ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਪੇਕੇ ਪੁੱਜੀ ਧੀ, ਆਉਂਦੇ ਸਾਰ ਚੁੱਕ ਲਿਆ ਖੌਫਨਾਕ ਕਦਮ
Thursday, May 07, 2020 - 07:08 PM (IST)
ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ)— ਸਹੁਰੇ ਘਰ 'ਚ ਝਗੜੇ ਦੇ ਚਲਦਿਆਂ ਸ਼ਹਿਰ ਦੇ ਫਿਰੋਜ਼ਪੁਰ ਰੋਡ ਸਥਿਤ ਸ਼੍ਰੀ ਰਾਮ ਸ਼ਰਨਮ ਕਾਲੋਨੀ 'ਚ ਇਕ ਵਿਆਹੁਤਾ ਨੇ ਆਪਣੇ ਪੇਕੇ ਘਰ ਦੀ ਤੀਜੀ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨਾਜ਼ ਕੁੱਕੜ ਪੁੱਤਰੀ ਰਾਕੇਸ਼ ਕੁੱਕੜ ਦੀ ਲਾਸ਼ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਜਲਾਲਾਬਾਦ ਤੋਂ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਾਜ਼ ਕੁੱਕੜ ਦਾ ਵਿਆਹ ਕਰੀਬ 4 ਸਾਲ ਪਹਿਲਾਂ ਸਮੀਰ ਵਰਮਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਜਲਾਲਾਬਾਦ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਘਰ 'ਚ ਬੇਟਾ ਵੀ ਹੋਇਆ ਪਰ ਘਰੇਲੂ ਝਗੜੇ ਦੇ ਚਲਦਿਆਂ ਅਕਸਰ ਨਾਜ਼ ਦਾ ਸਹੁਰੇ ਪਰਿਵਾਰ 'ਚ ਵਿਵਾਦ ਰਹਿੰਦਾ ਸੀ।
ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 11 ਹੋਰ ਨਵੇਂ ਕੇਸ ਆਏ ਸਾਹਮਣੇ
ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਇਸੇ ਝਗੜੇ ਦੇ ਚਲਦਿਆਂ ਉਹ ਰੁੱਸ ਕੇ ਆਪਣੇ ਪੇਕੇ ਘਰ ਆ ਗਈ ਅਤੇ ਵੀਰਵਾਰ ਤੜਕਸਾਰ ਆਪਣੇ ਬੇਟੇ ਨੂੰ ਲੈਣ ਲਈ ਸਹੁਰੇ ਘਰ ਚਲੀ ਗਈ ਪਰ ਸਹੁਰੇ ਪਰਿਵਾਰ ਵੱਲੋਂ ਉਸ ਦੇ ਬੇਟੇ ਨੂੰ ਨਹੀਂ ਦਿੱਤਾ ਗਿਆ ਅਤੇ ਤਾਅਨੇ ਮਾਰ ਕੇ ਘਰੋਂ ਭਜਾ ਦਿੱਤਾ ਗਿਆ। ਜਿਸ ਤੋਂ ਬਾਅਦ ਨਿਰਾਸ਼ਾਜਨਕ ਹਾਲਤ 'ਚ ਨਾਜ਼ ਆਪਣੇ ਘਰ ਵਾਪਸ ਆਈ ਅਤੇ ਕਰੀਬ 12.30 ਵਜੇ ਉਸ ਨੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਉਧਰ ਇਸ ਸਬੰਧੀ ਐੱਸ. ਐੱਚ. ਓ. ਅਮਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜਿਲਕਾ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਗਈ ਜਾਵੇਗੀ।
ਇਹ ਵੀ ਪੜ੍ਹੋ: ਇਸ ਬਜ਼ੁਰਗ ਜੋੜੇ ਦੀ 'ਗੋਲਡਨ ਜੁਬਲੀ' 'ਤੇ ਪੁਲਸ ਨੇ ਸੰਜੋਏ ਯਾਦਗਾਰੀ ਪਲ (ਤਸਵੀਰਾਂ)