ਲੁਧਿਆਣਾ: ਵਿਆਹੁਤਾ ਨੇ ਆਪਣੇ ਹੀ ਪਤੀ ''ਤੇ ਲਗਾਏ ਗੈਂਗਰੇਪ ਕਰਵਾਉਣ ਦੇ ਦੋਸ਼
Thursday, Jan 02, 2020 - 06:42 PM (IST)
ਲੁਧਿਆਣਾ/ਹੁਸ਼ਿਆਰਪੁਰ (ਨਰਿੰਦਰ)— ਲੁਧਿਆਣਾ 'ਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕ ਵਿਆਹੁਤਾ ਨੇ ਆਪਣੇ ਹੀ ਪਤੀ 'ਤੇ ਗੈਂਗਰੇਪ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਮਹਿਲਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ ਬੜੀ ਬ੍ਰਹਮਣਾ ਜੰਮੂ 'ਚ ਹੋਇਆ ਸੀ। ਪੀੜਤ ਮਹਿਲਾ ਦਾ ਦੋਸ਼ ਹੈ ਕਿ ਬੀਤੀ 3 ਦਸੰਬਰ ਨੂੰ ਉਸ ਦੇ ਪਤੀ ਨੇ ਮੁਕੇਰੀਆਂ ਤੋਂ ਦਸੂਹਾ ਵਿਚਾਲੇ ਚਲਦੀ ਕਾਰ 'ਚ ਲਗਭਗ 5 ਲੋਕਾਂ ਤੋਂ ਬਲਾਤਕਾਰ ਕਰਵਾਇਆ ਅਤੇ ਉਸ ਤੋਂ ਬਾਅਦ ਆਪਣੇ ਘਰ 'ਚ ਬੰਦੀ ਬਣਾ ਕੇ ਰੱਖ ਲਿਆ। ਬੀਤੀ ਵੀਰਵਾਰ ਅਤੇ ਸ਼ੁੱਕਰਵਾਰ ਦੀ ਮੱਧ ਰਾਤ ਮੁਲਜ਼ਮ ਪਤੀ ਉਸ ਨੂੰ ਲੁਧਿਆਣਾ ਵਿਖੇ ਸਾਹਣੇਵਾਲ ਭਰਾ ਦੇ ਘਰ ਛੱਡ ਕੇ ਚਲਾ ਗਿਆ। ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੀ ਹੁਸ਼ਿਆਰਪੁਰ ਪੁਲਸ ਨੇ ਮਹਿਲਾ ਦੇ ਬਿਆਨ ਦਰਜ ਕਰ ਰਹੀ ਹੈ। ਪੁਲਸ ਮੁਤਾਬਕ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪੁਲਸ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।