ਗਾਹਕ ਬਣ ਕੇ ਆਈ ਲੜਕੀ ਨੇ ਔਰਤ ਦੇ ਮਾਰਿਆ ਚਾਕੂ, ਫਿਰ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ

Sunday, Jul 30, 2023 - 10:31 PM (IST)

ਗਾਹਕ ਬਣ ਕੇ ਆਈ ਲੜਕੀ ਨੇ ਔਰਤ ਦੇ ਮਾਰਿਆ ਚਾਕੂ, ਫਿਰ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ

ਬਾਘਾਪੁਰਾਣਾ (ਅਜੇ ਅਗਰਵਾਲ, ਕਸ਼ਿਸ਼ ਸਿੰਗਲਾ) : ਨਿਹਾਲ ਸਿੰਘ ਵਾਲਾ ਰੋਡ 'ਤੇ ਦਿਨ-ਦਿਹਾੜੇ ਇਕ ਗਿਫ਼ਟ ਹਾਊਸ ਦੀ ਦੁਕਾਨ 'ਤੇ ਇਕ ਜਵਾਨ ਲੜਕੀ ਵੱਲੋਂ ਦੁਕਾਨ ਮਾਲਕਣ 'ਤੇ ਚਾਕੂ ਨਾਲ ਵਾਰ ਕਰਕੇ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੂਨਮ ਰਾਣੀ ਪਤਨੀ ਅਸ਼ਵਨੀ ਕੁਮਾਰ ਬਠਲਾ ਗਿਫ਼ਟ ਹਾਊਸ ਨੇ ਦੱਸਿਆ ਕਿ ਕਰੀਬ 3 ਵਜੇ ਇਕ ਲੜਕੀ ਮੇਰੀ ਦੁਕਾਨ 'ਤੇ ਸਾਮਾਨ ਲੈਣ ਆਈ ਤੇ ਕਿਹਾ ਕਿ ਮੈਨੂੰ ਅੰਡਰ ਗਾਰਮੈਂਟ ਦਿਓ। ਮੈਂ ਦੇ ਦਿੱਤਾ ਅਤੇ ਫਿਰ ਉਸ ਨੇ ਬੈਗ ਦੀ ਮੰਗ ਕੀਤੀ, ਜਦੋਂ ਮੈਂ ਪਿੱਛੋਂ ਬੈਗ ਚੁੱਕਣ ਗਈ ਤਾਂ ਲੜਕੀ ਨੇ ਚਾਕੂ ਕੱਢ ਕੇ ਮੇਰੇ ਗਲ਼ ਪਿੱਛੇ ਮਾਰ ਕੇ ਮੈਨੂੰ 2 ਥਾਵਾਂ ਤੋਂ ਜ਼ਖ਼ਮੀ ਕਰ ਦਿੱਤਾ। ਜਦੋਂ ਲੜਕੀ ਮਾਰ ਕੇ ਭੱਜਣ ਲੱਗੀ ਤਾਂ ਮੈਂ ਰੌਲ਼ਾ ਪਾ ਦਿੱਤਾ ਤੇ ਬਜ਼ਾਰ ਦੇ ਲੋਕਾਂ ਨੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : PM ਮੋਦੀ ਕੱਲ੍ਹ ਕਰਨਗੇ ਪੁਣੇ ਦਾ ਦੌਰਾ, ਮੈਟਰੋ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

ਦੁਕਾਨ ਮਾਲਕਣ ਨੇ ਇਹ ਵੀ ਦੱਸਿਆ ਕਿ ਲੜਕੀ ਦੇ ਨਾਲ ਉਸ ਦੀ ਮਾਤਾ ਵੀ ਨਾਲ ਸੀ, ਉਹ ਕਿਤੇ ਆਸ-ਪਾਸ ਸੀ ਕਿਉਂਕਿ ਲੜਕੀ ਵਾਰ-ਵਾਰ ਆਪਣੀ ਮਾਤਾ ਨੂੰ ਫੋਨ ਕਰ ਰਹੀ ਸੀ। ਪੀੜਤ ਔਰਤ ਨੇ ਕਿਹਾ ਕਿ ਮੇਰੇ ਨਾਲ ਪਹਿਲਾਂ ਕਦੇ ਇਹੋ-ਜਿਹੇ ਘਟਨਾ ਨਹੀਂ ਵਾਪਰੀ, ਨਾ ਹੀ ਮੇਰੀ ਕਿਸੇ ਨਾਲ ਕੋਈ ਰੰਜਿਸ਼ ਹੈ। ਮੈਨੂੰ ਨਹੀਂ ਪਤਾ ਕਿ ਲੜਕੀ ਨੇ ਮੇਰੇ 'ਤੇ ਚਾਕੂ ਨਾਲ ਵਾਰ ਕਿਉਂ ਕੀਤਾ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੀ ਲੜਕੀ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪੂਨਮ ਰਾਣੀ ਦੇ ਦਿਓਰ ਰਾਜ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਲਿਖਤੀ ਰੂਪ ਵਿੱਚ ਪੁਲਸ ਨੂੰ ਦੇ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚੇ। ਉਨ੍ਹਾਂ ਕਿਹਾ ਕਿ ਆਏ ਦਿਨ ਸ਼ਹਿਰ 'ਚ ਅਕਸਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪੁਲਸ ਨੂੰ ਮਾੜੇ ਅਨਸਰਾਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਅਤੇ ਸ਼ਹਿਰ 'ਚ ਗਸ਼ਤ ਤੇਜ਼ ਕਰਨੀ ਚਾਹੀਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News