ਭੁਲੱਥ ਦੀ ਸ਼ਰਮਨਾਕ ਘਟਨਾ, 3 ਬੱਚਿਆਂ ਦੀ ਮਾਂ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤੀ ਵਾਇਰਲ

Wednesday, Aug 31, 2022 - 04:23 PM (IST)

ਭੁਲੱਥ ਦੀ ਸ਼ਰਮਨਾਕ ਘਟਨਾ, 3 ਬੱਚਿਆਂ ਦੀ ਮਾਂ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤੀ ਵਾਇਰਲ

ਭੁਲੱਥ (ਰਜਿੰਦਰ)- ਥਾਣਾ ਭੁਲੱਥ ਦੇ ਇਲਾਕੇ ਵਿਚ ਪੈਂਦੇ ਇਕ ਘਰ ਵਿਚ ਪਾਣੀ ਵਾਲੀ ਟੈਂਕੀ ਦੀ ਰਿਪੇਅਰ ਕਰਨ ਆਏ ਪਲੰਬਰ ਵੱਲੋਂ ਵਿਆਹੁਤਾ ਔਰਤ ਨਾਲ ਜਬਰ-ਜ਼ਿਨਾਹ ਕਰਨ ਅਤੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਭੁਲੱਥ ਪੁਲਸ ਨੂੰ ਦਿੱਤੇ ਬਿਆਨਾਂ ਵਿਚ 30 ਸਾਲਾ ਵਿਆਹੁਤਾ ਨੇ ਦੱਸਿਆ ਕਿ ਉਹ ਕਰੀਬ 12 ਸਾਲਾਂ ਤੋਂ ਵਿਆਹੁਤਾ ਹੈ। ਉਸ ਦੇ ਤਿੰਨ ਬੱਚੇ ਹਨ ਅਤੇ ਉਸ ਦਾ ਪਤੀ ਕਰੀਬ 8 ਸਾਲਾਂ ਤੋਂ ਵਿਦੇਸ਼ ਅਮਰੀਕਾ ਵਿਚ ਰਹਿੰਦਾ ਹੈ। ਸਾਡੇ ਘਰ ਪਾਣੀ ਵਾਲੀ ਟੈਂਕੀ ਦੀ ਰਿਪੇਅਰ ਕਰਨ ਲਈ ਸਦੀਕ ਮੁਹੰਮਦ ਵਾਸੀ ਭੁਲੱਥ ਆਇਆ ਸੀ, ਜੋ ਉਸ ਦਾ ਮੋਬਾਈਲ ਨੰਬਰ ਲੈ ਗਿਆ ਸੀ ਅਤੇ ਅਕਸਰ ਹੀ ਉਸ ਨੂੰ ਫੋਨ ਕਰਦਾ ਰਹਿੰਦਾ ਸੀ। ਇਹ ਸਾਡੇ ਘਰ ਕਾਫ਼ੀ ਆਉਣ-ਜਾਣ ਲੱਗ ਪਿਆ ਅਤੇ ਨਵੰਬਰ 2021 ਨੂੰ ਉਸ ਦੇ ਬੇਟੇ ਦੇ ਜਨਮ ਦਿਨ ’ਤੇ ਵੀ ਘਰ ਆਇਆ ਸੀ ਅਤੇ ਫਿਰ 2/3 ਦਿਨ ਬਾਅਦ ਸਦੀਕ ਮੁਹੰਮਦ ਉਸ ਦੇ ਘਰ ਆਇਆ, ਬੱਚੇ ਸਕੂਲ ਗਏ ਹੋਏ ਸਨ। ਉਹ ਉਸ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਅਤੇ ਉਸ ਨੂੰ ਧਮਕੀ ਦੇ ਕੇ ਚੁੱਪ ਰਹਿਣ ਲਈ ਕਿਹਾ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਨੇ ਫੁੱਫੜ ਦਾ ਬੇਰਹਿਮੀ ਨਾਲ ਕੀਤਾ ਕਤਲ

ਔਰਤ ਨੇ ਡਰਦੀ ਨੇ ਕਿਸੇ ਨੂੰ ਨਹੀਂ ਦੱਸਿਆ ਅਤੇ ਪਲੰਬਰ ਦਾ ਉਸ ਦੇ ਘਰ ਆਉਣਾ ਸ਼ੁਰੂ ਹੋ ਗਿਆ। ਫਿਰ ਉਸ ਨੇ ਉਸ ਦੇ ਘਰ ਆ ਕੇ ਬਲੈਕਮੇਲ ਕਰਕੇ ਉਸ ਨਾਲ ਫਿਰ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ ਅਤੇ ਅਕਸਰ ਹੀ ਉਸ ਨਾਲ ਸੰਬੰਧ ਬਣਾਉਂਦਾ ਰਿਹਾ। ਫਿਰ ਉਸ ਨੇ ਇਸ ਨੂੰ ਸੰਬੰਧ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਧਮਕੀ ਦਿੱਤੀ ਅਤੇ ਕਿਹਾ ਕਿ ਤੇਰੀਆਂ ਵੀਡੀਓ ਵਾਇਰਲ ਕਰ ਦੇਣੀਆਂ ਹਨ।

ਸੰਬੰਧ ਬਣਾਉਣ ਤੋਂ ਮਨ੍ਹਾ ਕਰਨ ’ਤੇ ਉਸ ਨੇ ਮੈਨੂੰ ਗਾਲਾਂ ਵੀ ਕੱਢੀਆਂ ਅਤੇ ਮੇਰੀਆਂ ਅਸ਼ਲੀਲ ਵੀਡੀਓ ਵਾਇਰਲ ਵੀ ਕਰ ਦਿੱਤੀਆਂ। ਦੂਜੇ ਪਾਸੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਭੁਲੱਥ ਦੀ ਪੁਲਸ ਵੱਲੋਂ ਸਦੀਕ ਮੁਹੰਮਦ ਵਾਸੀ ਭੁਲੱਥ ਖ਼ਿਲਾਫ਼ ਜਬਰ-ਜ਼ਿਨਾਹ, ਆਈ. ਟੀ. ਐਕਟ ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚੋਂ ਗੈਂਗਸਟਰ ਕਲਚਰ ਖ਼ਤਮ ਕਰਨ ਨੂੰ ਲੈ ਕੇ DGP ਗੌਰਵ ਯਾਦਵ ਨੇ ਪੁਲਸ ਅਧਿਕਾਰੀਆਂ ਨੂੰ ਮੁੜ ਦਿੱਤੇ ਨਿਰਦੇਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News