ਖਰੜ-ਲਾਂਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ''ਤੇ ਲੱਗਦਾ ਜਾਮ, ਲੋਕ ਪਰੇਸ਼ਾਨ

Wednesday, Sep 30, 2026 - 03:01 PM (IST)

ਖਰੜ-ਲਾਂਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ''ਤੇ ਲੱਗਦਾ ਜਾਮ, ਲੋਕ ਪਰੇਸ਼ਾਨ

ਖਰੜ (ਅਮਰਦੀਪ) : ਖਰੜ-ਲਾਂਡਰਾਂ ਰੋਡ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਰੋਜਾਨਾ ਸ਼ਾਮ ਨੂੰ ਭਾਰੀ ਜਾਮ ਲੱਗਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਇਸ ਦੌਰਾਨ ਕਈ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਨਜ਼ਰ ਆਈਆਂ। ਇਲਾਕਾ ਵਾਸੀਆਂ ਅਨੁਸਾਰ ਭਾਰਤਮਾਲਾ ਪ੍ਰਾਜੈਕਟ ਤਹਿਤ ਭਾਰੀ ਵਾਹਨਾਂ ਲਈ ਹਾਈਵੇ ਬਣ ਕੇ ਚਾਲੂ ਹੋ ਚੁੱਕਾ ਹੈ।

ਇਸ ਦੇ ਬਾਵਜੂਦ ਕਈ ਭਾਰੀ ਵਾਹਨ ਬਜਹੇੜੀ ਟੋਲ ਬਚਾਉਣ ਲਈ ਲਾਂਡਰਾਂ ਰੋਡ ਰਾਹੀਂ ਲੰਘਦੇ ਹਨ, ਜਿਸ ਕਾਰਨ ਖ਼ਾਸ ਕਰਕੇ ਸ਼ਾਮ ਸਮੇਂ ਆਵਾਜਾਈ ਦਾ ਦਬਾਅ ਵਧ ਜਾਂਦਾ ਹੈ ਅਤੇ ਰੋਜ਼ਾਨਾ ਜਾਮ ਦੀ ਸਥਿਤੀ ਬਣ ਜਾਂਦੀ ਹੈ। ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਤੋਲੇ ਮਾਜਰੀਆ, ਭਾਜਪਾ ਆਗੂ ਨਰਿੰਦਰ ਸਿੰਘ ਰਾਣਾ ਤੇ ਪਵਨ ਮਨੋਚਾ ਨੇ ਖਰੜ ਦੇ ਐੱਸ. ਡੀ. ਐੱਮ. ਤੋਂ ਮੰਗ ਕੀਤੀ ਹੈ ਕਿ ਲਾਂਡਰਾਂ ਰੋਡ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ ਨੂੰ ਭਾਰਤਮਾਲਾ ਹਾਈਵੇ ਰਾਹੀਂ ਜਾਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਲਾਂਡਰਾਂ ਰੋਡ ’ਤੇ ਆਵਾਜਾਈ ਦਾ ਦਬਾਅ ਘਟਾਇਆ ਜਾ ਸਕੇ ਅਤੇ ਲੋਕਾਂ, ਖਾਸ ਕਰਕੇ ਐਂਬੂਲੈਂਸਾਂ ਨੂੰ ਜਾਮ ਵਿੱਚ ਫਸਣ ਤੋਂ ਰਾਹਤ ਮਿਲ ਸਕੇ। 


author

Babita

Content Editor

Related News