ਖਰੜ ਦੇ ਹਸਪਤਾਲ ''ਚ ਔਰਤ ਦੀ ਮੌਤ, ਸਵੇਰੇ ਕਰਾਇਆ ਸੀ ਭਰਤੀ

Tuesday, Apr 07, 2020 - 01:43 PM (IST)

ਖਰੜ ਦੇ ਹਸਪਤਾਲ ''ਚ ਔਰਤ ਦੀ ਮੌਤ, ਸਵੇਰੇ ਕਰਾਇਆ ਸੀ ਭਰਤੀ

ਖਰੜ (ਰਣਬੀਰ) : ਖਰੜ ਦੇ ਸਿਵਲ ਹਸਪਤਾਲ 'ਚ ਮੰਗਲਵਾਰ ਨੂੰ ਸ਼ੂਗਰ ਦੀ ਮਰੀਜ਼ ਇਕ ਔਰਤ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਰਾਜ ਕੁਮਾਰੀ, ਪਤਨੀ ਰਾਜਿੰਦਰ ਪਾਲ ਸ਼ਰਮਾ (77) ਸ਼ੂਗਰ ਦੀ ਮਰੀਜ਼ ਸੀ। ਮੰਗਲਵਾਰ ਸਵੇਰੇ ਸਿਹਤ ਵਿਗੜਨ 'ਤੇ ਉਸ ਨੂੰ ਖਰੜ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਡਾਕਟਰਾਂ ਵਲੋਂ ਮ੍ਰਿਤਕਾ ਦੇ ਕੋਰੋਨਾ ਵਾਇਰਸ ਸਬੰਧੀ ਟੈਸਟ ਲੈ ਗਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਔਰਤ ਦੀ ਮੌਤ ਬਾਰੇ ਭੇਤ ਖੁੱਲ੍ਹ ਸਕੇਗਾ ਕਿ ਉਸ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਜਾਂ ਫਿਰ ਕਿਸੇ ਹੋਰ ਬੀਮਾਰੀ ਕਾਰਨ।
 


author

Babita

Content Editor

Related News