ਪਤੀ ਨੂੰ ਤਲਾਕ ਦੇ ਕੇ ਆਸ਼ਿਕ ਨਾਲ ਕਰਵਾਇਆ ਵਿਆਹ, ਫਿਰ ਇਕ ਸਾਲ ਮਗਰੋਂ ਉਸ ਨੂੰ ਵੀ ਛੱਡ ਕੇ ਚਾੜ੍ਹ ''ਤਾ ਇਹ ਚੰਨ੍ਹ

01/08/2023 4:49:10 PM

ਜਲੰਧਰ (ਸੁਰਿੰਦਰ)–ਹੱਸਦਾ-ਖੇਡਦਾ ਪਰਿਵਾਰ ਛੱਡ ਕੇ ਵਿਆਹੁਤਾ ਨੇ ਪਤੀ ਨੂੰ ਤਲਾਕ ਦੇ ਕੇ ਆਸ਼ਿਕ ਨਾਲ ਵਿਆਹ ਕਰਵਾ ਲਿਆ। ਇਕ ਸਾਲ ਦੋਵੇਂ ਇਕੱਠੇ ਰਹੇ ਅਤੇ ਬਾਅਦ ਵਿਚ ਉਸ ਨੇ ਆਸ਼ਿਕ ਨੂੰ ਵੀ ਛੱਡ ਦਿੱਤਾ। ਆਪਣੇ ਆਸ਼ਿਕ ਨੂੰ ਲੱਭਣ ਲਈ ਵਿਆਹੁਤਾ ਉਸ ਦੇ ਘਰ ਵੀ ਗਈ ਪਰ ਉਹ ਉਥੇ ਨਹੀਂ ਮਿਲਿਆ ਤਾਂ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਗੁਆਂਢੀਆਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ।

ਜਾਣਕਾਰੀ ਦਿੰਦਿਆਂ ਸੋਨਮ (ਕਾਲਪਨਿਕ ਨਾਂ) ਨੇ ਦੱਸਿਆ ਕਿ ਜਿਸ ਮੁੰਡੇ ਨਾਲ ਉਸ ਦਾ ਵਿਆਹ ਹੋਇਆ, ਉਸ ਨੇ ਵਿਆਹ ਕਰਨ ਲਈ ਕਾਫ਼ੀ ਟਾਰਚਰ ਕੀਤਾ। ਮੁੰਡੇ ਨੇ ਕਿਹਾ ਕਿ ਉਹ ਉਸ ਦੇ ਪਤੀ ਨੂੰ ਜਾਨੋਂ ਮਾਰ ਦੇਵੇਗਾ ਅਤੇ ਉਸ ਦੇ ਦੋਵਾਂ ਬੱਚਿਆਂ ਨੂੰ ਵੀ, ਜਿਸ ਤੋਂ ਬਾਅਦ ਉਸ ਨੇ ਉਕਤ ਮੁੰਡੇ ਨਾਲ ਵਿਆਹ ਕਰਵਾ ਲਿਆ ਅਤੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ। ਆਪਣੇ ਦੋਵਾਂ ਬੱਚਿਆਂ ਨੂੰ ਵੀ ਛੱਡ ਦਿੱਤਾ। ਇਕ ਸਾਲ ਤੱਕ ਸਭ ਕੁਝ ਠੀਕ ਸੀ ਪਰ ਦੂਜੇ ਪਤੀ ਦੇ ਪਰਿਵਾਰ ਵਾਲੇ ਉਸ ਨੂੰ ਵਾਰ-ਵਾਰ ਭੜਕਾ ਰਹੇ ਸਨ ਕਿ ਮੈਨੂੰ (ਸੋਨਮ ਨੂੰ) ਛੱਡ ਦੇਵੇ। 2 ਦਿਨ ਪਹਿਲਾਂ ਉਸ ਦਾ ਪਤੀ ਆਪਣੇ ਘਰ ਗਿਆ ਪਰ ਵਾਪਸ ਨਹੀਂ ਆਇਆ। ਉਸ ਨੂੰ ਕਾਫ਼ੀ ਲੱਭਣ ਦੀ ਕੋਸ਼ਿਸ਼ ਕੀਤੀ। ਆਖਿਰ ਵਿਚ ਜਦੋਂ ਉਹ ਆਪਣੇ ਪਤੀ ਦੇ ਘਰ ਗਈ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਬੁਰਾ-ਭਲਾ ਕਿਹਾ ਗਿਆ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

PunjabKesari

ਸੋਨਮ ਨੇ ਕਿਹਾ ਕਿ ਹੁਣ ਮੇਰਾ ਪਤੀ ਜਿਸ ਦੇ ਕਹਿਣ ’ਤੇ ਉਸ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤਾ ਸੀ, ਉਹ ਵੀ ਮੇਰੇ ਨਾਲ ਨਹੀਂ ਰਹਿ ਰਿਹਾ। ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਲਈ ਮੇਰੀ ਸੱਸ, ਨਣਾਨ ਅਤੇ ਜੇਠ ਜ਼ਿੰਮੇਵਾਰ ਹੋਣਗੇ। ਹੈੱਡ ਕਾਂਸਟੇਬਲ ਜਸਵਿੰਦਰ ਨੇ ਦੱਸਿਆ ਕਿ ਵਿਆਹੁਤਾ ਦੀ ਸ਼ਿਕਾਇਤ ਬਸਤੀ ਬਾਵਾ ਖੇਲ ਥਾਣੇ ਵਿਚ ਆਈ ਹੈ। ਜਿਸ ਨੌਜਵਾਨ ’ਤੇ ਦੋਸ਼ ਲਾਏ ਜਾ ਰਹੇ ਹਨ, ਉਸਨੂੰ ਉਸਦੇ ਪਰਿਵਾਰ ਨੇ ਘਰੋਂ ਬੇਦਖਲ ਕੀਤਾ ਹੋਇਆ ਹੈ। ਵਿਆਹੁਤਾ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਉਸਦੇ ਪਤੀ ਨੂੰ ਲੱਭਿਆ ਜਾ ਰਿਹਾ ਹੈ। ਉਸਦੇ ਮਿਲਣ ’ਤੇ ਹੀ ਪਤਾ ਲੱਗੇਗਾ ਕਿ ਮਾਮਲਾ ਕੀ ਹੈ?

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਜ਼ੀਰਾ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News