ਫਾਜ਼ਿਲਕਾ: ਨਹਿਰ ''ਚ ਡਿੱਗੀ ਬਲੈਰੋ ਗੱਡੀ, ਮਹਿਲਾ ਦੀ ਮੌਤ (ਤਸਵੀਰਾਂ)

Tuesday, Nov 14, 2017 - 06:35 PM (IST)

ਫਾਜ਼ਿਲਕਾ: ਨਹਿਰ ''ਚ ਡਿੱਗੀ ਬਲੈਰੋ ਗੱਡੀ, ਮਹਿਲਾ ਦੀ ਮੌਤ (ਤਸਵੀਰਾਂ)

ਫਾਜ਼ਿਲਕਾ(ਸੇਤੀਆ)— ਫਾਜ਼ਿਲਕਾ ਦੀ ਖੂਈ-ਖੇੜਾ ਨਹਿਰ 'ਚ ਬਲੈਰੋ ਗੱਡੀ ਦੇ ਡਿੱਗਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਇਕ ਮਹਿਲਾ ਦੀ ਮੌਤ ਹੋਣ ਦੀ ਵੀ ਖਬਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ। ਇਸ ਦੌਰਾਨ ਬਲੈਰੋ ਗੱਡੀ ਨੂੰ ਨਹਿਰ 'ਚੋਂ ਕੱਢਣ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। 

PunjabKesari
ਮਿਲੀ ਜਾਣਕਾਰੀ ਮੁਤਾਬਕ ਸੁਧੀਰ ਕੁਮਾਰ ਨਾਂ ਦਾ ਵਿਅਕਤੀ ਆਪਣੀ ਪਤਨੀ ਦੀਪਿਕਾ ਦੇ ਨਾਲ ਪਿੰਡ ਕਟੇਰਾ ਫਾਜ਼ਿਲਕਾ ਤੋਂ ਬਲੈਰੋ ਗੱਡੀ 'ਤੇ ਆ ਰਿਹਾ ਸੀ ਕਿ ਅਚਾਨਕ ਗੱਡੀ ਬੇਕਾਬੂ ਹੋ ਕੇ ਖੂਈ-ਖੇੜਾ 'ਚ ਪੈਂਦੀ ਨਹਿਰ 'ਚ ਡਿੱਗ ਗਈ। ਇਸ ਦੌਰਾਨ ਦੀਪਿਕਾ ਦੀ ਡੁੱਬਣ ਨਾਲ ਮੌਤ ਹੋ ਗਈ ਜਦਕਿ ਸੁਧੀਰ ਨੂੰ ਬਚਾ ਲਿਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ।


Related News