ਰੱਖੜੀ ਮੌਕੇ ਚਾਵਾਂ ਨਾਲ ਨਾਨੀ ਨੂੰ ਮਿਲਣ ਆਇਆ ਸੀ ਦੋਹਤਾ, ਜਦ ਘਰ ਪੁੱਜਾ ਤਾਂ ਹਾਲਾਤ ਵੇਖ ਰਹਿ ਗਿਆ ਦੰਗ
Monday, Aug 03, 2020 - 08:46 PM (IST)
ਭੋਗਪੁਰ (ਰਾਜੇਸ਼ ਸੂਰੀ)— ਭੋਗਪੁਰ ਸ਼ਹਿਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਰੱਖੜੀ ਦੇ ਤਿਉਹਾਰ ਮੌਕੇ ਆਪਣੀ ਨਾਨੀ ਨੂੰ ਮਿਲਣ ਲਈ ਆਏ ਦੋਹਤੇ ਨੂੰ ਕਮਰੇ 'ਚੋਂ ਨਾਨੀ ਦੀ ਲਾਸ਼ ਬੈੱਡ 'ਤੇ ਪਈ ਮਿਲੀ। ਮਿਲੀ ਜਾਣਕਾਰੀ ਮੁਤਾਬਕ ਭੋਗਪੁਰ ਸ਼ਹਿਰ 'ਚ ਥਾਣੇ ਸਾਹਮਣੇ ਵਾਲੀ ਗਲੀ 'ਚ ਰਿਟਾਇਡ ਸਰਕਾਰੀ ਅਧਿਆਪਕਾ ਗੁਰਬਖਸ਼ ਕੌਰ ਪਤਨੀ ਲੇਟ ਗੁਰਮੇਜ਼ ਸਿੰਘ ਵਾਸੀ ਮੁਹੱਲਾ ਜੱਟਾਂ ਦਾ ਘਰ ਹੈ। ਗੁਰਬਖਸ਼ ਕੌਰ ਦੀਆਂ ਦੋ ਬੇਟੀਆਂ ਵਿਦੇਸ਼ 'ਚ ਰਹਿੰਦੀਆਂ ਹਨ ਅਤੇ ਇਕ ਬੇਟੀ ਪਰਮਜੀਤ ਕੌਰ ਭੋਗਪੁਰ 'ਚ ਵੱਖਰੇ ਮਕਾਨ 'ਚ ਰਹਿ ਰਹੀ ਹੈ।
ਇਹ ਵੀ ਪੜ੍ਹੋ: ਗਰੀਬਾਂ ਨੇ ਹੀ ਬਣਾਈ ਸੀ ਜ਼ਹਿਰੀਲੀ ਸ਼ਰਾਬ ਤੇ ਗਰੀਬਾਂ ਨੇ ਹੀ ਪੀ ਕੇ ਦਿੱਤੀ ਜਾਨ
ਪਰਮਜੀਤ ਕੌਰ ਦਾ ਪੁੱਤਰ ਅੱਜ ਰੱਖੜੀ ਮੌਕੇ ਆਪਣੀ ਨਾਨੀ ਨੂੰ ਮਿਲਣ ਲਈ ਨਾਨੀ ਦੇ ਘਰ ਆਇਆ ਸੀ। ਜਦੋਂ ਉਹ ਆਪਣੀ ਨਾਨੀ ਦੇ ਘਰ ਅੱਗੇ ਪੁੱਜਾ ਤਾਂ ਘਰ ਦੇ ਮੁੱਖ ਗੇਟ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ। ਲੜਕਾ ਕੁੰਡੀ ਖੋਲ੍ਹ ਕੇ ਅੰਦਰ ਗਿਆ ਤਾਂ ਨਾਨੀ ਗੁਰਬਖਸ਼ ਕੌਰ ਦਾ ਕਮਰਾ ਜੋ ਕਿ ਘਰ ਦੀ ਪਹਿਲੀ ਮੰਜ਼ਿਲ 'ਤੇ ਸੀ, ਉਸ ਨੂੰ ਵੀ ਬਾਹਰੋਂ ਕੁੰਡੀ ਲੱਗੀ ਹੋਈ ਸੀ। ਉਹ ਜਦੋਂ ਕਮਰੇ ਅੰਦਰ ਦਾਖ਼ਲ ਹੋਇਆ ਤਾਂ ਨਾਨੀ ਗੁਰਬਖਸ਼ ਕੌਰ ਦੀ ਲਾਸ਼ ਬੈੱਡ 'ਤੇ ਲਾਸ਼ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਤੁਰੰਤ ਇਸ ਦੀ ਸੂਚਨਾ ਆਪਣੀ ਮਾਂ ਪਰਮਜੀਤ ਕੌਰ ਨੂੰ ਦਿੱਤੀ। ਜਦੋਂ ਪਰਮਜੀਤ ਕੌਰ ਅਪਣੀ ਮਾਤਾ ਦੇ ਘਰ ਪੁੱਜੀ ਤਾਂ ਰੋਣ ਦੀਆਂ ਆਵਾਜ਼ਾਂ ਸੁੱਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਥਾਣਾ ਭੋਗਪੁਰ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 2 ਮੌਤਾਂ ਹੋਣ ਦੇ ਨਾਲ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ
ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਖੀ ਜਰਨੈਲ ਸਿੰਘ ਪੁਲਸ ਪਾਰਟੀ ਨਾਲ ਪਮ੍ਰਤਕਾ ਦੇ ਘਰ ਪੁੱਜੇ ਅਤੇ ਇਸ ਮਾਮਲੇ ਸਬੰਧੀ ਉੱਚ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਾਣਕਾਰੀ ਮਿਦੇ ਹੀ ਐੱਸ. ਪੀ. (ਜਾਂਚ) ਸਰਬਜੀਤ ਸਿੰਘ ਬਾਹੀਆ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਲੈ ਕੇ ਮ੍ਰਿਤਕਾ ਦੇ ਘਰ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੇ ਘਰ ਜਾਂ ਕਮਰੇ 'ਚ ਕੋਈ ਵੀ ਸਾਮਾਨ ਨਹੀਂ ਖਿਲਰਿਆ ਸੀ। ਲੋਕਾਂ ਅਨੁਸਾਰ ਮ੍ਰਿਤਕਾ ਗੁਰਬਖਸ਼ ਕੌਰ ਨੂੰ ਬ੍ਰੇਨ ਹੈਮਰੇਜ ਦੀ ਬੀਮਾਰੀ ਹੋਣ ਦਾ ਸ਼ੱਕ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਮ੍ਰਿਤਕਾ ਦੇ ਘਰ ਦੇ ਆਸਪਾਸ ਅਤੇ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗਾਂ ਦੀ ਜਾਂਚ ਲਈ ਟੀਮਾਂ ਬਣਾਇਆਂ ਗਈਆਂ ਹਨ। ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪ੍ਰੇਮੀ ਨੇ ਵਾਇਰਲ ਕੀਤੀਆਂ ਸਨ ਪ੍ਰੇਮਿਕਾ ਦੀਆਂ ਅਸ਼ਲੀਲ ਤਸਵੀਰਾਂ, ਹੁਣ ਦੋਹਾਂ ਨੇ ਮਿਲ ਕੇ ਕੀਤਾ ਇਹ ਨਵਾਂ ਕਾਰਾ
ਘਰ ਅੰਦਰ ਕਿਸੇ ਤਰ੍ਹਾਂ ਦੇ ਹਮਲੇ ਦੇ ਕੋਈ ਸਬੂਤ ਨਹੀਂ: ਐੱਸ. ਪੀ. ਬਾਹੀਆ
ਇਸ ਮਾਮਲੇ ਸਬੰਧੀ ਜਾਂਚ ਲਈ ਪੁੱਜੇ ਐੱਸ. ਪੀ. ਜਾਂਚ ਸਰਵਜੀਤ ਸਿੰਘ ਬਾਹੀਆਂ ਨੇ 'ਜਗ ਬਾਣੀ' ਨਾਲ ਗੱਲ ਕਰਦੇ ਦੱਸਿਆ ਹੈ ਕਿ ਮ੍ਰਿਤਕਾ ਦੇ ਕਮਰੇ ਜਾਂ ਘਰ ਅੰਦਰ ਕਿਸੇ ਤਰ•ਾਂ ਦੇ ਹਮਲੇ ਦੇ ਸਬੂਤ ਨਹੀ ਹੈ। ਪੁਲਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕਾ ਦੇ ਕਮਰੇ ਅਤੇ ਘਰ ਦੇ ਗੇਟ ਨੂੰ ਬਾਹਰੋਂ ਲੱਗੇ ਕੁੰਡੇ ਜਾਂਚ ਦੀ ਵਿਸ਼ਾ ਹਨ।
ਇਹ ਵੀ ਪੜ੍ਹੋ: ਰੱਖੜੀ ਵਾਲੇ ਦਿਨ ਬੁੱਝਿਆ ਘਰ ਦਾ ਚਿਰਾਗ, ਦੋ ਭੈਣਾਂ ਦੇ ਸਿਰ ਤੋਂ ਉੱਠਿਆ ਭਰਾ ਦਾ ਸਾਇਆ