ਔਰਤ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਹੀ ਕੀਤੀ ਗੰਦੀ ਕਰਤੂਤ, ਵਿਰੋਧ ਕਰਨ ''ਤੇ ਚਲਾਈ ਗੋਲ਼ੀ, ਕੱਟੀਆਂ ਉਂਗਲਾਂ

Saturday, Dec 16, 2023 - 02:55 AM (IST)

ਔਰਤ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਹੀ ਕੀਤੀ ਗੰਦੀ ਕਰਤੂਤ, ਵਿਰੋਧ ਕਰਨ ''ਤੇ ਚਲਾਈ ਗੋਲ਼ੀ, ਕੱਟੀਆਂ ਉਂਗਲਾਂ

ਚੰਡੀਗੜ੍ਹ (ਸੰਦੀਪ) : ਸੈਕਟਰ-7 ਦੀ ਰਹਿਣ ਵਾਲੀ ਇਕ ਔਰਤ ਨਾਲ ਉਸ ਦੇ ਘਰ 'ਚ ਵੜ ਕੇ ਉਸ ਦੇ ਇਕ ਜਾਣਕਾਰ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਉਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੇ ਸਿਰ 'ਚ ਗੋਲ਼ੀ ਮਾਰ ਦਿੱਤੀ। ਗੋਲ਼ੀ ਸਿਰ ਦੀ ਸਾਈਡ 'ਚ ਜ਼ਖ਼ਮ ਕਰਦਿਆਂ ਬਾਹਰ ਨਿਕਲ ਗਈ, ਜਿਸ ਕਾਰਨ ਸਿਰ ਦੇ ਇਕ ਪਾਸੇ ਜ਼ਖ਼ਮ ਹੋ ਗਿਆ। ਘਟਨਾ ਵੀਰਵਾਰ ਦੁਪਹਿਰ 1.15 ਵਜੇ ਵਾਪਰੀ। ਉਸ ਸਮੇਂ ਪੀੜਤਾ ਘਰ ਵਿੱਚ ਇਕੱਲੀ ਸੀ।

ਮੁਲਜ਼ਮ ਔਰਤ ਦਾ ਕੋਈ ਪੁਰਾਣਾ ਜਾਣਕਾਰ ਦੱਸਿਆ ਜਾ ਰਿਹਾ ਹੈ। ਉਹ ਔਰਤ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀਆਂ ਉਂਗਲਾਂ ਆਪਣੇ ਦੰਦਾਂ ਨਾਲ ਕੱਟ ਦਿੱਤੀਆਂ ਅਤੇ ਉਸ ’ਤੇ ਗੋਲ਼ੀ ਚਲਾ ਕੇ ਫਰਾਰ ਹੋ ਗਿਆ। ਖੂਨ ਨਾਲ ਲੱਥਪਥ ਔਰਤ ਚੀਕਦੀ ਹੋਈ ਗਰਾਊਂਡ ਫਲੋਰ ’ਤੇ ਪਹੁੰਚੀ ਅਤੇ ਏਅਰਫੋਰਸ 'ਚ ਤਾਇਨਾਤ ਆਪਣੇ ਗੁਆਂਢੀ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਔਰਤ ਨੂੰ ਪੀ.ਜੀ.ਆਈ. ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ਬਣ ਗਿਆ ਜੰਗ ਦਾ ਮੈਦਾਨ, ਦਵਾਈ ਲਈ ਲੜ ਪਏ ਲੋਕ, ਬੁਲਾਉਣੀ ਪਈ ਪੁਲਸ

ਮਾਮਲੇ 'ਚ ਸੈਕਟਰ-26 ਥਾਣਾ ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰ ਲਿਆ ਹੈ। ਪੁਲਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਫੜਨ 'ਚ ਜੁਟੀ ਹੋਈ ਹੈ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪੀੜਤਾ ਦਾ ਮੋਬਾਇਲ ਵੀ ਆਪਣੇ ਨਾਲ ਲੈ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਮੁਲਜ਼ਮ ਅਤੇ ਪੀੜਤਾ ਦੋਵਾਂ ਨੂੰ ਮੋਬਾਇਲ ’ਤੇ ਫ਼ੋਨ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਮੋਬਾਇਲ ਨੰਬਰ ਲਗਾਤਾਰ ਸਵਿਚ ਆਫ਼ ਆ ਰਹੇ ਹਨ।

ਮੁਲਜ਼ਮ ਨੇ ਘਰ ’ਚ ਲਾਇਆ ਹੋਇਆ ਸੀ ਕੈਮਰਾ

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਬੱਚਿਆਂ ਨਾਲ ਦਿੱਲੀ ਰਹਿੰਦਾ ਹੈ। ਉਹ ਦਿੱਲੀ 'ਚ ਸੀ.ਪੀ.ਡਬਲਿਊ. ਵਿਭਾਗ 'ਚ ਤਾਇਨਾਤ ਹੈ ਅਤੇ ਉਹ ਸੈਕਟਰ-9 ਸਥਿਤ ਸੀ.ਪੀ.ਡਬਲਿਊ. ਵਿੱਚ ਕੰਮ ਕਰਦੀ ਹੈ। ਨੌਕਰੀ ਕਾਰਨ ਉਹ ਪਿਛਲੇ 3 ਸਾਲਾਂ ਤੋਂ ਇੱਥੇ ਸੈਕਟਰ-7 ਵਿੱਚ ਰਹਿ ਰਹੀ ਹੈ। ਮੁਲਜ਼ਮ ਦਿਨੇਸ਼ ਪੀੜਤਾ ਨਾਲ ਉਸ ਦੇ ਦਫ਼ਤਰ 'ਚ ਕੰਮ ਕਰਦਾ ਸੀ ਅਤੇ ਪਹਿਲਾਂ ਉਹ ਉਨ੍ਹਾਂ ਦਾ ਗੁਆਂਢੀ ਵੀ ਸੀ।

ਇਹ ਵੀ ਪੜ੍ਹੋ : ਅਯੁੱਧਿਆ 'ਚ ਬਣੇਗੀ ਦੇਸ਼ ਦੀ ਸਭ ਤੋਂ ਵੱਡੀ ਮਸਜਿਦ, ਰਮਜ਼ਾਨ ਤੋਂ ਪਹਿਲਾਂ ਰੱਖੀ ਜਾਵੇਗੀ ਨੀਂਹ

ਪੀੜਤਾ ਅਨੁਸਾਰ ਉਸ ਨੇ ਆਪਣੇ ਪਤੀ ਨੂੰ ਇਹ ਵੀ ਦੱਸਿਆ ਸੀ ਕਿ ਮੁਲਜ਼ਮ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦਾ ਸੀ। ਪਤੀ ਦੇ ਇਲਜ਼ਾਮਾਂ ਤਹਿਤ ਫਰਾਰ ਹੋਏ ਮੁਲਜ਼ਮ ਨੇ ਆਪਣੇ ਘਰ ਵਿੱਚ ਗੁਪਤ ਕੈਮਰਾ ਲਾਇਆ ਹੋਇਆ ਸੀ, ਜਿਸ ਦਾ ਫਾਇਦਾ ਉਠਾਉਂਦਿਆਂ ਉਹ ਉਸ ਵਿੱਚ ਦਰਜ ਕੁਝ ਵੀਡੀਓਜ਼ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦੀ ਪਤਨੀ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਮੁਲਜ਼ਮ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦਿੰਦਾ ਸੀ। ਵੀਰਵਾਰ ਦੇਰ ਰਾਤ ਵੀ ਮੁਲਜ਼ਮ ਨੇ ਪਤਨੀ ਦੇ ਘਰ 'ਚ ਇਕੱਲੀ ਹੋਣ ਦਾ ਫਾਇਦਾ ਉਠਾਇਆ ਅਤੇ ਜ਼ਬਰਦਸਤੀ ਘਰ ਵਿੱਚ ਦਾਖਲ ਹੋ ਕੇ ਉਸ ਨਾਲ ਜ਼ਬਰਦਸਤੀ ਕਰਨ ਲੱਗਾ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀਆਂ ਉਂਗਲਾਂ ਦੰਦਾਂ ਨਾਲ ਕੱਟ ਦਿੱਤੀਆਂ। ਉਸ ਤੋਂ ਬਾਅਦ ਉਸ ’ਤੇ ਫਾਇਰਿੰਗ ਕਰਦਿਆਂ ਮੁਲਜ਼ਮ ਫਰਾਰ ਹੋ ਗਿਆ। ਗੋਲ਼ੀ ਉਸ ਦੀ ਪਤਨੀ ਦੇ ਸਿਰ ਦੇ ਇਕ ਪਾਸੇ ਜ਼ਖ਼ਮ ਕਰਦੀ ਲੰਘ ਗਈ। ਹਾਲਾਂਕਿ, ਪੀੜਤਾ ਦੀ ਹਾਲਤ ਬਿਹਤਰ ਦੱਸੀ ਜਾ ਰਹੀ ਹੈ।

ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਸ਼ੁਰੂ

ਸੈਕਟਰ-7 'ਚ ਵੀਰਵਾਰ ਦੇਰ ਰਾਤ ਹੋਈ ਵਾਰਦਾਤ ਦੀ ਸੂਚਨਾ ਪੁਲਸ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਮਿਲੀ। ਮੌਕੇ ’ਤੇ ਸੈਕਟਰ-26 ਥਾਣੇ ਦਾ ਵਾਧੂ ਚਾਰਜ ਸੰਭਾਲ ਰਹੇ ਐੱਸ.ਐੱਚ.ਓ. ਜਸਪਾਲ ਸਿੰਘ ਭੁੱਲਰ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਸੀ.ਐੱਫ਼.ਐੱਸ.ਐੱਲ. ਟੀਮ ਨਾਲ ਜਾਂਚ ਕੀਤੀ। ਸੀ.ਐੱਫ਼.ਐੱਸ.ਐੱਲ. ਦੀ ਟੀਮ ਨੇ ਘਟਨਾ ਵਾਲੀ ਥਾਂ ਤੋਂ ਕੁਝ ਸੈਂਪਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਸੈਕਟਰ-26 ਥਾਣਾ ਪੁਲਸ ਨੇ ਮੁਲਜ਼ਮ ਦਿਨੇਸ਼ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News