ਰੇਲਗੱਡੀ ''ਤੇ ਚੜ੍ਹਨ ਸਮੇਂ ਔਰਤ ਦੀ ਮੌਤ

Monday, Oct 13, 2025 - 03:59 PM (IST)

ਰੇਲਗੱਡੀ ''ਤੇ ਚੜ੍ਹਨ ਸਮੇਂ ਔਰਤ ਦੀ ਮੌਤ

ਬਠਿੰਡਾ (ਸੁਖਵਿੰਦਰ) : ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-7 'ਤੇ ਰੇਲਗੱਡੀ 'ਤੇ ਚੜ੍ਹਨ ਸਮੇਂ ਇਕ ਔਰਤ ਬੇਹੋਸ਼ ਹੋ ਕੇ ਡਿੱਗ ਪਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਰਾਜਿੰਦਰ ਕੁਮਾਰ ਐਂਬੂਲੈਂਸ ਲੈ ਕੇ ਪਲੇਟਫਾਰਮ ਨੰਬਰ-7 'ਤੇ ਪਹੁੰਚੇ ਤਾਂ ਔਰਤ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਔਰਤ ਪੀਲੀਬੰਗਾ ਜਾ ਰਹੀ ਸੀ। ਸੰਸਥਾ ਵਲੋਂ ਜੀ. ਆਰ. ਪੀ. ਨੂੰ ਸੂਚਿਤ ਕੀਤਾ। ਸਹਾਰਾ ਵਲੋਂ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਪੁਲਸ ਕਾਰਾਵਾਈ ਤੋਂ ਬਾਅਦ ਮ੍ਰਿਤਕ ਔਰਤ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਗੁਰਦਾਸ ਕੌਰ (55) ਪਤਨੀ ਓਮ ਪ੍ਰਕਾਸ਼ ਵਾਸੀ ਪੀਲੀਬੰਗਾ ਵਜੋਂ ਹੋਈ।


author

Babita

Content Editor

Related News