ਪਾਣੀ ਦੀ ਟੈਂਕੀ 'ਤੇ ਚੜ੍ਹੀ ਔਰਤ ਨੇ ਪੁਲਸ ਨੂੰ ਪਾਈਆਂ ਭਾਜੜਾਂ! ਜਾਣੋ ਪੂਰਾ ਮਾਮਲਾ

Friday, Jul 26, 2024 - 08:06 AM (IST)

ਜਲਾਲਾਬਾਦ (ਆਦਰਸ਼, ਜਤਿੰਦਰ)– ਪੁਲਸ ਚੌਕੀ ਘੁਬਾਇਆ ਦੇ ਅਧੀਨ ਪੈਂਦੇ ਪਿੰਡ ਟਾਹਲੀ ਵਾਲਾ ਦੀ ਇਕ ਮਹਿਲਾ ਦੀਆਂ ਦੁਕਾਨਾਂ ’ਤੇ ਪਿੰਡ ਦੀ ਇਕ ਧਿਰ ਵੱਲੋਂ ਕਬਜ਼ਾ ਕਰ ਲਿਆ ਗਿਆ ਤਾਂ ਔਰਤ ਇਨਸਾਫ਼ ਦੀ ਮੰਗ ਕਰਦਿਆਂ ਪੈਣੀ ਵਾਲੀ ਟੈਂਕੀ 'ਤੇ ਜਾ ਚੜ੍ਹੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਦੀ ਇਕ ਧਿਰ ਵੱਲੋਂ ਕੁੱਝ ਸਮਾਂ ਪਹਿਲਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੀੜਤ ਔਰਤ ਤੇ ਉਸ ਦੇ ਪਤੀ ਵੱਲੋਂ ਮਾਨਯੋਗ ਆਦਲਤ ’ਚ ਸਟੇਅ ਆਡਰ ਦਾਇਰ ਕੀਤਾ ਗਿਆ ਸੀ ਅਤੇ ਜੋ ਕਿ ਮਾਮਲਾ ਵਿਚਾਰ ਅਧੀਨ ਚੱਲ ਰਿਹਾ ਸੀ ਤਾਂ ਵਿਰੋਧੀ ਧਿਰ ਆਪਣੀ ਜੋਰ ਦਿਖਾਉਂਦੇ ਹੋਏ ਪਿਛਲੇ ਲਗਭਗ 1 ਮਹੀਨੇ ਤੋਂ ਦੁਕਾਨਾਂ ’ਤੇ ਕਬਜ਼ਾ ਕੀਤਾ ਜਾ ਰਿਹਾ ਸੀ ਤਾਂ ਔਰਤ ਵੱਲੋਂ ਵਾਰ-ਵਾਰ ਕੋਰਟ ਦਾ ਰੁੱਖ ਕੀਤਾ ਗਿਆ ਅਤੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਇੰਨਸਾਫ ਦੀ ਮੰਗ ਲਈ ਮਿਲੀ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀ ਲਈ। 

ਇਹ ਖ਼ਬਰ ਵੀ ਪੜ੍ਹੋ - 3 ਧੀਆਂ ਦੇ ਪਿਓ ਨੇ ਪਤਨੀ ਦੀ ਸਹੇਲੀ ਨਾਲ ਮਿਟਾਈ ਹਵਸ, ਫ਼ਿਰ ਵੀਡੀਓ ਬਣਾ ਕੇ...

ਵਿਰੋਧੀ ਧਿਰ ਵੱਲੋਂ ਜਦੋਂ ਬੀਤੇ ਦਿਨੀਂ ਦੁਕਾਨਾਂ ’ਤੇ ਲੈਂਟਰ ਪਾਇਆ ਗਿਆ ਤਾਂ ਉਸ ਔਰਤ ਨੇ ਪੁਲਸ ਤੋਂ ਖਫਾ ਹੋ ਕੇ ਇੰਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਪੰਜਾਬ ਪੁਲਸ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ । ਇੰਨਸਾਫ ਦੀ ਮੰਗ ਲਈ ਪਾਣੀ ਵਾਲੀ ਵੱਲੋਂ ਟੈਂਕੀ ਤੋਂ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪਾਈ ਗਈ ਹੈ ਅਤੇ ਪੁਲਸ ਪ੍ਰਸਾਸ਼ਨ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਪੀੜਤ ਮਹਿਲਾ ਗੁਰਮੀਤ ਕੌਰ ਪਤਨੀ ਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਦੀ ਮਾਲਕੀ ਤੇ ਕਬਜ਼ੇ ਵਾਲੀ 2 ਕਨਾਲ  ਜ਼ਮੀਨ ਹੈ ਅਤੇ ਪਿੰਡ ਦੀ ਇਕ ਧਿਰ ’ਤੇ ਜ਼ਮੀਨ ’ਤੇ ਲਗਭਗ 5-6 ਸਾਲ ਪਹਿਲਾਂ ਕਬਜ਼ਾ ਕਰਨਾ ਚਾਹੁੰਦੀ ਸੀ ਅਤੇ ਉਨ੍ਹਾਂ ਦੇ ਵੱਲੋਂ ਮਾਨਯੋਗ ਅਦਾਲਤ ਜਲਾਲਾਬਾਦ ਤੋਂ ਸਟੇਅ ਆਰਡਰ ਲਿਆ ਹੈ ਅਤੇ ਫਿਰ ਵੀ ਪਿਛਲੇ ਇਕ ਮਹੀਨੇ ਤੋਂ ਵਿਰੋਧੀ ਧਿਰ ਧੱਕੇ ਨਾਲ ਉਨ੍ਹਾਂ ਦੀ ਜ਼ਮੀਨ ’ਤੇ ਦੁਕਾਨਾਂ ਦੀ ਉਸਾਰੀ ਕਰ ਰਹੀ ਹੈ ਅਤੇ ਰਾਤ ਦੇ ਹਨੇਰੇ ’ਚ ਸ਼ਟਰ ਵੀ ਲਗਾਏ ਗਏ ਹਨ। ਪੀੜਤ ਜੀਤਾ ਸਿੰਘ ਨੇ ਕਿਹਾ ਅਜਿਹੀਆ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਵਾਰ ਵਾਰ ਪੁਲਸ ਪ੍ਰਸਾਸ਼ਨ ਦੇ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਪੁਲਸ ਨੇ ਉਨ੍ਹਾਂ ਦੇ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ ਅਤੇ ਜਦੋਂ ਅੱਜ ਦੁਕਾਨਾਂ ’ਤੇ ਵਿਰੋਧੀ ਧਿਰ ਵੱਲੋਂ ਲੈਂਟਰ ਪਾਇਆ ਗਿਆ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਵੱਲੋਂ ਪੰਜਾਬ ਪੁਲਸ ਦੀ ਹੈਲਪ ਲਾਇਨ ਨੰਬਰ 112 ’ਤੇ ਵੀ ਕਾਲ ਕੀਤੀ ਗਈ ਪਰ ਕਿਸੇ ਵੀ ਪੁਲਸ ਅਧਿਕਾਰੀ ਨੇ ਮੌਕੇ ’ਤੇ ਆ ਕੇ ਕਬਜ਼ਾ ਨਹੀ ਰੁਕਾਵਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋ ਇੰਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ’ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਪੀੜਤ ਮਹਿਲਾ ਦੇ ਪਤੀ ਜੀਤਾ ਸਿੰਘ ਨੇ ਪੰਜਾਬ ਸਰਕਾਰ ਤੇ ਪੁਲਸ ਪ੍ਰਸਾਸ਼ਨ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਸਟੇਅ ਆਰਡਰ ਦੀ ਉਲਘੰਣਾ ਸਣੇ ਧੱਕੇ ਨਾਲ ਜ਼ਮੀਨ ’ਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਇਹ ਖ਼ਬਰ ਵੀ ਪੜ੍ਹੋ - ਬਜਟ 'ਚ ਪੰਜਾਬ ਦੀ ਅਣਦੇਖੀ ਮਗਰੋਂ CM ਮਾਨ ਨੇ ਲੈ ਲਿਆ ਵੱਡਾ ਫ਼ੈਸਲਾ, MP ਕੰਗ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)

ਮੀਡੀਆ ਵੱਲੋਂ ਪਾਣੀ ਵਾਲੀ ਟੈਂਕੀ ’ਤੇ ਸੰਘਰਸ਼ ਕਰ ਰਹੀ ਮਹਿਲਾ ਗੁਰਮੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਕੋਲ ਸਾਰੇ ਕਾਗਜ਼-ਪੱਤਰ ਹਨ ਅਤੇ ਫਿਰ ਵੀ ਉਸ ਦੀਆਂ ਦੁਕਾਨਾਂ ’ਤੇ ਕਬਜ਼ਾ ਕੀਤਾ ਗਿਆ ਹੈ। ਮਹਿਲਾ ਨੇ ਕਿਹਾ ਕਿ ਜਿੰਨੀ ਦੇਰ ਤੱਕ ਅਜਿਹਾ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀ ਕੀਤੀ ਜਾਂਦੀ ਅਤੇ ਪੁਲਸ ਪ੍ਰਸਾਸ਼ਨ ਦੇ ਵੱਲੋਂ ਕਬਜ਼ਾ ਨਹੀ ਛੁਡਾਇਆ ਜਾਂਦਾ ਉਸ ਦੇ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀਆਂ ਵੱਲੋਂ ਟੈਂਕੀ ਤੋਂ ਹੇਠਾਂ ਉਤਰਨ ਲਈ ਕਿਹਾ ਜਾ ਰਿਹਾ ਸੀ ਪਰ ਖ਼ਬਰ ਲਿਖੇ ਜਾਣ ਤੱਕ ਔਰਤ ਆਪਣੀ ਮੰਗ ਤੇ ਟੱਸ ਤੋਂ ਮੱਸ ਨਹੀ ਹੋ ਰਹੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਪ੍ਰਸਾਸ਼ਨ ਵੱਡੀ ਗਿਣਤੀ ’ਚ ਮੌਜੂਦ ਸੀ ਤਾਂ ਕੋਈ ਵੀ ਅਣਸੁੱਖਾਵੀਂ ਘਟਨਾ ਨਾ ਵਾਪਰ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News