ਕਾਲਾ ਬੱਕਰਾ ਮਰਡਰ ਕੇਸ ਟਰੇਸ ਕਰਨ ਲਈ ਪੁਲਸ ਨੇ ਸਰਚ ਦੌਰਾਨ ਹਿਰਾਸਤ ''ਚ ਲਏ 38 ਸ਼ੱਕੀ

10/16/2018 12:51:57 PM

ਅਲਾਵਲਪੁਰ/ਜਲੰਧਰ ( ਬੰਗੜ, ਮਾਹੀ)— ਬੀਤੇ ਦਿਨੀਂ ਜਲੰਧਰ-ਪਠਾਨਕੋਟ ਹਾਈਵੇਅ 'ਤੇ ਸਥਿਤ ਪਿੰਡ ਕਾਲਾ ਬੱਕਰਾ 'ਚ ਵਾਪਰੀ ਬਜ਼ੁਰਗ ਔਰਤ ਦੇ ਕਤਲ ਦੀ ਘਟਨਾ 'ਚ ਪੁਲਸ ਨੇ ਸਰਚ ਮੁਹਿੰਮ ਚਲਾ ਕੇ 38 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਪਿੰਡ ਕਾਲਾ ਬੱਕਰਾ 'ਚ ਇਕ ਬਜ਼ੁਰਗ ਔਰਤ ਨੂੰ ਕਤਲ ਕਰਕੇ ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਜਿੱਥੇ ਆਮ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ, ਉੱਥੇ ਹੀ ਜਲੰਧਰ ਦਿਹਾਤੀ ਪੁਲਸ ਲਈ ਹੀ ਨਹੀਂ ਸਗੋਂ ਪੰਜਾਬ 'ਚ ਸਮੁੱਚੀ ਪੁਲਸ ਲਈ ਇਹ ਵਾਰਦਾਤ ਗਲੇ ਦੀ ਹੱਡੀ ਬਣ ਗਈ ਸੀ।

PunjabKesari

ਇਸ ਘਟਨਾ ਦੇ ਸੰਦਰਭ 'ਚ ਹੀ ਜਲੰਧਰ ਦੇਹਾਤੀ ਪੁਲਸ ਵੱਲੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਅਤੇ ਕਾਲਾ ਬੱਕਰਾ ਵਿਖੇ ਹੋਈ ਉਪਰੋਕਤ ਮਹਿਲਾ ਦੇ ਮਰਡਰ ਦੀ ਗੁੱਥੀ ਨੂੰ ਸੁਲਝਾਉਣ ਲਈ ਉੱਚ ਅਧਿਕਾਰੀਆਂ ਸਮੇਤ 150 ਪੁਲਸ ਕਰਮਚਾਰੀਆਂ ਵੱਲੋਂ ਜੰਗੀ ਪੱਧਰ 'ਤੇ ਇਕ ਸਰਚ ਮੁਹਿੰਮ ਤੜਕ ਸਾਰ ਹੀ ਸ਼ੁਰੂ ਕੀਤੀ ਗਈ, ਜੋ ਪਠਾਨਕੋਟ-ਹਾਈਵੇਅ 'ਤੇ ਪੈਂਦੇ ਕਿਸ਼ਨਗੜ੍ਹ ,ਅਲਾਵਲਪੁਰ ਅਤੇ ਬਿਆਸ ਪਿੰਡ ਦੇ ਆਸ-ਪਾਸ ਡੇਰਿਆਂ, ਖੂਹਾਂ, ਦਾਣਾ ਮੰਡੀ ਅਤੇ ਸ਼ੱਕੀ ਸਥਾਨਾਂ 'ਤੇ ਪੁਲਸ ਵੱਲੋਂ ਡੂੰਘੀ ਸਰਚ ਕੀਤੀ ਗਈ। ਇਸ ਸਰਚ 'ਚ ਜਲੰਧਰ ਤੋਂ ਡੀ. ਐੱਸ. ਪੀ. ਇਨਵੈਸਟੀਗੇਸ਼ਨ ਲਖਬੀਰ ਸਿੰਘ, ਸੀ. ਆਈ. ਏ. ਸਟਾਫ ਦਿਹਾਤੀ ਦੇ ਇੰਚਾਰਜ ਸ਼ਿਵ ਕੁਮਾਰ, ਡੀ. ਐੱਸ. ਪੀ. ਦਿਹਾਤੀ ਆਦਮਪੁਰ ਸੁਰਿੰਦਰ ਕੁਮਾਰ, ਡੀ. ਐੱਸ. ਪੀ. ਕਰਤਾਰਪੁਰ ਦਿੱਗਵਿਜੇ ਕਪਿਲ, ਐੱਸ. ਐੱਚ. ਓ. ਮਕਸੂਦਾਂ ਰਮਨਦੀਪ ਸਿੰਘ, ਐੱਸ. ਐੱਚ . ਓ ਸੁਰਜੀਤ ਸਿੰਘ ਭੋਗਪੁਰ, ਐੱਸ. ਐੱਚ. ਓ. ਗੋਪਾਲ ਸਿੰਘ ਆਦਮਪੁਰ, ਪੁਲਸ ਚੌਕੀ ਇੰਚਾਰਜ ਕਿਸ਼ਨਗੜ੍ਹ ਸੁਖਜੀਤ ਸਿੰਘ ਬੈਂਸ, ਪੁਲਸ ਚੌਕੀ ਇੰਚਾਰਜ ਪਚਰੰਗਾ, ਪੁਲਸ ਚੌਕੀ ਇੰਚਾਰਜ ਅਲਾਵਲਪੁਰ ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਲਿਆ ਗਿਆ। ਸਮੁੱਚੀ ਟੀਮ ਵੱਲੋਂ ਇਲਾਕੇ ਦੀ ਸਰਚ ਦੌਰਾਨ 38 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ।

PunjabKesari
ਇਸ ਸਬੰਧੀ ਦਿਹਾਤੀ ਪੁਲਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਲੋਕਾਂ ਨੂੰ ਕਾਲਾ ਕੱਛਾ ਗਿਰੋਹ ਦੇ ਸਹਿਮ ਤੋਂ ਦੂਰ ਕਰਨ ਲਈ ਇਸ ਤਰ੍ਹਾਂ ਦੇ ਸਰਚ ਅਭਿਆਨ ਪੁਲਸ ਵੱਲੋਂ ਅੱਗੇ ਵੀ ਜਾਰੀ ਰਹਿਣਗੇ।

PunjabKesari


Related News