ਪੁਲਸ ਛਾਪੇਮਾਰੀ ਦੌਰਾਨ ਬਾਰਿਸ਼ ਦੇ ਮੌਸਮ ''ਚ ਰੰਗਰਲੀਆਂ ਮਨਾਉਂਦੀ ਔਰਤ ਕਾਬੂ, ਦੋ ਵਿਅਕਤੀ ਫ਼ਰਾਰ

11/17/2017 5:07:52 AM

ਫਿਲੌਰ/ਅੱਪਰਾ (ਭਾਖੜੀ, ਦੀਪਾ)— ਅੱਪਰਾ ਦੇ ਕਰੀਬੀ ਇਕ ਪਿੰਡ 'ਚ ਬੀਤੀ ਰਾਤ ਪੈ ਰਹੀ ਮੱਠੀ-ਮੱਠੀ ਬਾਰਿਸ਼ ਦੌਰਾਨ ਰੰਗਰਲੀਆਂ ਮਨਾ ਰਹੇ ਮਰਦ ਪੁਲਸ ਛਾਪੇਮਾਰੀ ਦੌਰਾਨ ਫ਼ਰਾਰ ਹੋ ਗਏ, ਜਦਕਿ ਉਨ੍ਹਾਂ ਨਾਲ ਆਈ ਔਰਤ ਨੂੰ ਅੱਪਰਾ ਪੁਲਸ ਨੇ ਕਾਬੂ ਕਰ ਲਿਆ। ਰਾਤ ਸਮੇਂ ਛਾਪੇਮਾਰੀ ਕਰ ਕੇ ਔਰਤ ਨੂੰ ਕਾਬੂ ਕਰਨਾ ਤੇ ਸਾਰੇ ਹੀ ਕਥਿਤ ਦੋਸ਼ੀਆਂ ਨੂੰ ਬਿਨਾਂ ਕਾਰਵਾਈ ਕੀਤਿਆਂ ਛੱਡ ਦੇਣਾ ਕਈ ਸਵਾਲਾਂ ਨੂੰ ਜਨਮ ਦੇ ਰਿਹਾ ਹੈ, ਜਿਸ ਕਾਰਨ ਸਾਰਾ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਅੱਪਰਾ 'ਚ ਹੀ ਕੰਮ ਕਰਦੇ ਦੋ ਪ੍ਰਵਾਸੀ ਮਜ਼ਦੂਰ ਬੀਤੇ ਦਿਨ ਤੋਂ ਪੈ ਰਹੀ ਮੱਠੀ-ਮੱਠੀ ਬਾਰਿਸ਼ ਦਾ ਆਨੰਦ ਉਠਾਉਣ ਲਈ ਰਾਤ ਲਗਭਗ 10 ਵਜੇ ਅੱਪਰਾ ਦੇ ਨਜ਼ਦੀਕ ਇਕ ਪਿੰਡ ਦੀ ਹਵੇਲੀ 'ਚ ਆਪਣੇ ਕਿਸੇ ਮਿੱਤਰ ਕੋਲ ਇਕ ਔਰਤ ਨੂੰ ਛੋਟੇ ਹਾਥੀ 'ਚ ਸਵਾਰ ਹੋ ਕੇ ਲੈ ਗਏ, ਜਿੱਥੇ ਉਨ੍ਹਾਂ ਦਾ ਮਿੱਤਰ ਪ੍ਰਵਾਸੀ ਮਜ਼ਦੂਰ ਕੰਮ ਕਰਦਾ ਸੀ। ਇਸ ਗੱਲ ਦੀ ਭਿਣਕ ਪਿੰਡ ਦੇ ਗੁਆਂਢੀ ਨੂੰ ਲੱਗ ਗਈ, ਜਿਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ। ਰੰਗਰਲੀਆਂ ਮਨਾ ਰਹੇ ਉਕਤ ਪ੍ਰੇਮੀਆਂ ਨੂੰ ਜਦੋਂ ਪਤਾ ਚੱਲਿਆ ਉਨ੍ਹਾਂ ਦੀ ਕਰਤੂਤ ਦੀ ਭਿਣਕ ਪੁਲਸ ਨੂੰ ਲੱਗ ਚੁੱਕੀ ਹੈ ਤੇ ਪੁਲਸ ਹਵੇਲੀ ਦੇ ਬਾਹਰ ਆ ਚੁੱਕੀ ਹੈ ਤਾਂ ਉਹ ਦੋਨੋਂ ਮਰਦ ਪ੍ਰੇਮੀ ਆਪਣਾ ਛੋਟਾ ਹਾਥੀ ਛੱਡ ਕੇ ਫ਼ਰਾਰ ਹੋ ਗਏ, ਜਦਕਿ ਉਨ੍ਹਾਂ ਨਾਲ ਆਈ ਉਕਤ ਔਰਤ ਨੂੰ ਪੁਲਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਗੁਆਂਢੀਆਂ ਵੱਲੋਂ ਉਨ੍ਹਾਂ ਦੇ ਛੋਟੇ ਹਾਥੀ ਦੀ ਭੰਨ-ਤੋੜ ਵੀ ਕੀਤੀ ਗਈ।
ਕਾਬੂ ਔਰਤ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਉਕਤ ਫ਼ਰਾਰ ਦੋਸ਼ੀਆਂ ਨੂੰ ਪੁਲਸ ਚੌਕੀ ਵਿਖੇ ਹਾਜ਼ਰ ਹੋਣ ਲਈ ਕਿਹਾ ਗਿਆ ਪਰ ਉਕਤ ਸਾਰੇ ਦੋਸ਼ੀਆਂ ਨੂੰ ਬਿਨਾਂ ਕਿਸੇ ਕਾਰਵਾਈ ਤੋਂ ਛੱਡ ਦਿੱਤਾ ਗਿਆ। ਪਹਿਲਾਂ ਨੇੜਲੇ ਪਿੰਡ 'ਚ ਛਾਪੇਮਾਰੀ ਕਰਨਾ ਤੇ ਫਿਰ ਕਾਬੂ ਕਥਿਤ ਦੋਸ਼ੀਆਂ ਨੂੰ ਬਿਨਾਂ ਕਾਰਵਾਈ ਕੀਤਿਆਂ ਛੱਡ ਦੇਣਾ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦੇ ਰਿਹਾ ਹੈ ਤੇ ਮਾਮਲਾ ਸ਼ੱਕੀ ਜਾਪ ਰਿਹਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਸ ਮਾਮਲੇ ਸਬੰਧੀ ਦੋਵਾਂ ਧਿਰਾਂ 'ਤੇ ਪੁਲ ਵਿਚਕਾਰ ਰੁਪਇਆਂ ਦੇ ਲੈਣ-ਦੇਣ ਦੀ ਖਿੱਚੜੀ ਪੱਕੀ ਹੈ।
ਇਸ ਸਬੰਧੀ ਜਦੋਂ ਸਬ-ਇੰਸਪੈਕਟਰ ਪਰਮਿੰਦਰ ਸਿੰਘ ਚੌਕੀ ਇੰਚਾਰਜ ਅੱਪਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਨੇੜਲੇ ਪਿੰਡ ਤੋਂ ਔਰਤ ਨੂੰ ਕਾਬੂ ਕੀਤਾ ਸੀ, ਜਿਸ ਨੂੰ ਉਸ ਦੇ ਰਿਸ਼ਤੇਦਾਰਾਂ ਦੇ ਸਪੁਰਦ ਕਰ ਦਿੱਤਾ। ਦੋਵਾਂ ਧਿਰਾਂ ਦਾ ਆਪਸੀ ਸਮਝੌਤਾ ਹੋ ਗਿਆ ਹੈ। ਰੁਪਇਆਂ ਦੇ ਆਪਸੀ ਲੈਣ-ਦੇਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਡਿਊਟੀ 'ਤੇ ਗਏ ਸਨ। ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।


Related News