ਔਰਤ ਨੇ ਨਹਿਰ ''ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਲਾਸ਼ ਬਰਾਮਦ
Tuesday, Jul 23, 2024 - 02:34 PM (IST)

ਹਾਜੀਪੁਰ (ਜੋਸ਼ੀ) : ਤਲਵਾੜਾ ਦੇ ਆਈ. ਵੀ. ਵਾਈ. ਹੋਟਲ ਦੇ ਨੇੜੇ ਅੱਜ ਇੱਕ ਔਰਤ ਨੇ ਸ਼ਾਹ ਨਹਿਰ 'ਚ ਛਾਲ ਕੇ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਔਰਤ ਦੀ ਪਛਾਣ ਸੁਮਨ ਲਤਾ ਪਤਨੀ ਹਰਭਜਨ ਸਿੰਘ ਵਾਸੀ ਪਿੰਡ ਭੁੰਬੋਤਾੜ ਵਜੋਂ ਹੋਈ ਹੈ। ਸੁਮਨ ਲਤਾ ਤਲਵਾੜਾ ਦੇ ਹਸਪਤਾਲ ਵਿਖੇ ਦਵਾਈ ਲੈਣ ਆਈ ਸੀ। ਉਸ ਨੇ ਅਚਾਨਕ ਨਹਿਰ 'ਚ ਛਾਲ ਮਾਰ ਦਿੱਤੀ।
ਔਰਤ ਨੂੰ ਨਹਿਰ 'ਚ ਛਾਲ ਮਾਰਦੇ ਹੋਏ ਜਿਵੇਂ ਹੀ ਨਹਿਰ ਦੇ ਕੰਢੇ ਲੱਕੜੀਆਂ ਇੱਕਠੀਆਂ ਕਰ ਰਹੇ ਲੋਕਾਂ ਨੇ ਦੇਖਿਆ ਤਾਂ ਉਸ ਦੇ ਬਚਾਓ ਲਈ ਦੌੜ ਪਏ ਪਰ ਇਸ ਸਮੇਂ ਦੌਰਾਨ ਉਕਤ ਔਰਤ ਡੁੱਬ ਚੁੱਕੀ ਸੀ। ਨਹਿਰ 'ਤੇ ਬਣੇ ਲੋਕਾਂ ਦੇ ਆਉਣ-ਜਾਣ ਲਈ ਛੋਟੇ ਪੁਲ ਦੇ ਨੇੜਿਓਂ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਸੂਚਨਾ ਮਿਲਣ 'ਤੇ ਤਲਵਾੜਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਫਿਲਹਾਲ ਪੁਲਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈI