ਆਸ਼ਕ ਨਾਲ ਭੱਜ ਰਹੀ 2 ਬੱਚਿਆਂ ਦੀ ਮਾਂ ਰੰਗੇ ਹੱਥੀਂ ਫੜ੍ਹੀ, ਫਿਰ ਦੋਹਾਂ ਦਾ ਰੱਜ ਕੇ ਚੜ੍ਹਿਆ ਕੁਟਾਪਾ
Saturday, Aug 12, 2023 - 12:22 PM (IST)
ਲੁਧਿਆਣਾ (ਗੌਤਮ) : ਰੇਲਵੇ ਸਟੇਸ਼ਨ ’ਤੇ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁੱਝ ਲੋਕਾਂ ਨੇ ਔਰਤ ਅਤੇ ਉਸ ਦੇ ਸਾਥੀ ਨੂੰ ਫੜ੍ਹ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਨੂੰ ਦੇਖ ਕੇ ਥਾਣਾ ਜੀ. ਆਰ. ਪੀ. ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਔਰਤ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ। ਮੌਕੇ ’ਤੇ ਮੌਜੂਦ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਔਰਤ ਸਿੱਖ ਪਰਿਵਾਰ ਦੀ ਹੈ ਅਤੇ ਉਸ ਦੇ 2 ਬੱਚੇ ਹਨ, ਜਦੋਂ ਕਿ ਨੌਜਵਾਨ ਮੁਸਲਿਮ ਭਾਈਚਾਰੇ ਦਾ ਹੈ। ਪਛਾਣ ਛੁਪਾਉਣ ਲਈ ਬੁਰਕਾ ਪਾ ਕੇ ਭੱਜ ਰਹੇ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਔਰਤ ਵੀਰਵਾਰ ਨੂੰ ਬੱਚਿਆਂ ਨੂੰ ਛੱਡ ਕੇ ਗਈ ਸੀ, ਜਿਸ ਦੇ ਸਬੰਧ ’ਚ ਪਰਿਵਾਰ ਨੇ ਥਾਣਾ ਟਿੱਬਾ ’ਚ ਸ਼ਿਕਾਇਤ ਦਿੱਤੀ ਸੀ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਸੀ।
ਇਹ ਵੀ ਪੜ੍ਹੋ : ਨਸ਼ੇੜੀ ਪਿਓ ਤੇ ਧੀ ਦੀ ਲੜਾਈ 'ਚ ਇਹ ਸਭ ਵੀ ਹੋ ਜਾਵੇਗਾ, ਕਿਸੇ ਨੂੰ ਨਾ ਹੋਇਆ ਯਕੀਨ
ਔਰਤ ਦੀ ਭਾਲ ਕਰਨ ’ਤੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਉਨ੍ਹਾਂ ਦੇ ਘਰ ਨੇੜੇ ਰਹਿੰਦੇ ਇਕ ਮੁਸਲਿਮ ਨੌਜਵਾਨ ਨਾਲ ਫ਼ਰਾਰ ਹੋ ਗਈ ਹੈ, ਜਿਸ ’ਤੇ ਉਸ ਨੇ ਨੌਜਵਾਨਾਂ ਦਾ ਫੋਨ ਨੰਬਰ ਪੁਲਸ ਨੂੰ ਦੇ ਦਿੱਤਾ। ਸ਼ੁੱਕਰਵਾਰ ਨੂੰ ਪੁਲਸ ਨੂੰ ਮੋਬਾਇਲ ਲੋਕੇਸ਼ਨ ਤੋਂ ਪਤਾ ਲੱਗਾ ਕਿ ਦੋਵੇਂ ਰੇਲਵੇ ਸਟੇਸ਼ਨ ’ਤੇ ਹਨ ਅਤੇ ਪੁਲਸ ਨੂੰ ਸੂਚਨਾ ਮਿਲੀ ਕਿ ਦੋਵੇਂ ਹਾਵੜਾ ਐਕਸਪ੍ਰੈੱਸ ’ਚ ਸਵਾਰ ਹੋ ਕੇ ਬਿਹਾਰ ਵੱਲ ਜਾ ਰਹੇ ਹਨ, ਜਿਸ ’ਤੇ ਮਹਿਲਾ ਦੇ ਪਰਿਵਾਰਕ ਮੈਂਬਰ ਰੇਲਵੇ ਸਟੇਸ਼ਨ ’ਤੇ ਪਹੁੰਚੇ ਅਤੇ ਦੋਹਾਂ ਨੂੰ ਫੜ੍ਹ ਲਿਆ।
ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ 3 ਮਿੰਟ ਤੱਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ, ਸ਼ੱਕੀ ਇਲਾਕਿਆਂ ਨੂੰ ਕੀਤਾ ਗਿਆ ਸੀਲ
ਇਸ ਦੌਰਾਨ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਹਾਂ ਦੀ ਕਾਫੀ ਕੁੱਟਮਾਰ ਕੀਤੀ, ਜਿਸ ’ਤੇ ਥਾਣਾ ਜੀ. ਆਰ. ਪੀ. ਨੇ ਦੋਵਾਂ ਨੂੰ ਆਪਣੀ ਹਿਰਾਸਤ ’ਚ ਲੈ ਕੇ ਥਾਣਾ ਟਿੱਬਾ ਦੀ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਟਿੱਬਾ ਦੇ ਇੰਚਾਰਜ ਇੰਸ. ਲਵਦੀਪ ਸਿੰਘ ਨੇ ਦੱਸਿਆ ਕਿ ਔਰਤ ਦੇ ਪਰਿਵਾਰ ਵਾਲਿਆਂ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਪਹਿਲਾਂ ਨੌਜਵਾਨ ਨੂੰ ਫੋਨ ਕਰ ਕੇ ਥਾਣੇ ਆਉਣ ਲਈ ਕਿਹਾ ਤਾਂ ਉਸ ਨੇ ਬਹਾਨਾ ਬਣਾਇਆ ਪਰ ਬਾਅਦ ’ਚ ਪਤਾ ਲੱਗਣ ’ਤੇ ਮਹਿਲਾ ਦੇ ਪਰਿਵਾਰਕ ਮੈਂਬਰ ਵੀ ਉਸ ਨੂੰ ਲੱਭਦੇ ਹੋਏ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ