ਪਿੰਡ ਸਜੂੰਮਾ ਨੇੜੇ ਵਾਪਰੇ ਸੜਕ ਹਾਦਸੇ ’ਚ ਔਰਤ ਦੀ ਮੌਤ

Saturday, Feb 20, 2021 - 10:27 PM (IST)

ਪਿੰਡ ਸਜੂੰਮਾ ਨੇੜੇ ਵਾਪਰੇ ਸੜਕ ਹਾਦਸੇ ’ਚ ਔਰਤ ਦੀ ਮੌਤ

ਭਵਾਨੀਗੜ੍ਹ, (ਵਿਕਾਸ, ਸੰਜੀਵ)- ਸੁਨਾਮ-ਪਟਿਆਲਾ ਮੁੱਖ ਸੜਕ ’ਤੇ ਪਿੰਡ ਸਜੂੰਮਾ ਨੇੜੇ ਸ਼ਨੀਰਵਾਰ ਸਵੇਰੇ ਇਕ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਸਾਇਨ ਬੋਰਡ ਦੇ ਨਾਲ ਜਾ ਟਕਰਾਇਆ। ਹਾਦਸੇ ’ਚ ਮੋਟਰਸਾਈਕਲ ਸਵਾਰ ਛੋਟੀ ਬੱਚੀ ਸਮੇਤ ਪਤੀ-ਪਤਨੀ ਸੜਕ ’ਤੇ ਡਿੱਗ ਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਹਸਪਤਾਲ ’ਚ ਜਾ ਕੇ ਪਤਨੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਰਾਜੂ ਸਿੰਘ ਵਾਸੀ ਧੂਰੀ ਆਪਣੀ ਪਤਨੀ ਗੀਤਾ ਰਾਣੀ (35) ਅਤੇ 2 ਸਾਲ ਦੀ ਬੱਚੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਹਿਲਾ ਚੌਕ ਵਾਲੀ ਸਾਇਡ ਤੋਂ ਭਵਾਨੀਗੜ੍ਹ ਵੱਲ ਨੂੰ ਆ ਰਹੇ ਸੀ ਤੇ ਜਦੋਂ ਇਹ ਪਿੰਡ ਸਜੂੰਮਾਂ ਦੇ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਇਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸਾਇਨ ਬੋਰਡ ਨਾਲ ਟੱਕਰਾ ਗਿਆ। ਹਾਦਸੇ ’ਚ ਰਾਜੂ ਸਿੰਘ ਤੇ ਗੀਤਾ ਰਾਣੀ ਬੱਚੀ ਸਣੇ ਸੜਕ ’ਤੇ ਜਾ ਡਿੱਗੇ ਤੇ ਗੰਭੀਰ ਰੂਪ ’ਚ ਜਖ਼ਮੀ ਹੋ ਗਏ।

ਮੌਕੇ ’ਤੇ ਇਕੱਤਰ ਹੋਏ ਪਿੰਡ ਦੇ ਲੋਕਾਂ ਨੇ ਜਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਜਿੱਥੇ ਜ਼ਖ਼ਮਾਂ ਦੀ ਤਾਬ ਨੂੰ ਨਾ ਝਲਦਿਆਂ ਗੀਤਾ ਰਾਣੀ ਦੀ ਮੌਤ ਹੋ ਗਈ। ਜਦੋਂਕਿ ਉਸਦਾ ਪਤੀ ਰਾਜੂ ਸਿੰਘ ਜ਼ੇਰੇ ਇਲਾਜ ਹੈ ਅਤੇ ਛੋਟੀ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਧਰ, ਪੁਲਸ ਨੇ ਇਸ ਸਬੰਧੀ 174 ਦੀ ਕਾਰਵਾਈ ਅਮਲ ’ਚ ਲਿਆਉਂਦਿਆਂ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਭੇਜਿਆ।
 


author

Bharat Thapa

Content Editor

Related News