ਸਰਹੱਦ ਪਾਰ: ਮੁਲਜ਼ਮ ਨੂੰ ਮਿਲੀ ਜ਼ਮਾਨਤ ਤਾਂ ਗੁੱਸੇ 'ਚ ਆਈ ਜਨਾਨੀ ਨੇ ਜੱਜ ਦੇ ਮੂੰਹ 'ਤੇ ਮਾਰੀ ਫਾਈਲ

04/08/2021 3:28:08 PM

ਗੁਰਦਾਸਪੁਰ/ਰਾਵਲਪਿੰਡੀ (ਜ. ਬ.) : ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਦੀ ਇਕ ਅਦਾਲਤ ’ਚ ਜੱਜ ਦੇ ਮੂੰਹ ’ਤੇ ਕੇਸ ਫਾਇਲ ਮਾਰਨ ਅਤੇ ਗਾਲਾਂ ਕੱਢਣ ਵਾਲੀ ਜਨਾਨੀ ਨੂੰ ਅਦਾਲਤ ਦੇ ਨਿਰਦੇਸ਼ ’ਤੇ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ ਗਿਆ। ਸਰਹੱਦ ਪਾਰ ਸੂਤਰਾਂ ਅਨੁਸਾਰ ਰਾਵਲਪਿੰਡੀ ਦੀ ਜਨਾਨੀ ਫਾਤਿਮਾ ਨੂੰ ਰਫੀਕ ਖਾਨ ਵਾਸੀ ਰਾਵਲਪਿੰਡੀ ਨੇ ਇਕ ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਜੋ ਬੈਂਕ ਤੋਂ ਪਾਸ ਨਹੀਂ ਹੋਇਆ ਸੀ। ਇਸ ਸਬੰਧੀ ਸਿਵਲ ਜੱਜ ਰਾਵਲਪਿੰਡੀ ਅਬਦੁਲ ਕਰੀਮ ਦੀ ਅਦਾਲਤ ’ਚ ਜਨਾਨੀ ਨੇ ਧਾਰਾ-498 ਅਧੀਨ ਪਟੀਸਨ ਦਾਇਰ ਕਰ ਰੱਖੀ ਸੀ। ਰਫੀਕ ਖਾਨ ਜਦ ਅਦਾਲਤ ’ਚ ਪੇਸ਼ ਹੋਇਆ ਤਾਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਇਸ ਦੌਰਾਨ ਫਾਤਿਮਾ ਅਦਾਲਤ ’ਚ ਆਈ ਅਤੇ ਉਸ ਨੇ ਜੱਜ ਤੋਂ ਪੁੱਛਿਆ ਕਿ ਉਸ ਦੇ ਕੇਸ ’ਚ ਦੋਸ਼ੀ ਦਾ ਕੀ ਕੀਤਾ ਹੈ, ਜਿਸ ’ਤੇ ਜੱਜ ਦੇ ਰੀਡਰ ਰਾਜਾ ਕਾਮਰਾਨ ਨੇ ਫਾਤਿਮਾ ਨੂੰ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਤਾਂ ਜਨਾਨੀ ਭੜਕ ਗਈ ਅਤੇ ਉਸ ਨੇ ਕੇਸ ਸਬੰਧੀ ਫਾਇਲ ਜੱਜ ਅਬਦੁਲ ਕਰੀਮ ਦੇ ਮੂੰਹ ’ਤੇ ਮਾਰੀ ਦਿੱਤੀ।

ਇਹ ਵੀ ਪੜ੍ਹੋ :  ‘ਪੰਜਾਬ ਮੰਗਦਾ ਜਵਾਬ’ ਰੈਲੀਆਂ ਦੀ ਸਫਲਤਾ ਤੋਂ ਘਬਰਾਈ ਸਰਕਾਰ, ਇਸੇ ਲਈ ਲਾਈ ਪਾਬੰਦੀ : ਡਾ. ਚੀਮਾ

ਫਾਤਿਮਾ ਨੇ ਜੱਜ ’ਤੇ ਭਿਸ਼ਟਾਚਾਰ ਦੇ ਦੋਸ਼ ਲਗਾਏ ਅਤੇ ਗਾਲਾਂ ਦਿੰਦੇ ਹੋਏ ਆਪਣੇ ਹੱਥ ’ਚ ਫੜਿਆ ਬੈਗ ਵੀ ਜੱਜ ’ਤੇ ਸੁੱਟ ਦਿੱਤਾ। ਅਦਾਲਤ ’ਚ ਰੌਲਾ ਪੈ ਗਿਆ ਅਤੇ ਪੁਲਸ ਕਰਮਚਾਰੀਆਂ ਨੇ ਫਾਤਿਮਾ ਨੂੰ ਕਾਬੂ ਕਰ ਕੇ ਸਿਵਲ ਲਾਈਨ ਪੁਲਸ ਸਟੇਸ਼ਨ ਰਾਵਲਪਿੰਡੀ ਨੂੰ ਸੂਚਿਤ ਕੀਤਾ। ਲਗਭਗ ਇਕ ਘੰਟਾ ਅਦਾਲਤ ਦੀ ਕਾਰਵਾਈ ਰੁਕੀ ਰਹੀ ਅਤੇ ਪੁਲਸ ਪਾਰਟੀ ਦੇ ਅਦਾਲਤ ’ਚ ਆਉਣ ’ਤੇ ਜੱਜ ਨੇ ਫਾਤਿਮਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਣ ਦਾ ਨਿਰਦੇਸ਼ ਸੁਣਾਇਆ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ’ਚ ਵਧੀ ਕਰਫ਼ਿਊ ਦੀ ਮਿਆਦ, ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Anuradha

Content Editor

Related News