ਵਿਆਹੁਤਾ ਔਰਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ
Friday, Jun 16, 2023 - 11:59 AM (IST)
 
            
            ਮਾਛੀਵਾਡ਼ਾ ਸਾਹਿਬ (ਟੱਕਰ, ਸਚਦੇਵਾ) : ਪਿੰਡ ਫਤਹਿਗੜ੍ਹ ਬੇਟ ਦੇ ਵਾਸੀ ਕੇਵਲ ਕੁਮਾਰ ਦੀ ਪਤਨੀ ਮਨਦੀਪ ਕੌਰ (30) ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਕੇਵਲ ਕੁਮਾਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਪਤਨੀ ਮਨਦੀਪ ਕੌਰ ਘਰ ਦੀ ਛੱਤ ’ਤੇ ਕੁੱਝ ਕੰਮ ਕਰ ਰਹੀ ਸੀ।
ਜਦੋਂ ਕਿਨਾਰੇ ਨੇੜੇ ਆਈ ਤਾਂ ਪੈਰ ਫਿਸਲਣ ਕਾਰਨ ਉਹ ਜ਼ਮੀਨ ’ਤੇ ਆ ਡਿੱਗੀ। ਉਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉੱਥੇ ਉਹ ਦਮ ਤੋੜ ਗਈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਮ੍ਰਿਤਕ ਵਿਆਹੁਤਾ ਮਨਦੀਪ ਕੌਰ ਆਪਣੇ ਪਿੱਛੇ 3 ਛੋਟੇ-ਛੋਟੇ ਬੱਚੇ ਛੱਡ ਗਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            