ਤਲਾਕ ਮਗਰੋਂ ਬੱਚਿਆਂ ਨੂੰ ਮਿਲਣ ਗਈ ਜਨਾਨੀ ਨਾਲ ਪਤੀ ਵੱਲੋਂ ਜ਼ਬਰਦਸਤੀ ਦੀ ਕੋਸ਼ਿਸ਼, ਕੇਸ ਦਰਜ
Thursday, Jun 24, 2021 - 03:33 PM (IST)

ਪਟਿਆਲਾ (ਬਲਜਿੰਦਰ) : ਤਲਾਕ ਤੋਂ ਬਾਅਦ ਆਪਣੇ ਬੱਚਿਆਂ ਨੂੰ ਮਿਲਣ ਗਈ ਜਨਾਨੀ ਨੂੰ ਖਾਣੇ 'ਚ ਨਸ਼ੀਲੀ ਵਸਤੂ ਖੁਆ ਕੇ ਪਤੀ (ਤਲਾਕ ਹੋ ਚੁੱਕਾ ਹੈ) ਨੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ ਕੀਤੀ। ਇਸ ਦੇ ਦੋਸ਼ ਵਿਚ ਤਲਵਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਲੰਬੀ ਗਲੀ ਪਿੰਡ ਸੇਖੁਪੁਰਾ ਥਾਣਾ ਸਦਰ ਪਟਿਆਲਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਜਨਾਨੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ ਸਾਲ 2012 ਵਿਚ ਤਲਵਿੰਦਰ ਸਿੰਘ ਨਾਲ ਹੋਇਆ ਸੀ ਅਤੇ ਸਾਲ 2020 ਵਿਚ ਦੋਹਾਂ ਨੇ ਮਾਣਯੋਗ ਅਦਾਲਤ ਵਿਚ ਸਹਿਮਤੀ ਨਾਲ ਤਲਾਕ ਲੈ ਲਿਆ ਸੀ ਅਤੇ ਬੱਚਿਆਂ ਦੀ ਕਸਟਡੀ ਤਲਵਿੰਦਰ ਸਿੰਘ ਨੂੰ ਦੇ ਦਿੱਤੀ ਗਈ ਸੀ। ਸ਼ਿਕਾਇਤਕਰਤਾ ਨੂੰ ਬੱਚਿਆਂ ਨੂੰ ਮਿਲਣ ਦੀ ਮਨਜ਼ੂਰੀ ਸੀ। 20 ਜੂਨ, 2021 ਨੂੰ ਉਹ ਆਪਣੇ ਬੱਚਿਆਂ ਨੂੰ ਮਿਲਣ ਲਈ ਆਈ ਤਾਂ 22 ਜੂਨ ਤੱਕ ਉੱਥੇ ਹੀ ਰਹੀ। ਇਸ ਦੌਰਾਨ ਰਾਤ ਦੇ ਸਮੇਂ ਤਲਵਿੰਦਰ ਸਿੰਘ ਨੇ ਖਾਣੇ ਵਿਚ ਕੋਈ ਨਸ਼ੀਲੀ ਵਸਤੂ ਖੁਆ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ ਕੀਤੀ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।