ਨੂਰਮਹਿਲ 'ਚ ਖ਼ੂਨ ਨਾਲ ਲਥਪਥ ਮਿਲੀ ਔਰਤ ਦੀ ਲਾਸ਼, ਪੁੱਤ ਤੇ ਨੂੰਹ 'ਤੇ ਕਤਲ ਦਾ ਸ਼ੱਕ

Saturday, Sep 11, 2021 - 01:07 PM (IST)

ਨੂਰਮਹਿਲ 'ਚ ਖ਼ੂਨ ਨਾਲ ਲਥਪਥ ਮਿਲੀ ਔਰਤ ਦੀ ਲਾਸ਼, ਪੁੱਤ ਤੇ ਨੂੰਹ 'ਤੇ ਕਤਲ ਦਾ ਸ਼ੱਕ

ਨੂਰਮਹਿਲ (ਸ਼ਰਮਾ)- ਸਥਾਨਕ ਮੁਹੱਲਾ ਰਵਿਦਾਸਪੁਰਾ ਵਿਖੇ ਘਰ ’ਚ ਇਕ ਔਰਤ ਦਾ ਕਤਲ ਹੋ ਗਿਆ| ਮ੍ਰਿਤਕਾ ਦੇ ਜਵਾਈ ਦਾ ਸਕਾ ਭਰਾ ਨਰਿੰਦਰ ਭੰਡਾਲ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਸਵੇਰੇ ਕਰੀਬ 6.15 ’ਤੇ ਮ੍ਰਿਤਕ ਦੇ ਪੁੱਤਰ ਦਾ ਮੇਰੇ ਭਰਾ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਮਾਤਾ ਵਿਦਿਆ ਦੇਵੀ ਉਰਫ਼ ਭੋਲੀ ਦੀ ਕੋਈ ਜ਼ਹਿਰੀਲੀ ਚੀਜ਼ ਲੜਨ ਕਾਰਨ ਮੌਤ ਹੋ ਗਈ ਹੈ। ਬਿਆਨਕਰਤਾ ਨੇ ਕਿਹਾ ਕਿ ਜਦ ਅਸੀਂ ਮੌਕੇ ’ਤੇ ਪਹੁੰਚ ਕੇ ਵੇਖਿਆ ਤਾਂ ਵਿਦਿਆ ਦੇਵੀ ਦੀ ਖ਼ੂਨ ਨਾਲ ਲਥਪਥ ਲਾਸ਼ ਬੈੱਡ ’ਤੇ ਪਈ ਸੀ ਅਤੇ ਉਸ ਦੇ ਚਿਹਰੇ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ ਦੇ ਨਿਸ਼ਾਨ ਸਨ। 

ਇਹ ਵੀ ਪੜ੍ਹੋ:  ਫਰੈਂਡਜ਼ ਕਾਲੋਨੀ ਦੇ ਬਹੁ-ਚਰਚਿਤ ਰਾਣਾ ਜੋੜੇ ਦੇ ਖ਼ੁਦਕੁਸ਼ੀ ਕੇਸ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

PunjabKesari

ਬਿਆਨਕਰਤਾ ਨੇ ਕਿਹਾ ਕਿ ਮ੍ਰਿਤਕਾ ਅਕਸਰ ਕਿਹਾ ਕਰਦੀ ਸੀ ਕਿ ਮੇਰਾ ਪੁੱਤਰ ਗਗਨਦੀਪ ਉਰਫ਼ ਗੱਗੀ ਅਤੇ ਨੂੰਹ ਗੁਰਪ੍ਰੀਤ ਕੌਰ ਉਸ ਦੀ ਕੁੱਟਮਾਰ ਕਰਦੇ ਹਨ ਅਤੇ ਮੇਰੇ ’ਤੇ ਕਿਸੇ ਗੈਰ-ਮਰਦ ਨਾਲ ਸੰਬੰਧ ਹੋਣ ਦਾ ਨਾਜਾਇਜ਼ ਇਲਜ਼ਾਮ ਲਾਉਂਦੇ ਹਨ। ਬਿਆਨਕਰਤਾ ਨਰਿੰਦਰ ਭੰਡਾਲ, ਜੋ ਇਕ ਦੈਨਿਕ ਅਖ਼ਬਾਰ ਦਾ ਪੱਤਰਕਾਰ ਵੀ ਹੈ, ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਵਿਦਿਆ ਦੇਵੀ ਉਰਫ਼ ਭੋਲੀ ਦਾ ਕਤਲ ਉਸ ਦੇ ਪੁੱਤਰ ਅਤੇ ਨੂੰਹ ਨੇ ਕੀਤਾ ਹੈ। ਪੁਲਸ ਨੇ ਬਿਆਨ ਦਰਜ ਕਰਕੇ ਕਤਲ ਦੇ ਕਾਰਨ ਅਤੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਜਲਦ ਹੀ ਕਾਤਲ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਚਾਵਾਂ ਨਾਲ ਕੁਝ ਮਹੀਨੇ ਪਹਿਲਾਂ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News