ਸੜਕ ਹਾਦਸੇ ''ਚ ਔਰਤ ਦੀ ਮੌਤ
Wednesday, Nov 01, 2017 - 01:52 AM (IST)

ਪਠਾਨਕੋਟ/ਮਾਧੋਪੁਰ, (ਸ਼ਾਰਦਾ, ਜੱਗੀ)- ਮਾਧੋਪੁਰ ਟੈਂਪੂ ਸਟੈਂਡ 'ਤੇ ਅੱਜ ਦੇਰ ਸ਼ਾਮ ਵਾਪਰੇ ਇਕ ਸੜਕ ਹਾਦਸੇ 'ਚ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਔਰਤ ਦੀ ਮੌਤ ਹੋ ਗਈ, ਜਦ ਕਿ ਔਰਤ ਦਾ ਪਤੀ ਅਤੇ 2 ਬੱਚੇ ਵਾਲ-ਵਾਲ ਬਚ ਗਏ। ਘਟਨਾ ਵਾਲੀ ਜਗ੍ਹਾ 'ਤੇ ਮੌਜੂਦ ਲੋਕਾਂ ਅਨੁਸਾਰ ਮੋਟਰਸਾਈਕਲ ਸਵਾਰ ਸਲਵਿੰਦਰ ਸਿੰਘ ਵਾਸੀ ਬ੍ਰਾਹਮਣੀ (ਦੀਨਾਨਗਰ) ਆਪਣੀ ਪਤਨੀ ਸਨੇਹਲਤਾ ਅਤੇ 2 ਛੋਟੇ ਬੱਚਿਆਂ ਨਾਲ ਜੰਮੂ ਤੋਂ ਵਾਪਸ ਆਪਣੇ ਪਿੰਡ ਵੱਲ ਆ ਰਿਹਾ ਸੀ ਕਿ ਉਪਰੋਕਤ ਜਗ੍ਹਾ 'ਤੇ ਪਿਛੋਂ ਆ ਰਹੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਇਸ ਨਾਲ ਮੋਟਰਸਾਈਕਲ ਹਾਦਸਾਗ੍ਰਸਤ ਹੋ ਕੇ ਇਕ ਪਾਸੇ ਡਿੱਗ ਗਿਆ, ਜਿਸ ਦੇ ਪਿੱਛੇ ਬੈਠੀ ਸਲਵਿੰਦਰ ਦੀ ਪਤਨੀ ਸਨੇਹ ਲਤਾ ਦੇ ਸਿਰ 'ਚ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਥੇ ਹੀ ਸੁਜਾਨਪੁਰ ਪੁਲਸ ਸੂਚਨਾ ਮਿਲਣ 'ਤੇ ਹਾਦਸੇ ਵਾਲੀ ਜਗ੍ਹਾ 'ਤੇ ਪੁੱਜੀ ਅਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ ਗਿਆ ਹੈ।