੋਰ ਲੁਟੇਰਿਆਂ ਨੇ ਉਸ ਨੂੰ ਦਬੋਚ ਲਿਆ। ਲੁਟੇਰੇ ਉਸ ਦੇ ਗਲ ਵਿਚ ਪਰਨਾ ਪਾ ਕੇ ਘੜੀਸਦੇ ਹੋਏ ਵਾਪਸ ਖੂਹ ’ਤੇ ਲੈ ਆਏ। ਉਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਪਿਸਤੌਲ ਤਾਣ ਦਿੱਤੀ। ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਦੇ ਮੂੰਹ ਵਿਚ ਮਿੱਟੀ ਪਾ ਕੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਕਮਰੇ ਵਿਚ ਬੰਦ ਕਰ ਦਿੱਤਾ। ਹਰਪ੍ਰੀਤ ਮੁਤਾਬਕ ਲੁਟੇਰਿਆਂ ਕੋਲ ਇਕ ਸਵਿਫਟ ਗੱਡੀ ਅਤੇ ਦੋ ਹੋਰ ਗੱਡੀਆਂ ਸਨ, ਜਿਨ੍ਹਾਂ ਵਿਚ ਉਨ੍ਹਾਂ ਨੇ ਪਸ਼ੂ ਲੱਦੇ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਥਾਣੇ 'ਚ ਭਖਿਆ ਮਾਹੌਲ! ਬੁਲਾਉਣੀ ਪਈ ਵਾਧੂ ਪੁਲਸ ਫੋਰਸ, ਹੈਰਾਨ ਕਰੇਗਾ ਮਾਮਲਾ
ਖੂਹ ਦੇ ਮਾਲਕ ਪੀੜਤ ਕਿਸਾਨ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਸਾਰਾ ਕਾਂਡ ਰਾਤ 2 ਵਜੇ ਦੇ ਕਰੀਬ ਹੋਇਆ। ਸਵੇਰੇ 5 ਵਜੇ ਜਦੋਂ ਉਹ ਖੂਹ ’ਤੇ ਆਏ ਤਾਂ 3 ਪਸ਼ੂ ਬਾਹਰ ਖੁੱਲ੍ਹੇ ਫਿਰ ਰਹੇ ਸਨ, ਜਦਕਿ ਉਨ੍ਹਾਂ ਦੇ ਵਰਕਰ ਹਰਪ੍ਰੀਤ ਨੂੰ ਬਾਹਰੋਂ ਰੱਸੀਆਂ ਨਾਲ ਕਮਰੇ ਵਿਚ ਬੰਦ ਕੀਤਾ ਹੋਇਆ ਸੀ। ਕਿਸਾਨ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਕਰੀਬ 4-5 ਲੱਖ ਰੁਪਏ ਦੇ ਪਸ਼ੂ ਅਤੇ ਲੱਖ-ਡੇਢ ਲੱਖ ਰੁਪਏ ਦੇ ਮਹਿੰਗੇ ਭਾਅ ਦੇ ਬਾਜ਼ੀਆਂ ਵਾਲੇ ਕਬੂਤਰ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਪਿੰਡ ਵਿਚ ਇਹ ਚੌਥੀ-ਪੰਜਵੀਂ ਚੋਰੀ ਹੈ। ਉਹ ਕਈ ਵਾਰ ਪੁਲਸ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ, ਪਰ ਪੁਲਸ ਕਿਸੇ ਵੀ ਚੋਰ ਨੂੰ ਫੜਨ ਵਿਚ ਕਾਮਯਾਬ ਨਹੀਂ ਹੋਈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ, ਲਿਆ ਗਿਆ ਇਹ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
