ਕਰਿਆਨੇ ਦੀ ਦੁਕਾਨ ''ਤੇ ਔਰਤ ਨਾਲ ਕਾਂਡ ਕਰ ਗਏ 2 ਮੁੰਡੇ, CCTV ''ਚ ਕੈਦ ਹੋਈ ਪੂਰੀ ਘਟਨਾ

12/06/2023 2:16:59 AM

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਮਿਆਣੀ ਝਮੇਲਾ ਵਿਖੇ ਇਕ ਕਰਿਆਨੇ ਦੀ ਦੁਕਾਨ 'ਤੇ ਬੈਠੀ ਔਰਤ ਦੇ ਕੰਨਾਂ 'ਚੋਂ ਵਾਲੀਆਂ ਨੂੰ ਝਪਟਾ ਮਾਰ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਛਿਆ ਦੇਵੀ ਪਤਨੀ ਰਸ਼ਪਾਲ ਸਿੰਘ ਵਾਸੀ ਮਿਆਣੀ ਝਮੇਲਾ ਨੇ ਦੱਸਿਆ ਕਿ ਮੈਂ ਆਪਣੀ ਮੇਨ ਰੋਡ ਸਥਿਤ ਕਰਿਆਨੇ ਦੀ ਦੁਕਾਨ 'ਤੇ ਬੈਠੀ ਹੋਈ ਸੀ।

ਇਹ ਵੀ ਪੜ੍ਹੋ : ਸਹਿਕਾਰਤਾ ਵਿਭਾਗ ਦੇ ਸੁਪਰਡੈਂਟ ਨੇ ਕੀਤੀ ਖੁਦਕੁਸ਼ੀ, ਪਤਨੀ ਨਾਲ ਝਗੜੇ ਕਾਰਨ ਰਹਿੰਦਾ ਸੀ ਪ੍ਰੇਸ਼ਾਨ

ਇਕ ਮੋਟਰਸਾਈਕਲ 'ਤੇ 2 ਮੋਨੇ ਨੌਜਵਾਨ ਆਏ, ਜਿਨਾਂ 'ਚੋਂ ਇਕ ਨੇ ਸਾਈਕਲ ਤੋਂ ਉੱਤਰ ਕੇ ਦੁਕਾਨ ਦੇ ਅੰਦਰ ਆ ਕੇ ਮੇਰੇ ਕੋਲੋਂ ਮੂੰਗਫਲੀ ਦੇ 2 ਪੈਕਟ ਮੰਗੇ, ਜਦ ਮੈਂ ਮੂੰਗਫਲੀ ਦੇ ਪੈਕਟ ਦਿੱਤੇ ਤਾਂ ਉਸ ਨੇ ਆਪਣੀ ਜੇਬ 'ਚੋਂ 20 ਰੁਪਏ ਕੱਢਣ ਲਈ ਪੈਸੇ ਦਿੱਤੇ, ਜਦ ਮੈਂ ਗੱਲੇ ਵਾਲੀ ਸਾਈਡ ਨੂੰ ਹੋ ਕੇ ਪੈਸੇ ਕੱਟਣ ਲੱਗੀ ਤਾਂ ਉਹ ਅਚਾਨਕ ਮੇਰੇ ਕੰਨਾਂ ਨੂੰ ਝਪਟਾ ਮਾਰ ਕੇ ਵਾਲੀਆਂ ਧੂਹ ਕੇ ਲੈ ਗਿਆ। ਦੋਵੇਂ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਮੈਂ ਉਨ੍ਹਾਂ ਦਾ ਪਿੱਛਾ ਕੀਤਾ ਪਰ ਹੱਥ ਨਹੀਂ ਆਏ। ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਹੈ। ਇਸ ਸਬੰਧੀ ਥਾਣਾ ਬਹਿਰਾਮਪੁਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News