570 ਗ੍ਰਾਮ ਹੈਰੋਇਨ ਸਮੇਤ ਨੀਗਰੋ ਔਰਤ ਸਣੇ ਦੋ ਕਾਬੂ
Saturday, Aug 11, 2018 - 05:41 PM (IST)

ਜਲੰਧਰ (ਰਮਨ)— ਹੈਰੋਇਨ ਲੈ ਕੇ ਪੰਜਾਬ 'ਚ ਸਪਲਾਈ ਕਰਨ ਆਈ ਨੀਗਰੋ ਮਹਿਲਾ ਅਤੇ ਉਸ ਦੇ ਸਾਥੀ ਤਸਕਰ ਨੂੰ ਮਕਸੂਦਾਂ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਤਸਕਰਾਂ ਕੋਲੋਂ 570 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਨੀਗਰੋ ਮਹਿਲਾ ਛੋਟੇ ਜਿਹੇ ਬੈਗ 'ਚ ਕਰੋੜਾਂ ਦੀ ਹੈਰੋਇਨ ਲਿਆ ਕੇ ਪੰਜਾਬ 'ਚ ਸਪਲਾਈ ਕਰਨ ਆ ਰਹੀ ਸੀ। ਜਲੰਧਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਰਮਨਦੀਪ ਸਿੰਘ ਨੇ ਵਿਧੀਪੁਰ ਨੇੜਿਓਂ ਅਮਿਤ ਕੁਮਾਰ ਉਰਫ ਕਾਕਾ ਵਾਸੀ ਮੁਹੱਲਾ ਕਰਾਰਖਾਂ, ਗੋਪਾਲ ਨਗਰ ਜਲੰਧਰ ਨੂੰ ਗ੍ਰਿਫਤਾਰ ਕਰਕੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਨੇ ਪੁੱਛਗਿੱਛ 'ਚ ਦੱਸਿਆ ਕਿ ਹੈਰੋਇਨ ਉਸ ਨੂੰ ਨੀਗਰੋ ਮਹਿਲਾ ਦੇ ਕੇ ਗਈ ਹੈ। ਉਕਤ ਮਹਿਲਾ ਨੂੰ ਵੀ ਗ੍ਰਿ੍ਰਫਤਾਰ ਕਰ ਲਿਆ ਗਿਆ ਹੈ।