ਦਿਨ-ਦਿਹਾੜੇ ਨੌਸ਼ਰਬਾਜ਼ ਬੀਬੀ ਦੀਆਂ ਕੰਨਾਂ ਦੀਆਂ ਵਾਲੀਆਂ ਤੇ ਮੁੰਦਰੀ ਲੈ ਕੇ ਫਰਾਰ
Monday, Dec 21, 2020 - 05:37 PM (IST)

ਗੁਰਦਾਸਪੁਰ (ਸਰਬਜੀਤ) : ਅੱਜ ਦੁਪਹਿਰ ਲਗਭਗ 1.30 ਵਜੇ ਸਥਾਨਕ ਗੀਤਾ ਭਵਨ ਰੋਡ ’ਤੇ ਦੋ ਵਿਅਕਤੀ ਤੇ ਜਨਾਨੀ ਇਕ ਬੀਬੀ ਦੀਆਂ ਕੰਨੀਆਂ ਦੀਆਂ ਵਾਲੀਆਂ ਤੇ ਇਕ ਮੁੰਦਰੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਸੂਚਨਾ ਮਿਲਦੇ ਹੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਜਬਰਜੀਤ ਸਿੰਘ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਬੀਬੀ ਦੇ ਬਿਆਨ ਕਲਮਬੱਧ ਕੀਤੇ।
ਇਸ ਸਬੰਧ ਪੀੜਤ ਬੀਬੀ ਰਾਜ ਰਾਣੀ ਪਤਨੀ ਦਲੀਪ ਨਿਵਾਸੀ ਗੀਤਾ ਭਵਨ ਗੁਰਦਾਸਪੁਰ ਨੇ ਦੱਸਿਆ ਕਿ ਉਹ ਬਾਜ਼ਾਰ ਵਿਚੋਂ ਆਪਣੇ ਲੜਕੇ ਦੇ ਵਾਲ ਕੱਟਵਾ ਕੇ ਜਦੋਂ ਘਰ ਜਾ ਰਿਹਾ ਸੀ ਤਾਂ ਜਦੋਂ ਰਾਜ ਅਲਟਰਾ ਸਾਊਂਡ ਦੇ ਨੇੜੇ ਪਹੁੰਚੀ ਤਾਂ ਉਥੇ ਇਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਤੇ ਇਕ ਜਨਾਨੀ ਨੇ ਉਸ ਨੂੰ ਲਿਫਾਫੇ ਵਿਚ ਪਾਏ ਕੁਝ ਪੱਤੇ ਮੈਨੂੰ ਫੜਨ ਲਈ ਦਿੱਤੇ ਅਤੇ ਜਦੋਂ ਮੈਂ ਨੇੜੇ ਹੀ ਗਲੀ ਵਿਚ ਖੜ ਹੋਈ ਤਾਂ ਉਕਤ ਵਿਅਕਤੀ ਤੇ ਜਨਾਨੀ ਨੇ ਮੇਰੇ ਕੰਨਾਂ ਤੋਂ ਵਾਲੀਆਂ ਅਤੇ ਹੱਥ ਤੋਂ ਇਕ ਮੁੰਦਰੀ ਲੈ ਕੇ ਫਰਾਰ ਹੋ ਗਏ।