ਰੱਖੜੀ ਬੰਨ੍ਹ ਕੇ ਵਾਪਸ ਪਰਤ ਰਹੀ ਔਰਤ ਦੀ ਹਾਦਸੇ ਦੌਰਾਨ ਮੌਤ

Saturday, Aug 29, 2026 - 02:59 PM (IST)

ਰੱਖੜੀ ਬੰਨ੍ਹ ਕੇ ਵਾਪਸ ਪਰਤ ਰਹੀ ਔਰਤ ਦੀ ਹਾਦਸੇ ਦੌਰਾਨ ਮੌਤ

ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਬਾਹਰਲੇ ਬੱਸ ਅੱਡੇ ਦੀ ਸਲਿੱਪ ਰੋਡ ’ਤੇ ਰੱਖੜੀ ਬੰਨ੍ਹ ਕੇ ਵਾਪਸ ਪਰਤ ਰਹੀ ਇੱਕ ਔਰਤ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਅਤੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਮਾਈਕਾ ਦੇਵੀ ਪਤਨੀ ਮਹਾਵੀਰ ਪ੍ਰਸ਼ਾਦ ਵਾਸੀ ਅਬਲਵਾਲ (ਪਟਿਆਲਾ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਈਕਾ ਦੇਵੀਆਪਣੇ ਭਤੀਜੇ ਮੋਨੂੰ ਕੁਮਾਰ ਨਾਲ ਮੋਟਰਸਾਈਕਲ ’ਤੇ ਰੱਖੜੀ ਬੰਨ੍ਹ ਕੇ ਵਾਪਸ ਪਰਤ ਰਹੀ ਸੀ।

ਜਦੋਂ ਉਹ ਤਪਾ ਹਾਈਵੇ ਦੇ ਨਜ਼ਦੀਕ ਸਲਿੱਪ ਰੋਡ ’ਤੇ ਪਹੁੰਚੇ ਅਤੇ ਇੱਕ ਟਰੱਕ ਨੂੰਪਾਰ ਕਰਨ ਲੱਗੇ ਤਾਂ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ 'ਚ ਲੈ ਲਿਆ। ਹਾਦਸੇ ਦੌਰਾਨ ਮਾਈਕਾ ਦੇਵੀ ਸੜਕ ’ਤੇ ਡਿੱਗ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਮੌਕੇ ’ਤੇ ਮੌਜੂਦ ਇੱਕ ਰਾਹਗੀਰ ਨੇ ਮਨੁੱਖਤਾ ਦਿਖਾਉਂਦਿਆਂ ਜ਼ਖਮੀ ਔਰਤ ਨੂੰ ਆਪਣੀ ਕਾਰ ਰਾਹੀਂ ਸਿਵਲ ਹਸਪਤਾਲ ਤਪਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਔਰਤ ਦੀ ਹਸਪਤਾਲ 'ਚ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਚੌਂਕੀ ਤਪਾ ਦੇ ਏ. ਐੱਸ. ਆਈ. ਸਤਿਗੁਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਅਗਲੇਰੀ ਕਾਰਵਾਈ ਲਈ ਮੌ੍ਰਚਰੀ ਰੂਮ 'ਚ ਰੱਖਵਾ ਦਿੱਤਾ ਹੈ। ਪੁਲਸ ਵੱਲੋਂ ਹਾਦਸੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News