ਮੋਟਰਸਾਈਕਲ ਤੋਂ ਡਿਗੀ ਔਰਤ 'ਤੇ ਚੜ੍ਹੀ ਬੱਸ, ਪੀ. ਜੀ. ਆਈ. ਰੈਫਰ
Saturday, Feb 24, 2018 - 09:16 AM (IST)

ਡੇਰਾਬੱਸੀ (ਅਨਿਲ) : ਡੇਰਾਬੱਸੀ ਰੇਲਵੇ ਓਵਰਬ੍ਰਿਜ 'ਤੇ ਡੀ. ਏ. ਵੀ. ਸਕੂਲ ਨੇੜੇ ਵਾਪਰੇ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਔਰਤ ਸੜਕ 'ਤੇ ਡਿਗਣ ਉਪਰੰਤ ਪਿੱਛੋਂ ਆ ਰਹੀ ਇਕ ਨਿੱਜੀ ਬੱਸ ਦੀ ਲਪੇਟ ਵਿਚ ਆ ਗਈ। ਔਰਤ ਦੀ ਲੱਤ 'ਤੇ ਬੱਸ ਦਾ ਟਾਇਰ ਚੜ੍ਹ ਜਾਣ ਨਾਲ ਉਹ ਗੰਭੀਰ ਫੱਟੜ ਹੋ ਗਈ, ਜਿਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਤੋਂ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਸਚਿਨ ਕੁਮਾਰ ਵਾਸੀ ਪਿੰਜੌਰ ਆਪਣੀ ਪਤਨੀ ਬਬੀਤਾ ਤੇ ਬੱਚੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜ਼ੀਰਕਪੁਰ ਤੋਂ ਡੇਰਾਬੱਸੀ ਵੱਲ ਆ ਰਿਹਾ ਸੀ, ਰੇਲਵੇ ਓਵਰਬ੍ਰਿਜ 'ਤੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਨਾਲ ਪਿੱਛੇ ਬੈਠੀ ਬਬੀਤਾ ਸੜਕ 'ਤੇ ਡਿਗ ਜਾਣ 'ਤੇ ਉਪਰੋਕਤ ਘਟਨਾ ਵਾਪਰ ਗਈ। ਹਾਦਸੇ ਮਗਰੋਂ ਕੁਝ ਦੇਰ ਲਈ ਰੇਲਵੇ ਓਵਰਬ੍ਰਿਜ 'ਤੇ ਜਾਮ ਲਗ ਗਿਆ। ਟ੍ਰੈਫਿਕ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਆਵਾਜਾਈ ਚਾਲੂ ਕਰਵਾਈ।