Spa ਸੈਂਟਰ ਤੋਂ ਵਾਪਸ ਪਰਤ ਰਹੀ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਮੱਥੇ 'ਤੇ ਮਾਰਿਆ Iphone

Friday, Jan 05, 2024 - 01:19 PM (IST)

Spa ਸੈਂਟਰ ਤੋਂ ਵਾਪਸ ਪਰਤ ਰਹੀ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਮੱਥੇ 'ਤੇ ਮਾਰਿਆ Iphone

ਲੁਧਿਆਣਾ (ਰਿਸ਼ੀ) : ਸ਼ਹਿਰ ਦੇ ਥਾਣਾ ਦੁੱਗਰੀ 'ਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਇਕ ਔਰਤ ਨੇ ਆਪਣੇ ਪਤੀ 'ਤੇ ਕੁੱਟਮਾਰ ਦੇ ਦੋਸ਼ ਲਾਏ। ਉਕਤ ਔਰਤ ਨੇ ਦੇਰ ਰਾਤ ਮੈਡੀਕਲ ਕਰਵਾ ਕੇ ਥਾਣਾ ਦੁੱਗਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਜ਼ਖਮੀ ਹੋਏ ਔਰਤ ਖ਼ੁਸ਼ੀ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਹੈ।

ਉਸ ਦਾ ਦੋਸ਼ ਹੈ ਕਿ ਵੀਰਵਾਰ ਰਾਤ ਨੂੰ ਉਹ ਆਪਣੀ ਭੈਣ ਨਾਲ ਸਪਾ ਸੈਂਟਰ ਤੋਂ ਵਾਪਸ ਘਰ ਜਾ ਰਹੀ ਸੀ। ਇਸ ਦੌਰਾਨ ਰਾਹ 'ਚ ਉਸ ਦੇ ਪਤੀ ਨੇ ਉਸ ਨੂੰ ਰੋਕ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਕਰਨ 'ਤੇ ਪਤੀ ਨੇ ਆਈਫੋਨ ਉਸ ਦੇ ਮੱਥੇ 'ਚ ਮਾਰਿਆ ਅਤੇ ਫ਼ਰਾਰ ਹੋ ਗਿਆ।

ਇਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News