ਖੰਨਾ 'ਚ ਬੱਸ ਪਲਟੀ, ਔਰਤ ਦੀ ਮੌਤ, 20 ਸਵਾਰੀਆਂ ਜ਼ਖਮੀਂ

Thursday, Aug 30, 2018 - 10:37 AM (IST)

ਖੰਨਾ 'ਚ ਬੱਸ ਪਲਟੀ, ਔਰਤ ਦੀ ਮੌਤ, 20 ਸਵਾਰੀਆਂ ਜ਼ਖਮੀਂ

ਈਸੜੂ (ਬੈਨੀਪਾਲ, ਬਿਪਨ) : ਇੱਥੇ ਵੀਰਵਾਰ ਸਵੇਰ ਮਾਲੇਰਕੋਟਲਾ ਤੋਂ ਖੰਨਾ ਵੱਲ ਨੂੰ ਆ ਰਹੀ ਪ੍ਰਾਈਵੇਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਬੱਸ ਪਿੰਡ ਫੈਜਗਾੜ ਨਰਸਿੰਗ ਕਾਲਜ ਕੋਲ ਦਰੱਖਤ ਦੇ ਗਿਰੇ ਹੋਏ ਤਣੇ ਤੋਂ ਬਚਦੀ ਹੋਈ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਟਕਰਾ ਗਈ ਅਤੇ ਪਲਟ ਗਈ। ਇਸ ਹਾਦਸੇ ਕਾਰਨ ਸਵੇਰ ਦੀ ਸੈਰ ਕਰ ਰਹੀਆਂ ਕੋਟਲਾ ਡੱਕ ਪਿੰਡ ਦੀਆਂ 2 ਔਰਤਾਂ ਤੇ ਇਹ ਬੱਸ ਜਾ ਚੜ੍ਹੀ, ਜਿਸ ਦੇ ਕਾਰਨ ਕਿਰਨਜੀਤ ਕੌਰ 52 ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬੱਸ 'ਚ ਬੈਠੀਆ ਸਵਾਰੀਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਤੇ ਹਸਪਤਾਲ ਭੇਜਿਆ ਗਿਆ। ਮੌਕੇ 'ਤੇ ਪੁੱਜੇ ਈਸੜੂ ਚੌਂਕੀ ਇੰਚਾਰਜ ਬਲਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ 20 ਦੇ ਕਰੀਬ ਬੱਸ 'ਚ ਬੈਠੀਆਂ ਸਵਾਰੀਆਂ ਜ਼ਖਮੀਂ ਹੋ ਗਈਆਂ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ ਤੇ ਬੱਸ ਦੇ ਪਲਟਣ ਕਰਨ ਖੰਨਾ ਮਾਲੇਰਕੋਟਲਾ ਰੋਡ ਵੀ ਜਾਮ ਲੱਗਣ ਕਾਰਨ ਬੰਦ ਹੋ ਗਿਆ ਸੀ, ਜਿਸ ਨੂੰ ਪੁਲਸ ਨੇ ਬੜੀ ਮੁਸਤੈਦੀ ਖੁੱਲ੍ਹਵਾਇਆ।


Related News