ਵੱਡਾ ਹਾਦਸਾ: ਘਰ ''ਚ ਕਰੰਟ ਲੱਗਣ ਨਾਲ ਔਰਤ ਦੀ ਮੌਤ, 2 ਬੱਚਿਆਂ ਦੀ ਮਾਂ ਸੀ ਮ੍ਰਿਤਕਾ

Saturday, Nov 01, 2025 - 12:10 PM (IST)

ਵੱਡਾ ਹਾਦਸਾ: ਘਰ ''ਚ ਕਰੰਟ ਲੱਗਣ ਨਾਲ ਔਰਤ ਦੀ ਮੌਤ, 2 ਬੱਚਿਆਂ ਦੀ ਮਾਂ ਸੀ ਮ੍ਰਿਤਕਾ

ਤਰਨਤਾਰਨ (ਰਮਨ)- ਸਥਾਨਕ ਸ਼ਹਿਰ ਦੇ ਮੁਹੱਲਾ ਮੁਰਾਦਪੁਰਾ ਵਿਖੇ ਇਕ ਘਰ ਵਿਚ ਮੌਜੂਦ ਔਰਤ ਦੀ ਕਰੰਟ ਲੱਗਣ ਦੌਰਾਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਕੰਟਰੋਲ ਰੂਮ ਰਾਹੀਂ ਸੂਚਨਾ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਮੌਕੇ ’ਤੇ ਪੁੱਜੇ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਨਿਵਾਸੀ ਮੁਰਾਦਪੁਰਾ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ ਅਤੇ ਉਸਦੇ ਦੋ ਬੱਚੇ ਹਨ।

ਇਹ ਵੀ ਪੜ੍ਹੋ- ਪੰਜਾਬ : ਰੂਹ ਕੰਬਾਊ ਮੌਤ, ਪਤੀ ਨੇ ਕਹੀ ਨਾਲ ਵੱਢ'ਤੀ ਪਤਨੀ

ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ੁਕਰਵਾਰ ਜਦੋਂ ਉਹ ਆਪਣੇ ਬੇਟੇ ਸਮੇਤ ਦੁਕਾਨ ਉਪਰ ਮੌਜੂਦ ਸੀ ਤਾਂ ਉਸਦੇ ਘਰ ਵਿਚ ਪਤਨੀ ਰਾਜਵਿੰਦਰ ਕੌਰ (40) ਜੋ ਕਰਿਆਨੇ ਦੀ ਦੁਕਾਨ ਵੀ ਚਲਾਉਂਦੀ ਹੈ, ਮੌਜੂਦ ਸੀ ਜਦ ਕਿ ਉਸ ਦੀ ਬੇਟੀ ਪੜ੍ਹਾਈ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਗਈ ਹੋਈ ਸੀ। ਸ਼ਾਮ ਕਰੀਬ 5 ਵਜੇ ਜਦੋਂ ਉਸਦੇ ਬੇਟੇ ਵੱਲੋਂ ਘਰ ਦਾ ਦਰਵਾਜ਼ਾ ਖੜ੍ਹਕਾਇਆ ਗਿਆ ਤਾਂ ਉਸਦੀ ਮਾਤਾ ਵੱਲੋਂ ਦਰਵਾਜ਼ਾ ਨਾ ਖੋਲ੍ਹਣ ਦੌਰਾਨ ਬੇਟਾ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਤਾਂ ਵੇਖਿਆ ਕਿ ਬਾਥਰੂਮ ਵਿਚ ਰਾਜਵਿੰਦਰ ਕੌਰ ਕਰੰਟ ਲੱਗਣ ਦੌਰਾਨ ਲੱਗੀ ਅੱਗ ਦੇ ਚੱਲਦਿਆਂ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਸਰਬਜੀਤ ਸਿੰਘ ਨੇ ਦੱਸਿਆ ਕਿ ਬਾਥਰੂਮ ਵਿਚ ਬਿਜਲੀ ਤਾਰਾਂ ਦੇ ਨੰਗੇ ਜੋੜ ਹੋਣ ਕਰਕੇ ਉਸ ਦੀ ਪਤਨੀ ਰਾਜਵਿੰਦਰ ਕੌਰ ਕਰੰਟ ਲੱਗਣ ਦੌਰਾਨ ਮੌਤ ਦਾ ਸ਼ਿਕਾਰ ਹੋਈ ਹੈ।

ਇਹ ਵੀ ਪੜ੍ਹੋ- ਨਵੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਹੱਲੇ ਦੇ ਕਿਸੇ ਵਿਅਕਤੀ ਵੱਲੋਂ ਕੰਟਰੋਲ ਰੂਮ ਉਪਰ ਸੂਚਨਾ ਦਿੱਤੀ ਗਈ ਹੈ ਸੀ ਕਿ ਸਰਬਜੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਦੀ ਮੌਤ ਅੱਗ ਲਗਾਉਣ ਕਰਕੇ ਹੋਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਕੌਰ ਦੇ ਪੇਕੇ ਪਰਿਵਾਰ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਦਿੱਤੇ ਜਾਣ ਵਾਲੇ ਬਿਆਨਾਂ ਦੇ ਆਧਾਰ ਉਪਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਨਵੰਬਰ ਦੀ ਮਹੀਨੇ ਸ਼ੁਰੂਆਤ 'ਚ ਹੀ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News