ਔਰਤ ਨੇ ਰੇਲਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ
Friday, Nov 02, 2018 - 03:43 PM (IST)

ਧੂਰੀ (ਸੰਜੀਵ ਜੈਨ) : ਇਕ ਔਰਤ ਵੱਲੋਂ ਸਥਾਨਕ ਰੇਲਵੇ ਸਟੇਸ਼ਨ 'ਤੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜੀ. ਆਰ. ਪੀ. ਚੌਕੀ ਧੂਰੀ ਦੇ ਇੰਚਾਰਜ ਜਗਜੀਤ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕਾ ਭੋਲੀ ਪਤਨੀ ਰਮਜਾਨ ਖਾਂ ਵਾਸੀ ਪਿੰਡ ਨੌਸ਼ਹਿਰਾ (ਮਾਲੇਰਕੋਟਲਾ) ਦੀ ਰਹਿਣ ਵਾਲੀ ਸੀ ਅਤੇ ਉਸ ਨੇ ਬੀਮਾਰੀ ਤੋਂ ਪ੍ਰੇਸ਼ਾਨੀ ਸੀ ਜਿਸ ਕਾਰਨ ਲੰਘੇ ਦਿਨ ਧੂਰੀ ਰੇਲਵੇ ਸਟੇਸ਼ਨ 'ਤੇ ਨਵੀਂ ਦਿੱਲੀ-ਮੋਗਾ ਸ਼ਤਾਬਦੀ ਐਕਸਪ੍ਰੈੱਸ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ।
ਜੀ. ਆਰ. ਪੀ. ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।