ਪੁੱਤਰ ਤੋਂ ਬਾਅਦ ਹੁਣ ਮਾਂ ਵੀ ਚੜ੍ਹੀ ਪੁਲਸ ਅੜਿੱਕੇ, ਕਰਦੇ ਸਨ ਇਹ ਘਟੀਆ ਧੰਦਾ

Sunday, Nov 01, 2020 - 10:23 AM (IST)

ਜਲੰਧਰ (ਵਰੁਣ)— ਥਾਣਾ ਨੰਬਰ 8 ਦੀ ਪੁਲਸ ਨੇ ਚੂਰਾ-ਪੋਸਤ ਦੇ ਮਾਮਲੇ 'ਚ ਭਗੌੜੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਔਰਤ ਦਾ ਪੁੱਤਰ ਅਤ ਉਸਦਾ ਸਾਥੀ ਪਹਿਲਾਂ ਹੀ ਪੁਲਸ ਗ੍ਰਿਫ਼ਤਾਰ ਕਰਕੇ ਜੇਲ ਭੇਜ ਚੁੱਕੀ ਹੈ। ਇਨ੍ਹਾਂ ਲੋਕਾਂ ਤੋਂ 60 ਕਿਲੋ ਚੂਰਾ-ਪੋਸਤ ਬਰਾਮਦ ਹੋਇਆ ਸੀ। ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਮਕਸੂਦਾਂ ਏਰੀਏ 'ਚ ਨਾਕਾਬੰਦੀ ਕੀਤੀ ਗਈ ਸੀ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ਸਬੰਧੀ ਪੇਸ਼ ਕੀਤੇ ਚਲਾਨ 'ਚ ਹੋਏ ਵੱਡੇ ਖੁਲਾਸੇ

ਇਸ ਦੌਰਾਨ ਪੁਲਸ ਨੇ ਬਲਵਿੰਦਰ ਕੌਰ ਉਰਫ ਦੇਬੋ ਪਤਨੀ ਬਲਬੀਰ ਸਿੰਘ ਨਿਵਾਸੀ ਨੰਗਲ ਸਲੇਮ ਨੂੰ ਕਾਬੂ ਕੀਤਾ। 30 ਅਗਸਤ ਨੂੰ ਦੇਬੋ ਦੇ ਪੁਤਰ ਲਵਪ੍ਰੀਤ ਅਤੇ ਉਸ ਦੇ ਦੋਸਤ ਬਿੰਦਰ ਨਿਵਾਸੀ ਨਿਊ ਹਰਗੋਬਿੰਦ ਨਗਰ ਨੂੰ 60 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਸੀ। ਜਾਂਚ 'ਚ ਪਤਾ ਲੱਗਾ ਹੈ ਕਿ ਲਵਪ੍ਰੀਤ ਆਪਣੀ ਮਾਂ ਦੇਬੋ ਨਾਲ ਮਿਲ ਕੇ ਚੂਰਾ-ਪੋਸਤ ਦੀ ਸਮੱਗਲਿੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ: ਦਲਿਤ ਵਿਦਿਆਰਥੀਆਂ ਨੂੰ ਕੈਪਟਨ ਦੀ ਵੱਡੀ ਸੌਗਾਤ, ਪੋਸਟ ਮ੍ਰੈਟਿਕ ਸਕਾਲਰਸ਼ਿਪ ਕੀਤੀ ਲਾਂਚ
ਇਸ ਤੋਂ ਬਾਅਦ ਪੁਲਸ ਨੇ ਦੇਬੋ ਨੂੰ ਵੀ ਨਾਮਜ਼ਦ ਕਰ ਲਿਆ। ਨਸ਼ੇ ਦੀ ਕੇਸ 'ਚ ਲਵਪ੍ਰੀਤ ਦਾ ਪਿਤਾ ਵੀ ਜੇਲ ਵਿਚ ਬੰਦ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਕੌਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਚੂਰਾ-ਪੋਸਤ ਦੀ ਖੇਪ ਬਰਾਮਦ ਹੋ ਸਕੇਗੀ। ਉਥੇ ਹੀ ਪੁਲਸ ਇਨ੍ਹਾਂ ਲੋਕਾਂ ਦੇ ਨਾਲ ਜੁੜੇ ਹੋਰ ਸਮੱਗਲਰਾਂ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ: ਮਕਸੂਦਾਂ ਸਬਜ਼ੀ ਮੰਡੀ 'ਚ ਖੇਡੀ ਗਈ ਖ਼ੂਨੀ ਖੇਡ, ਆਲੂ ਮਿੱਠੇ ਨਿਕਲਣ 'ਤੇ ਫੜੀ ਵਾਲੇ ਨੂੰ ਕੀਤਾ ਲਹੂ-ਲੁਹਾਨ


shivani attri

Content Editor

Related News